ਜਾਣੋ ਚੋਟੀ ਦੀ ਝੋਟੀ ਤਿਆਰ ਕਰਨ ਦਾ ਤਰੀਕਾ, ਜੋ ਕੋਈ ਨਹੀਂ ਦੱਸਦਾ

ਅਕਸਰ ਪਸ਼ੂਪਾਲਨ ਕਰਨ ਵਾਲੇ ਕਿਸਾਨ ਵੀਰ ਚੰਗੀਆਂ ਝੋਟੀਆਂ ਤਿਆਰ ਕਰਨ ਲਈ ਬਹੁਤ ਤਰੀਕੇ ਅਪਣਾਉਂਦੇ ਹਨ ਪਰ ਕਈ ਵਾਰ ਕੋਈ ਵੀ ਨੁਸਖਾ ਕੰਮ ਨਹੀਂ ਕਰਦਾ। ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਚੋਟੀ ਦੀਆਂ ਝੋਟੀਆਂ ਯਾਨੀ Calf ਤਿਆਰ ਕਰਨ ਬਾਰੇ ਕੁਝ ਖਾਸ ਤਰੀਕੇ ਦੱਸਣ ਜਾ ਰਹੇ ਹਾਂ, ਜੋ ਕੋਈ ਨਹੀਂ ਦੱਸਦਾ। ਇਨ੍ਹਾਂ ਤਰੀਕਿਆਂ ਨਾਲ ਤੁਸੀਂ ਬਹੁਤ ਚੰਗੀ ਝੋਟੀ ਤਿਆਰ ਕਰ ਸਕਦੇ ਹੋ। ਇੱਕ ਰਾਮਬੀਰ ਨਾਮ ਦਾ ਕਿਸਾਨ ਬਹੁਤ ਚੰਗੇ ਕਾਫ ਤਿਆਰ ਕਰਦਾ ਹੈ, ਅਸੀ ਤੁਹਾਨੂੰ ਇਸੇ ਕਿਸਾਨ ਦੇ ਤਰੀਕੇ ਦੱਸਾਂਗੇ।

ਇਹ ਕਿਸਾਨ ਆਪਣੀਆਂ ਝੋਟੀਆਂ ਨੂੰ ਮੁਕਾਬਲਿਆਂ ਵਿਚ ਵੀ ਲੈਕੇ ਜਾਂਦਾ ਹੈ ਅਤੇ ਬਹੁਤ ਸਾਰੇ ਇਨਾਮ ਵੀ ਜਿੱਤ ਚੁੱਕਿਆ ਹੈ। ਰਾਮਬੀਰ ਨੇ ਦੱਸਿਆ ਕਿ ਸਭਤੋਂ ਪਹਿਲਾਂ ਤਾਂ ਝੋਟੀ ਦੀ ਹਾਇਟ ਯਾਨੀ ਕੱਦ ਠੀਕ ਹੋਣਾ ਚਾਹੀਦਾ ਹੈ ਅਤੇ ਉਸਦੇ ਅਡਰ ਦੀ ਕਵਾਲਿਟੀ ਵੀ ਵਧੀਆ ਹੋਣੀ ਚਾਹੀਦੀ ਹੈ ।

ਕਾਫ ਦੀ ਸਕਿਨ ਪੂਰੀ ਕਾਲੀ ਯਾਨੀ ਦੀ ਜੈਡ ਬਲੈਕ ਹੋਣੀ ਚਾਹੀਦੀ ਹੈ। ਉਹ ਇਸ ਤਰਾਂ ਦੀਆਂ ਝੋਟੀਆਂ ਨੂੰ ਕਰੀਬ 4 ਮਹੀਨੇ ਵਿੱਚ ਤਿਆਰ ਕਰ ਲੈਂਦਾ ਹੈ। ਰਾਮਬੀਰ ਨੇ ਦੱਸਿਆ ਕਿ ਉਹ ਕਾਫ ਨੂੰ ਰੋਜ਼ਾਨਾ 2 ਥਣਾਂ ਦਾ ਦੁੱਧ ਪੂਰਾ ਪਿਲਾਉਂਦਾ ਹੈ ਅਤੇ ਉਹ ਹਰ ਤੀਸਰੇ ਦਿਨ ਉਸਨੂੰ ਲਿਵਰ ਟਾਨਿਕ ਵੀ ਦਿੰਦਾ ਹੈ।

ਇਸ ਪਸ਼ੂਪਾਲਕ ਦਾ ਕਹਿਣਾ ਹੈ ਕਿ ਅਜਿਹੇ ਕਈ ਤਰੀਕੇ ਆਪਣਾ ਕੇ ਕਿਸਾਨ ਭਰਾ ਬਹੁਤ ਚੰਗੀਆਂ ਝੋਟੀਆਂ ਤਿਆਰ ਕਰ ਸਕਦੇ ਹਨ ਅਤੇ ਚੰਗੀ ਕਮਾਈ ਕਰ ਸਕਦੇ ਹਨ। ਚੰਗੀਆਂ ਝੋਟੀਆਂ ਤਿਆਰ ਕਰਨ ਲਈ ਰੋਜ਼ਾਨਾ ਦਿੱਤੇ ਜਾਣਾ ਵਾਲੀ ਡਾਇਟ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com

Leave a Reply

Your email address will not be published. Required fields are marked *