ਜਾਣੋ ਮੱਝ ਤੋਂ 30 ਕਿੱਲੋ ਦੁੱਧ ਲੈਣ ਦਾ ਤਰੀਕਾ

ਪਸ਼ੁਪਾਲਕ ਕਿਸਾਨ ਹਮੇਸ਼ਾ ਆਪਣੇ ਪਸ਼ੁ ਦਾ ਦੁੱਧ ਵਧਾਉਣ ਲਈ ਨੁਸਖਿਆਂ ਦੀ ਤਲਾਸ਼ ਵਿੱਚ ਰਹਿੰਦੇ ਹਨ, ਪਰ ਕਈ ਵਾਰ ਬਹੁਤ ਸਾਰੇ ਨੁਸਖਿਆਂ ਦਾ ਇਸਤੇਮਾਲ ਕਰਨ ਤੋਂ ਬਾਅਦ ਵੀ ਪਸ਼ੁ ਦਾ ਦੁੱਧ ਨਹੀਂ ਵਧਦਾ। ਇਸ ਲਈ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਕਿਸਾਨ ਬਾਰੇ ਦੱਸਣ ਜਾ ਰਹੇ ਹਾਂ ਜਿਸਨੇ ਆਪਣੀ ਮੁਰਾ ਮੱਝ ਨੂੰ ਇਸ ਤਰਾਂ ਤਿਆਰ ਕੀਤਾ ਕਿ ਉਸਨੇ 30 ਕਿੱਲੋ ਦੁੱਧ ਦੇਣ ਦਾ ਰਿਕਾਰਡ ਬਣਾ ਦਿੱਤਾ।

ਇਸ ਕਿਸਾਨ ਦਾ ਨਾਮ ਨਰੇਸ਼ ਬੈਨੀਵਾਲ ਹੈ ਅਤੇ ਇਹ ਹਰਿਆਣਾ ਦੇ ਕੈਥਲ ਵਿੱਚ ਪਸ਼ੁਪਾਲਨ ਕਰਦੇ ਹਨ। ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀ ਵੀ ਇਸ ਕਿਸਾਨ ਦੀ ਤਰ੍ਹਾਂ ਆਪਣੀ ਮੱਝ ਦੇ ਦੁੱਧ ਨੂੰ 30 ਲਿਟਰ ਤੱਕ ਵਧਾ ਸਕਦੇ ਹੋ। ਨਰੇਸ਼ ਜੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹ ਮੱਝ ਦੂਸਰੇ ਬਿਆਂਤ ਵਿੱਚ ਹੈ ਅਤੇ ਇਸਨੇ 30 ਕਿੱਲੋ 149 ਗ੍ਰਾਮ ਦੁੱਧ ਦੇਕੇ ਰਿਕਾਰਡ ਬਣਾਇਆ ਹੈ।

ਇਸ ਮੱਝ ਦੀ ਡਾਇਟ ਬਾਰੇ ਗੱਲ ਕਰੀਏ ਤਾਂ ਨਰੇਸ਼ ਜੀ ਦਾ ਕਹਿਣਾ ਹੈ ਕਿ ਉਹ ਇਸ ਮੱਝ ਨੂੰ ਬਿਨੌਲੇ ਦੀ ਖਲ ਅਤੇ ਛਿਲਕਾ ਪਾਉਂਦੇ ਹਨ। ਨਾਲ ਹੀ ਉਹ ਆਪਣੇ ਆਪ ਫੀਡ ਤਿਆਰ ਕਰਵਾ ਕੇ ਆਪਣੀਆਂ ਮੱਝਾਂ ਨੂੰ ਦਿੰਦੇ ਹਨ ਅਤੇ ਬਾਜ਼ਾਰ ਵਿੱਚ ਵਿਕਣ ਵਾਲੀ ਫੀਡ ਦਾ ਬਿਲਕੁਲ ਵੀ ਇਸਤੇਮਾਲ ਨਹੀਂ ਕਰਦੇ। ਨਾਲ ਹੀ ਨਰੇਸ਼ ਆਪਣੀਆਂ ਮੱਝਾਂ ਨੂੰ ਮੱਕੀ, ਵੜੇਵੇਂ, ਛੋਲੇ ਅਤੇ ਗੁਲਕੰਦ ਵਗੇਰਾ ਵੀ ਦਿੰਦੇ ਹਨ।

ਨਾਲ ਹੀ ਇਸ ਮੱਝ ਨੂੰ ਰੋਜ਼ਾਨਾ ਲਗਭਗ 100 ਤੋਂ 150 ਗ੍ਰਾਮ ਕੈਲਸ਼ਿਅਮ ਵੀ ਦਿੰਦੇ ਹਨ। ਨਰੇਸ਼ ਜੀ ਦਾ ਕਹਿਣਾ ਹੈ ਕਿ ਕਿਸਾਨ ਆਪਣੀਆ ਮੱਝਾਂ ਨੂੰ ਹਰ ਰੋਜ ਇੱਕ ਕਿੱਲੋ ਗੁੜ ਅਤੇ ਲਗਭਗ 300 ਗ੍ਰਾਮ ਸਰੋਂ ਦਾ ਤੇਲ ਜਰੂਰ ਦੇਣ। ਇਸ ਫੀਡ ਦੀ ਮਦਦ ਨਾਲ ਉਹ 30 ਲਿਟਰ ਵਾਲੀ ਮੱਝ ਤਿਆਰ ਕਰਨ ਵਿੱਚ ਸਫਲ ਰਹੇ ਹਨ ਅਤੇ ਇਨ੍ਹਾਂ ਦੇ ਫ਼ਾਰਮ ਦੀਆਂ ਬਾਕੀ ਮੱਝਾਂ ਵੀ ਕਾਫ਼ੀ ਚੰਗੀ ਮਾਤਰਾ ਵਿੱਚ ਦੁੱਧ ਦਿੰਦੀਆਂ ਹਨ। ਫੀਡ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com

Leave a Reply

Your email address will not be published. Required fields are marked *