ਇਹ ਨੌਜਵਾਨ ਕਿਸਾਨ ਇਸ ਚੀਜ ਦੀ ਖੇਤੀ ਨਾਲ ਇੱਕ ਕਿੱਲੇ ਤੋਂ ਕਮਾ ਰਿਹਾ ਹੈ 5 ਲੱਖ ਰੁਪਏ

ਅੱਜ ਦੇ ਸਮੇਂ ਵਿੱਚ ਜਿਆਦਾਤਰ ਨੌਜਵਾਨ ਵਿਦੇਸ਼ਾਂ ਨੂੰ ਭੱਜ ਰਹੇ ਹਨ। ਨੌਕਰੀਆਂ ਦੀ ਘਾਟ ਹੋਣ ਕਾਰਨ ਨੌਜਵਾਨਾਂ ਨੂੰ ਆਪਣਾ ਕਰੀਅਰ ਬਣਾਉਣ ਲਈ ਦੂਸਰੇ ਦੇਸ਼ਾਂ ਵੱਲ ਭੱਜਣਾ ਪੈਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਨੌਜਵਾਨ ਬਾਰੇ ਦੱਸਣ ਜਾ ਰਹੇ ਹਾਂ ਜਿਸਨੇ ਵਿਦੇਸ਼ਾਂ ਵੱਲ ਭੱਜਣ ਵਾਲਿਆਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ।

ਇਹ ਨੌਜਵਾਨ ਵਿਦੇਸ਼ ਜਾਣ ਦੀ ਬਜਾਏ ਪੰਜਾਬ ਵਿੱਚ ਰਹਿਕੇ ਹੀ ਖੇਤੀ ਤੋਂ ਕਾਫੀ ਚੰਗੀ ਕਮਾਈ ਕਰ ਰਿਹਾ ਹੈ। ਇਸ ਨੌਜਵਾਨ ਕਿਸਾਨ ਦਾ ਨਾਮ ਅਮਨ ਹੈ ਅਤੇ ਇਸਦੀ ਉਮਰ ਸਿਰਫ 21 ਸਾਲ ਹੈ, ਇਹ ਮਾਨਸਾ ਜ੍ਹਿਲੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਕਾਫੀ ਵੱਡੇ ਪੱਧਰ ਤੇ ਡ੍ਰੈਗਨਫਰੂਟ ਦੀ ਖੇਤੀ ਕਰ ਰਿਹਾ ਹੈ। ਅਮਨ ਦਾ ਕਹਿਣਾ ਹੈ ਕਿ ਉਸਨੂੰ ਡ੍ਰੈਗਨਫਰੂਟ ਦੀ ਖੇਤੀ ਕਰਦਿਆਂ ਲਗਭਗ 3 ਸਾਲ ਹੋ ਚੁੱਕੇ ਹਨ।

ਅਮਨ ਡ੍ਰੈਗਨਫਰੂਟ ਦੀਆਂ ਲਗਭਗ 12 ਕਿਸਮਾਂ ਦੀ ਖੇਤੀ ਕਰ ਰਿਹਾ ਹੈ। ਇਹ ਨੌਜਵਾਨ ਕਿਸਾਨ ਉਨ੍ਹਾਂ ਲਈ ਇੱਕ ਮਿਸਾਲ ਹੈ ਜਿਨ੍ਹਾਂ ਨੇ ਇੱਕ ਧਾਰਨਾ ਬਣਾਈ ਹੋਈ ਹੈ ਕਿ ਪੰਜਾਬ ਵਿੱਚ ਰਹਿਕੇ ਅਸੀਂ ਕੁਛ ਨਹੀਂ ਕਰ ਸਕਦੇ। ਇਸੇ ਧਾਰਨਾ ਕਰਕੇ ਉਹ ਹੋਰਾਂ ਦੇਸ਼ਾਂ ਨੂੰ ਭੱਜ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਵਿਦੇਸ਼ੀ ਫਸਲ ਹੈ ਅਤੇ ਚੰਗੀ ਕਿਸਮ ਦੇ ਡ੍ਰੈਗਨਫਰੂਟ ਦੀ ਕੀਮਤ ਕਾਫੀ ਜਿਆਦਾ ਹੁੰਦੀ ਹੈ।

ਅਮਨ ਦਾ ਕਹਿਣਾ ਹੈ ਕਿ ਡ੍ਰੈਗਨਫਰੂਟ ਦੀ ਖੇਤੀ ਕਿਸੇ ਵੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ । ਇਸ ਫਸਲ ਦੇ ਇੱਕ ਵਾਰ ਬੂਟੇ ਲਗਾਉਣ ਤੇ ਇਸਤੋਂ ਘੱਟੋ ਘੱਟ 20 ਤੋਂ 25 ਸਾਲ ਤੱਕ ਫਲ ਲਿਆ ਜਾ ਸਕਦਾ ਹੈ। ਅਮਨ ਨੇ ਦੱਸਿਆ ਕਿ ਸਿਰਫ ਇਸ ਖੇਤੀ ਨੂੰ ਸ਼ੁਰੂ ਕਰਨ ਸਮੇਂ ਹੀ ਇਸਤੇ ਖਰਚਾ ਕਰਨਾ ਪੈਂਦਾ ਹੈ ਉਸਤੋਂ ਬਾਅਦ 20 ਤੋਂ 25 ਸਾਲ ਤੱਕ ਕਿਸੇ ਵੀ ਤਰਾਂ ਦਾ ਖਰਚਾ ਨਹੀਂ ਹੁੰਦਾ।

ਨਾਲ ਹੀ ਉਨ੍ਹਾਂ ਕਿਹਾ ਕਿ ਜੋ ਕਿਸਾਨ ਇਸ ਖੇਤੀ ਨੂੰ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਲਗਭਗ ਇੱਕ ਕਿੱਲੇ ਵਿੱਚ 40000 ਰੁਪਏ ਖਰਚਾ ਆਉਂਦਾ ਹੈ। ਤਿੰਨ ਤੋਂ ਚਾਰ ਸਾਲ ਬਾਅਦ ਇਸ ਫਸਲ ਤੋਂ ਕਿਸਾਨ 10 ਤੋਂ 12 ਟਨ ਪ੍ਰਤੀ ਕਿੱਲੇ ਵਿਚੋਂ ਉਤਪਾਦਨ ਲੈ ਸਕਣਗੇ। ਇਸ ਤਰਾਂ ਕਿਸਾਨ ਇੱਕ ਕਿੱਲੇ ਵਿੱਚ ਘੱਟੋ ਘੱਟ 5 ਲੱਖ ਰੁਪਏ ਦੀ ਕਮਾਈ ਕਰ ਸਕਦੇ ਹਨ। ਇਸ ਫਸਲ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com