ਸਰਕਾਰ ਵੱਲੋਂ ਨਵੀਂ ਯੋਜਨਾ ਲਾਗੂ, ਬਿਨਾਂ ਖਰਚੇ ਤੋਂ ਇਸ ਤਰਾਂ ਬਣਵਾਓ ਲਿਮਿਟ

ਸਰਕਾਰ ਵੱਲੋਂ ਕਿਸਾਨਾਂ ਲਈ ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨਾਲ ਕਿਸਾਨਾਂ ਨੂੰ ਕਾਫੀ ਫਾਇਦਾ ਮਿਲੇਗਾ। ਇਸ ਯੋਜਨਾ ਦੇ ਅਨੁਸਾਰ ਹੁਣ ਕਿਸਾਨ ਬਿਨਾ ਕੋਈ ਖਰਚਾ ਕੀਤੇ ਲਿਮਿਟ ਬਣਵਾ ਸਕਦੇ ਹਨ ਯਾਨੀ ਕਿ ਕਰਜ਼ਾ ਲੈ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਜਿਹੜੇ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧਿ ਯੋਜਨਾ ਦਾ ਲਾਭ ਲੈ ਰਹੇ ਹਨ, ਉਨ੍ਹਾਂ ਕਿਸਾਨਾਂ ਲਈ ਸਰਕਾਰ ਨੇ ਇਸ ਨਵੀਂ ਸਕੀਮ ਦੀ ਸ਼ੁਰੂਆਤ ਕੀਤੀ ਹੈ।

ਇਸ ਯੋਜਨਾ ਦੇ ਲਾਭਪਾਤਰੀ ਕਿਸਾਨਾਂ ਨੂੰ ਸਰਕਾਰ ਬਿਨਾ ਕਿਸੇ ਖਰਚੇ ਦੇ ਕਰਜ਼ਾ ਦੇ ਰਹੀ ਹੈ। ਅੱਜ ਅਸੀਂ ਤੁਹਾਨੂੰ ਇਸ ਯੋਜਨਾ ਬਾਰੇ ਪੂਰੀ ਜਾਣਕਾਰੀ ਦੇਵਾਂਗੇ। ਜਿਵੇਂ ਕਿ ਕਿਸਾਨ ਵੀਰ ਜਾਣਦੇ ਹੋਣਗੇ ਕਿ ਜਦੋਂ ਕਿਸਾਨ ਬੈਂਕ ਤੋਂ ਲਿਮਿਟ ਬਣਵਾਉਂਦੇ ਹਨ ਤਾਂ ਉਨ੍ਹਾਂ ਤੋਂ ਕਈ ਤਰਾਂ ਦਾ ਖਰਚਾ ਲਿਆ ਜਾਂਦਾ ਹੈ। ਪਰ ਹੁਣ ਇਸ ਨਵੀਂ ਯੋਜਨਾ ਦੇ ਵਿੱਚ ਆਉਣ ਵਾਲੇ ਜੋ ਕਿਸਾਨ ਲਿਮਿਟ ਬਨਵਾਉਂਗੇ ਤਾਂ ਉਨ੍ਹਾਂ ਤੋਂ 3 ਲੱਖ ਰੁਪਏ ਤੱਕ ਕੋਈ ਖਰਚਾ ਨਹੀਂ ਲਿਆ ਜਾਵੇਗਾ।

ਯਾਨੀ ਕਿ ਹੁਣ ਕਿਸਾਨ ਬਿਨਾ ਕਿਸੇ ਖਰਚੇ ਤੋਂ 3 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਣਗੇ। ਇਸ ਸਕੀਮ ਦੀ ਇੱਕ ਹੋਰ ਖਾਸ ਗੱਲ ਇਹ ਹੈ ਕਿ ਜਿਸ ਦਿਨ ਤੁਸੀਂ ਕਰਜ਼ੇ ਲਈ ਐਪਲੀਕੇਸ਼ਨ ਦਿਓਗੇ, ਉਸ ਤੋਂ ਸਿਰਫ 14 ਦਿਨਾਂ ਦੇ ਵਿੱਚ ਬੈਂਕ ਤੁਹਾਨੂੰ ਕਰਜ਼ਾ ਦੇ ਦੇਵੇਗਾ।

ਹਾਲਾਂਕਿ ਇਸ ਸਕੀਮ ਦੇ ਅਨੁਸਾਰ ਲਿਮਟ ਬਣਾਉਣ ਲਈ ਕਿਸਾਨਾਂ ਨੂੰ ਸਿਰਫ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਇਸ ਸਕੀਮ ਦੀ ਸ਼ੁਰੂਆਤ 8 ਫਰਵਰੀ ਤੋਂ ਹੋਈ ਹੈ ਅਤੇ ਕਿਸਾਨ 23 ਫਰਵਰੀ ਤੱਕ ਇਸਦਾ ਫਾਇਦਾ ਲੈ ਸਕਦੇ ਹਨ। ਇਸ ਯੋਜਨਾ ਦਾ ਫਾਇਦਾ ਕਿਵੇਂ ਲਈਏ, ਇਸ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com