ਪਸ਼ੂ ਨੂੰ ਹੀਟ ਵਿੱਚ ਲਿਆਉਣ ਲਈ ਅਜਮਾਓ ਇਹ 2 ਸਸਤੇ ਅਤੇ ਦੇਸੀ ਨੁਸਖੇ, ਦੇਖੋ ਵੀਡੀਓ

ਦੋਸਤੋ ਬਹੁਤ ਸਾਰੇ ਕਿਸਾਨ ਵੀਰ ਇਹ ਸ਼ਿਕਾਇਤ ਕਰਦੇ ਹਨ ਕੇ ਉਹਨਾਂ ਦੇ ਪਸ਼ੂ ਹੀਟ ਵਿਚ ਨਹੀਂ ਆਉਂਦੇ ਜਿਸਦੇ ਕਾਰਨ ਕਿਸਾਨਾਂ ਨੂੰ ਨੁਕਸਾਨ ਹੋ ਜਾਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਦੋ ਦੇਸੀ ਅਤੇ ਘਰੇਲੂ ਤਰੀਕੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਇਸਤੇਮਾਲ ਨਾਲ ਤੁਹਾਡਾ ਪਸ਼ੂ ਹੀਟ ਵਿਚ ਆ ਜਾਵੇਗਾ |

ਸਭ ਤੋਂ ਪਹਿਲਾਂ ਕਿਸਾਨ ਵੀਰੋ ਤੁਹਾਨੂੰ ਪਸ਼ੂ ਨੂੰ ਹੀਟ ਵਿਚ ਲਿਆਉਣ ਦੇ ਲਈ ਕੁੱਝ ਜਰੂਰੀ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਹਨ ਜਿਵੇਂ ਕਿ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਦਾ ਵਜਨ | ਜੇਕਰ ਪਸ਼ੂ ਦਾ ਵਜਨ ਪੂਰਾ ਨਹੀਂ ਹੈ ਤਾਂ ਪਸ਼ੂ ਹੀਟ ਵਿਚ ਨਹੀਂ ਆਵੇਗਾ | ਜਿਵੇਂ ਕਿ ਆਮ ਤੌਰ ਤੇ ਇੱਕ ਮੱਝ ਦਾ ਵਜਨ ਕਰੀਬ 3 ਕੁਇੰਟਲ ਹੋਣਾ ਚਾਹੀਦਾ ਹੈ ਅਤੇ ਗਾਂ ਦਾ ਵਜਨ ਕਰੀਬ ਢਾਈ ਕੁਇੰਟਲ ਹੋਣਾ ਚਾਹੀਦਾ ਹੈ ਤਾਂ ਹੀ ਉਹ ਹੀਟ ਵਿਚ ਆਵੇਗਾ|

ਨਾਲ ਹੀ ਪਸ਼ੁ ਦੇ ਹੀਟ ਵਿੱਚ ਨਾ ਆਉਣ ਦਾ ਇੱਕ ਵੱਡਾ ਕਾਰਨ ਇਹ ਵੀ ਹੁੰਦਾ ਹੈ ਕਿ ਪਸ਼ੁ ਦੇ ਸਰੀਰ ਵਿੱਚ ਮਿਨਰਲਸ ਅਤੇ ਵਿਟਾਮਿੰਸ ਦੀ ਕਮੀ ਹੋਣਾ। ਇਹਨਾਂ ਦੀ ਕਮੀ ਨੂੰ ਪੂਰਾ ਕਰਨ ਲਈ ਅਸੀ ਤੁਹਾਨੂੰ ਦੋ ਫਾਰਮੂਲੇ ਦੱਸਾਂਗੇ ਜੋ ਕਿ ਬਹੁਤ ਸਸਤੇ ਅਤੇ ਅਸਰਦਾਰ ਹਨ। ਪਹਿਲਾ ਨੁਸਖਾ ਤਿਆਰ ਕਰਨ ਲਈ ਤੁਹਾਨੂੰ 100 ml ਸਰੋਂ ਦਾ ਤੇਲ, 250 ਗ੍ਰਾਮ ਗੁੜ ਅਤੇ 250 ਗ੍ਰਾਮ ਤਿਲ ਦੀ ਜ਼ਰੂਰਤ ਹੋਵੇਗੀ ।

ਇਸ ਤਿੰਨਾਂ ਚੀਜਾਂ ਨੂੰ ਚੰਗੀ ਤਰਾਂ ਪੀਸ ਕੇ ਇਨ੍ਹਾਂ ਦਾ ਇੱਕ ਮਿਸ਼ਰਣ ਬਣਾ ਲਵੋ। ਇਸ ਮਿਸ਼ਰਣ ਨੂੰ ਪੰਜ ਦਿਨ ਤੱਕ ਪਸ਼ੁ ਨੂੰ ਦਿਓ। ਧਿਆਨ ਰਹੇ ਕਿ ਰੋਜ਼ਾਨਾ ਇੰਨੀ ਮਾਤਰਾ ਵਿੱਚ ਮਿਸ਼ਰਣ ਤਿਆਰ ਕਰੋ ਅਤੇ ਪੰਜ ਦਿਨ ਤੋਂ ਬਾਅਦ ਬਿਲਕੁਲ ਵੀ ਨਾ ਦਿਓ। ਨਹੀਂ ਤਾਂ ਇਹ ਪਸ਼ੁ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਹ ਨੁਸਖਾ ਗਾਂ ਅਤੇ ਮੱਝ , ਦੋਵਾਂ ‘ਤੇ ਕੰਮ ਕਰੇਗਾ ਅਤੇ ਪਸ਼ੁ ਬਹੁਤ ਛੇਤੀ ਹੀਟ ਵਿੱਚ ਆ ਜਾਵੇਗਾ।

ਦੂਜਾ ਫਾਰਮੂਲਾ ਤਿਆਰ ਕਰਨ ਲਈ ਤੁਹਾਨੂੰ ਸਿਰਫ ਗੁੜ ਚਾਹੀਦਾ ਹੈ। ਇੱਕ ਪੀਸ ਗੁੜ ਜੋ ਕਿ ਲਗਭਗ 100-150 ਗ੍ਰਾਮ ਦਾ ਹੁੰਦਾ ਹੈ, ਰੋਜ਼ਾਨਾ ਪਸ਼ੁ ਨੂੰ ਇਹ ਗੁੜ ਪੀਸ ਦੇ ਖਵਾ ਦਿਓ। ਇਸ ਨਾਲ ਵੀ ਪਸ਼ੁ ਕਾਫ਼ੀ ਜਲਦੀ ਹੀਟ ਵਿੱਚ ਆਉਂਦਾ ਹੈ। ਪਰ ਗੁੜ ਦਾ ਇਸਤੇਮਾਲ ਜ਼ਿਆਦਾ ਨਾ ਕਰੋ। ਇਹ ਫਾਰਮੂਲਾ ਜ਼ਿਆਦਾ ਤੋਂ ਜ਼ਿਆਦਾ 15 ਤੋਂ 20 ਦਿਨ ਤੱਕ ਆਪਣਾਓ। ਜ਼ਿਆਦਾ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com