ਕੈਪਟਨ ਦੇ ਇਸ ਫੈਸਲੇ ਨਾਲ ਕਿਸਾਨਾਂ ਨੂੰ ਹੋਵੇਗਾ 100 ਕਰੋੜ ਦਾ ਫਾਇਦਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਈ ਨਵੇਂ ਹੁਕਮ ਜਾਰੀ ਕੀਤੇ ਹਨ, ਜਿਸ ਨਾਲ ਪੰਜਾਬ ਦੇ ਕਿਸਾਨਾਂ ਨੂੰ 100 ਕਰੋੜ ਦਾ ਫਾਇਦਾ ਮਿਲੇਗਾ। ਦਰਅਸਲ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਬਿਜਲੀ ਸਸਤੀ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਨ੍ਹਾਂ ਨਿਰਦੇਸ਼ਾਂ ਨਾਲ ਕਿਸਾਨਾਂ ਦੇ ਨਾਲ ਨਾਲ ਕਮਰਸ਼ੀਅਲ ਤੇ ਘਰੇਲੂ ਖਪਤਕਾਰਾਂ ਨੂੰ ਵੀ ਕਾਫੀ ਫਾਇਦਾ ਪਹੁੰਚੇਗਾ।

ਪਿਛਲੇ ਕਾਫੀ ਦਿਨਾਂ ਤੋਂ ਹੜ੍ਹਾਂ ਦੀ ਮਾਰ ਝੇਲ ਰਹੇ ਪੰਜਾਬ ਨੂੰ ਸਸਤੀ ਬਿਜਲੀ ਦੀ ਰਾਹਤ ਮਿਲ ਸਕਦੀ ਹੈ। ਇਸ ਮਾਮਲੇ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਦਿੱਤੀ ਹੈ। ਕੈਪਟਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ PSPCL ਨੂੰ ਹੁਕਮ ਦਿੱਤੇ ਹਨ ਕਿ ਸਰਵਿਸ ਕੁਨੈਕਸ਼ਨ ਚਾਰਜ ਵਿੱਚ 50% ਕਟੌਤੀ ਕੀਤੀ ਜਾਵੇ, ਇਸ ਕਟੌਤੀ ਨਾਲ ਬਿਜਲੀ ਖਪਤਕਾਰਾਂ ਨੂੰ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ।

ਇੱਕ ਅੰਦਾਜੇ ਅਨੁਸਾਰ ਇਨ੍ਹਾਂ ਨਵੇਂ ਹੁਕਮਾਂ ਦੇ ਲਾਗੂ ਹੋਣ ਨਾਲ ਪੰਜਾਬ ਦੇ ਕਿਸਾਨਾਂ ਨੂੰ ਲਗਭਗ 100 ਕਰੋੜ ਦਾ ਫਾਇਦਾ ਮਿਲੇਗਾ। ਕਿਉਂਕਿ ਕਿਸਾਨਾਂ ਨੂੰ ਮੋਟਰਾਂ ਚਲਾਉਣ ਕਾਰਨ ਬਿਜਲੀ ਦਾ ਬਿੱਲ ਕਾਫੀ ਜਿਆਦਾ ਭਰਨਾ ਪੈਂਦਾ ਸੀ, ਇਨ੍ਹਾਂ ਨਵੇਂ ਨਿਰਦੇਸ਼ਾਂ ਕਰਕੇ ਕਿਸਾਨਾਂ ਦਾ ਬਿਜਲੀ ਦਾ ਬਿੱਲ ਘੱਟ ਜਾਏਗਾ ਅਤੇ ਉਨ੍ਹਾਂ ਨੂੰ ਫਾਇਦਾ ਮਿਲੇਗਾ। ਕਿਸਾਨਾਂ ਦੇ ਨਾਲ ਨਾਲ ਕਮਰਸ਼ੀਅਲ ਤੇ ਘਰੇਲੂ ਖਪਤਕਾਰਾਂ ਨੂੰ ਵੀ ਇਸਦਾ ਫਾਇਦਾ ਮਿਲੇਗਾ।

ਬਿਜਲੀ ਸਸਤੀ ਹੋਣ ਦਾ ਫਾਇਦਾ ਘੱਟ ਕਮਾਈ ਵਾਲੇ ਆਮ ਲੋਕਾਂ ਵੀ ਕਾਫੀ ਹੋਵੇਗਾ , ਕਿਉਂਕਿ ਬਿਜਲੀ ਦਾ ਬਿੱਲ ਕਾਫੀ ਜਿਆਦਾ ਆਉਣ ਕਾਰਨ ਘੱਟ ਆਮਦਨ ਵਾਲੇ ਲੋਕਾਂ ਦੀ ਜਿਆਦਾਤਰ ਕਮਾਈ ਬਿਜਲੀ ਦੇ ਬਿੱਲ ਵਿਚ ਚਲੀ ਜਾਂਦੀ ਹੈ, ਹੁਣ ਬਿਜਲੀ ਦਾ ਬਿੱਲ ਘਟਨ ਨਾਲ ਉਨ੍ਹਾਂ ਨੂੰ ਵੀ ਸੁਖ ਦਾ ਸਾਹ ਮਿਲੇਗਾ।

Leave a Reply

Your email address will not be published. Required fields are marked *