ਕਣਕ ‘ਤੇ ਸਪਰੇਅ ਲਈ ਦੇਸੀ ਜੁਗਾੜ ਨਾਲ ਇਸ ਤਰਾਂ ਤਿਆਰ ਕਰੋ ਪੰਪ

ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਦੇਸੀ ਜੁਗਾੜ ਨਾਲ ਬਣਾਏ ਗਏ ਸਪ੍ਰੇ ਪੰਪ ਬਾਰੇ ਦੱਸਣ ਜਾ ਰਹੇ ਹਾਂ। ਇਸ ਪੰਪ ਨੂੰ ਕਣਕ ਉੱਪਰ ਕੱਖਾਂ ਵਾਲੀ ਸਪ੍ਰੇ ਕਰਨ ਲਈ ਵਰਤਿਆ ਜਾਂਦਾ ਹੈ। ਕਿਸਾਨ ਜਿਹੜੀ ਨਦੀਨਾਂ ਵਾਲੀ ਸਪ੍ਰੇ ਆਮ ਪੰਪ ਨਾਲ ਕਰਦੇ ਹਨ, ਉਸਦਾ ਨਤੀਜਾ ਕਈ ਵਾਰ ਸਹੀ ਨਹੀਂ ਆਉਂਦਾ। ਅਸੀਂ ਤੁਹਾਨੂੰ ਦਸਾਂਗੇ ਕਿ ਇਹ ਦੇਸੀ ਜੁਗਾੜ ਵਾਲਾ ਪੰਪ ਤੁਸੀਂ ਘਰ ਵਿਚ ਕਿਵੇਂ ਬਣਾ ਸਕਦੇ ਹੋ।

ਨਾਲ ਹੀ ਇਸ ਉੱਪਰ ਆਉਣ ਵਾਲੇ ਖਰਚੇ ਅਤੇ ਇਹ ਕਿਸ ਤਰਾਂ ਕੰਮ ਕਰਦਾ ਹੈ ਇਸ ਬਾਰੇ ਵੀ ਗੱਲ ਕਰਾਂਗੇ। ਤੁਹਾਨੂੰ ਦੱਸ ਦੇਈਏ ਕਿ ਇਸ ਨੂੰ ਇੰਜਣ ਵਾਲੇ ਸਪ੍ਰੇ ਪੰਪ ਨਾਲ ਲਗਾਇਆ ਗਿਆ ਹੈ। ਇਸ ਉੱਤੇ 14-14 ਇੰਚ ਉੱਤੇ 7 ਕੱਟ ਵਾਲਿਆਂ ਨੋਜ਼ਲਾਂ ਲਗਾਈਆਂ ਗਈਆਂ ਹਨ। ਇਨ੍ਹਾਂ ਨੋਜ਼ਲਾਂ ਦਾ ਪ੍ਰੈਸ਼ਰ ਬਿਲਕੁਲ ਆਮ ਹੁੰਦਾ ਹੈ। ਯਾਨੀ ਕਿ ਇਸ ਨਾਲ ਆਮ ਪੰਪ ਵਾਂਗ ਹੀ ਸਪ੍ਰੇ ਕੀਤੀ ਜਾ ਸਕਦੀ ਹੈ ਪਰ ਇੱਕੋ ਵਾਰ ਵਿਚ ਜਿਆਦਾ ਏਰੀਆ ਕਵਰ ਕੀਤਾ ਜਾ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਸਨੂੰ ਬਣਾਉਣ ਤੇ ਸਿਰਫ 1000 ਰੁਪਏ ਖਰਚਾ ਆਇਆ ਹੈ। ਇਸਨੂੰ ਬਣਾਉਣ ਲਈ ਪ੍ਰੈਸ਼ਰ ਵਾਲਿਆਂ ਟਰਾਲੀਆਂ ਦੀ ਪਾਈਪ ਜਿਸਨੂੰ ਜਲੇਬੀ ਪਾਈਪ ਕਿਹਾ ਜਾਂਦਾ ਹੈ। ਇਸ ਪਾਈਪ ਦੇ ਨਾਲ ਤੁਸੀਂ ਕੱਟ ਵਾਲੀਆਂ ਨੋਜ਼ਲਾਂ(ਹੋਲਡਰ ਦੇ ਨਾਲ) ਲੈ ਸਕਦੇ ਹੋ। ਪਾਈਪ ਦੇ ਵਿਚ ਤੁਸੀਂ ਆਪਣੀ ਕਣਕ ਦੇ ਹਿਸਾਬ ਨਾਲ ਓਨੀ ਹੀ ਦੂਰੀ ‘ਤੇ ਪਾਈਪ ਵਿਚ ਮੋਰੇ ਕੱਢ ਕੇ ਨੋਜ਼ਲਾਂ ਨੂੰ ਵੈਲਡ ਕਰਵਾ ਸਕਦੇ ਹੋ।

ਵੈਲਡ ਕਰਵਾਉਣ ਤੋਂ ਬਾਅਦ ਤੁਸੀਂ ਇਸਨੂੰ ਟੈਂਕ ਦੇ ਨਾਲ ਲਗਾ ਕੇ ਇਸਦਾ ਇਸਤੇਮਾਲ ਕਰ ਸਕਦੇ ਹੋ। ਧਿਆਨ ਰਹੇ ਕਿ ਓਨੀਆਂ ਹੀ ਨੋਜ਼ਲਾਂ ਲਗਾਓ ਜਿੰਨੇ ਤੱਕ ਪਾਣੀ ਸਾਰੀਆਂ ਨੋਜ਼ਲਾਂ ਵਿਚ ਬਰਾਬਰ ਮਾਤਰਾ ਵਿਚ ਆਵੇ। ਇਸ ਪੰਪ ਵਿਚ ਪਾਣੀ ਦੀ ਖਪਤ ਵੀ ਬਹੁਤ ਘੱਟ ਹੁੰਦੀ ਹੈ ਅਤੇ ਨਾਲ ਹੀ ਤੁਹਾਡਾ ਸਮਾਂ ਵੀ ਬਚਦਾ ਹੈ। ਇਸ ਪੰਪ ਨੂੰ ਬਣਾਉਣ ਦਾ ਤਰੀਕਾ ਜਾਨਣ ਲਈ ਅਤੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com

Leave a Reply

Your email address will not be published. Required fields are marked *