ਸ਼ਮਸ਼ਾਨਘਾਟ ਤੋਂ ਆਉਣ ਤੋਂ ਬਾਅਦ ਕਿਉਂ ਨਹਾਉਂਦੇ ਹਨ ਲੋਕ , ਇਹ ਹਨ ਕਾਰਨ..

ਤੁਸੀ ਅਕਸਰ ਦੇਖਿਆ ਹੋਵੇਗਾ ਕਿ, ਜਦੋਂ ਵੀ ਕੋਈ ਸ਼ਮਸ਼ਾਨਘਾਟ ਤੋ ਸੰਸਕਾਰ ਕਰਕੇ ਆਉਂਦਾ ਹੈ ਤਾਂ ਉਹ ਨਹਾਉਂਦਾ ਜਰੂਰ ਹੈ,ਪਰ ਤਹਾਨੂੰ ਸ਼ਾਇਦ ਇਸ ਦੇ ਪਿੱਛੇ ਦਾ ਕਾਰਨ ਨਹੀ ਪਤਾ ਹੋਵੇਗਾ ਇਸ ਦੇ ਲਈ ਅਸੀ ਅੱਜ ਤਹਾਨੂੰ ਦੱਸਣ ਜਾ ਰਹੇ ਹਾਂ ਇਸ ਦੇ ਪਿੱਛਲਾ ਸੱਚ.. ਇਸ ਦੇ ਦੋ ਕਾਰਨ ਹਨ ਇੱਕ ਧਾਰਮਿਕ ਕਾਰਨ ਤੇ ਦੂਜਾ ਵਿਗਿਆਨਿਕ ਕਾਰਨ

ਇਸੇ ਲਈ ਨਹਾਉਣਾ ਜਰੂਰੀ ਹੈ ਤਾਂ ਜੋ ਮ੍ਰਿਤਕ ਆਤਮਾ ਤੁਹਾਡੇ ਸ਼ਰੀਰ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ

ਧਾਰਮਿਕ ਕਾਰਨ : ਸ਼ਮਸ਼ਾਨ ਭੂਮੀ ਉੱਤੇ ਲਗਾਤਾਰ ਅਜਿਹੇ ਹੀ ਕੰਮ ਹੁੰਦੇ ਰਹਿਣ ਨਾਲ ਇੱਕ ਪ੍ਰਕਾਰ ਦੀ ਨਕਾਰਾਤਮਕ ਊਰਜਾ ਦਾ ਪ੍ਰਵਾਹ ਬਣ ਜਾਂਦਾ ਹੈ ਜੋ ਕਮਜ਼ੋਰ ਮਨੋਬਲ ਦੇ ਇਨਸਾਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਕਿਉਂਕਿ ਔਰਤਾਂ ਪੁਰਸ਼ਾਂ ਨਾਲੋਂ , ਜ਼ਿਆਦਾ ਭਾਵੁਕ ਹੁੰਦੀਆਂ ਹਨ,

ਇਸ ਲਈ ਉਨ੍ਹਾਂ ਨੂੰ ਸ਼ਮਸ਼ਾਨ ਵਿੱਚ ਜਾਣ ਤੋਂ ਰੋਕਿਆ ਜਾਂਦਾ ਹੈ। ਦਾਹ ਸਸਕਾਰ ਤੋਂ ਬਾਅਦ ਵੀ ਮ੍ਰਿਤਕ ਆਤਮਾ ਦਾ ਸੂਖਮ ਸਰੀਰ ਕੁੱਝ ਸਮੇਂ ਤੱਕ ਉੱਥੇ ਮੌਜੂਦ ਹੁੰਦਾ ਹੈ, ਜੋ ਆਪਣੀ ਕੁਦਰਤ ਦੇ ਅਨੁਸਾਰ ਕੋਈ ਨੁਕਸਾਨਦਾਇਕ ਪ੍ਰਭਾਵ ਵੀ ਪਾ ਸਕਦਾ ਹੈ।ਇਸੇ ਲਈ ਨਹਾਉਣਾ ਜਰੂਰੀ ਹੈ ਤਾਂ ਜੋ ਮ੍ਰਿਤਕ ਆਤਮਾ ਤੁਹਾਡੇ ਸ਼ਰੀਰ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ

ਵਿਗਿਆਨਿਕ ਕਾਰਨ :ਅਰਥੀ ਦਾ ਅੰਤਿਮ ਸਸਕਾਰ ਹੋਣ ਤੋਂ ਪਹਿਲਾਂ ਹੀ ਮਾਹੌਲ ਸੂਖਮ ਅਤੇ ਇਨਫੈਕਸ਼ਨ ਕੀਟਾਣੂਆਂ ਨਾਲ ਪੀੜਤ ਹੋ ਜਾਂਦਾ ਹੈ। ਇਸ ਤੋਂ ਇਲਾਵਾ ਮ੍ਰਿਤਕ ਵਿਅਕਤੀ ਵੀ ਕਿਸੇ ਛੂਤ ਕੀਟਾਣੂ ਨਾਲ ਗ੍ਰਸਤ ਹੋ ਸਕਦਾ ਹੈ।

ਇਸ ਲਈ ਉੱਥੇ ਮੌਜੂਦ ਇਨਸਾਨਾਂ ਉੱਤੇ ਕਿਸੇ ਛੂਤ ਕੀਟਾਣੂ ਦਾ ਅਸਰ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਅਤੇ ਉੱਥੋਂ ਵਾਪਸ ਪਰਤ ਕੇ ਨਹਾਉਣ ਨਾਲ ਛੂਤ ਕੀਟਾਣੂ ਪਾਣੀ ਦੇ ਨਾਲ ਹੀ ਵਗ ਜਾਂਦੇ ਹਨ।