ਕਨੇਡਾ ਤੋਂ ਆਈ ਵੱਡੀ ਖ਼ਬਰ, ਟਰੂਡੋ ਸਰਕਾਰ ਲਗਾਉਣ ਜਾ ਰਹੀ ਹੈ ਇਸ ਚੀਜ ‘ਤੇ ਪਾਬੰਦੀ

ਕੈਨੇਡਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਕੈਨੇਡਾ ਵਿੱਚ ਹੋ ਬੰਦੂਕਾਂ ਦੀ ਵਰਤੋਂ ਕਾਰਨ ਹੋ ਰਹੀਆਂ ਘਟਨਾਵਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਨੇਡਾ ਦੀ ਲਿਬਰਲ ਸਰਕਾਰ ਪੂਰੇ ਦੇਸ਼ ਵਿੱਚ ਬੰਦੂਕਾਂ ‘ਤੇ ਪਾਬੰਦੀ ਲਗਾਉਣਾ ਚਾਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਆਏ ਦਿਨ ਕੈਨੇਡਾ ਵਿੱਚ ਕਿਤੇ ਨਾ ਕਿਤੇ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ।

ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਵੀ ਪੈਦਾ ਹੁੰਦਾ ਹੈ ਅਤੇ ਲੋਕ ਇਨ੍ਹਾਂ ਹਰਕਤਾਂ ਨੂੰ ਪਸੰਦ ਨਹੀਂ ਕਰਦੇ। ਬਹੁਤ ਥਾਈਂ ਇਨ੍ਹਾਂ ਘਟਨਾਵਾਂ ਵਿੱਚ ਜਾਨਾਂ ਵੀ ਜਾ ਚੁੱਕੀਆਂ ਹਨ। ਕੈਨੇਡਾ ਦੀ ਟਰੂਡੋ ਸਰਕਾਰ ਇਹ ਚਾਹੁੰਦੀ ਤਾਂ ਹੈ ਕਿ ਹਾਥੀਅਤਾਂ ‘ਤੇ ਪਾਬੰਦੀ ਲਗਾਈ ਜਾਵੇ, ਪਰ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਇਸ ਨੂੰ ਸਥਾਨਕ ਪੱਧਰ ਤੋਂ ਹੀ ਸ਼ੁਰੂ ਕੀਤਾ ਜਾਵੇ। ਜਸਟਿਨ ਟਰੂਡੋ ਨੇ ਕਿਹਾ ਕਿ ਇਹ ਅਧਿਕਾਰ ਸ਼ਹਿਰ ਪੱਧਰ ਤੇ ਜਾਂ ਰਾਜ ਪੱਧਰ ਤੇ ਹੀ ਦਿੱਤੇ ਜਾਣ।

ਟਰੂਡੋ ਅਨੁਸਾਰ ਜਿਆਦਾਤਰ ਗੋਲੀਆਂ ਚੱਲਣ ਦੀਆਂ ਘਟਨਾਵਾਂ ਮਾਂਟਰੀਅਲ ਟੋਰਾਂਟੋ ਅਤੇ ਓਟਾਵਾ ਆਦਿ ਸ਼ਹਿਰਾਂ ਵਿੱਚ ਹੀ ਸਾਹਮਣੇ ਆਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨਾਂ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਅਜਿਹੀਆਂ ਕਾਫੀ ਘਟਨਾਵਾਂ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨ ਮੰਤਰੀ ਟਰੂਡੋ ਦਾ ਕਹਿਣਾ ਹੈ ਕਿ ਬੰਦੂਕਾਂ ਤੇ ਪਾਬੰਦੀ ਲਗਾਉਣ ਦਾ ਕੰਮ ਸਥਾਨਕ ਪੱਧਰ ਦੀਆਂ ਇਕਾਈਆਂ ਨੂੰ ਹੀ ਦੇ ਦਿੱਤਾ ਜਾਵੇ।

ਅਜਿਹਾ ਕਰਨ ਦਾ ਮੁੱਖ ਮਕਸਦ ਆਪਣੀ ਸਰਕਾਰ ਦਾ ਬਚਾਅ ਕਰਨਾ ਅਤੇ ਨਾਲ ਹੀ ਬੰਦੂਕਾਂ ਤੇ ਪਾਬੰਦੀ ਵੀ ਲਗਾਉਣਾ ਦਿਖ ਰਿਹਾ ਹੈ। ਜਿਵੇਂ ਕਿ ਤੁਸੀਂ ਜਾਂਦੇ ਹੋ ਕਿ ਕੈਨੇਡਾ ਵਿੱਚ ਪੰਜਾਬੀ ਬਹੁਤ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਪੰਜਾਬੀ ਹਥਿਆਰ ਰੱਖਣ ਦੇ ਕਾਫੀ ਸ਼ੌਕੀਨ ਹੁੰਦੇ ਹਨ। ਪਰ ਜੇਕਰ ਟਰੂਡੋ ਸਰਕਾਰ ਦੁਆਰਾ ਅਜਿਹਾ ਕੋਈ ਫੈਸਲਾ ਲਿਆ ਜਾਂਦਾ ਹੈ ਤਾਂ ਕੈਨੇਡਾ ਵਿੱਚ ਵੱਸਦੇ ਪੰਜਾਬੀਆਂ ਵਿੱਚ ਵੀ ਨਿਰਾਸ਼ਾ ਦੇਖਣ ਨੂੰ ਮਿਲ ਸਕਦੀ ਹੈ।

Leave a Reply

Your email address will not be published. Required fields are marked *