ਕਦੇ ਸੋਚਿਆ ਹੈ ਕਿ ਬਾਲ ਪੈੱਨ ਦੇ ਢੱਕਣ ਵਿੱਚ ਕਿਉਂ ਹੁੰਦਾ ਹੈ ਛੇਦ?

ਹਰ ਚੀਜ ਦਾ ਆਪਣਾ ਇੱਕ ਡਿਜਾਇਨ ਹੁੰਦਾ ਹੈ, ਡਿਜਾਇਨ ਤੈਅ ਹੁੰਦਾ ਹੈ ਜ਼ਰੂਰਤ ਨਾਲ। ਕਈ ਚੀਜਾਂ ਨੂੰ ਵੇਖਕੇ ਸਮਝ ਹੀ ਨਹੀਂ ਆਉਂਦਾ ਕਿ ਉਸਦੀ ਕੀ ਜ਼ਰੂਰਤ ਪੈਂਦੀ ਹੋਵੇਗੀ। ਜਿਵੇਂ ਕਿ ਬਾਲ ਪੈੱਨ ਦੇ ਉੱਤੇ ਲੱਗੇ ਕੈਪ ਵਿੱਚ ਬਣਿਆ ਛੇਦ। ਜਿਆਦਾਤਰ ਬਾਲ ਪੈੱਨ ਦੇ ਡਿਜਾਇਨ ਵਿੱਚ ਇਹ ਗੱਲ ਆਮ ਹੁੰਦੀ ਹੈ। ਤੁਸੀਂ ਕਦੇ ਸੋਚਿਆ ਹੈ ਕਿ ਇਹ ਛੇਦ ਹੁੰਦਾ ਕਿਉਂ ਹੈ ?

ਕੁਝ ਲੋਕ ਇਹ ਸਮਝਦੇ ਹਨ ਕਿ ਇਹ ਪੈੱਨ ਦੇ ਅੰਦਰ ਹਵਾ ਜਾਣ ਲਈ ਹੁੰਦਾ ਹੈ ਤਾਂ ਜੋ ਰਿਫਿਲ ਦੇ ਅੰਦਰਲੀ ਸ਼ਾਹੀ ਸੁੱਕੇ ਨਾ, ਪਰ ਇਹ ਛੇਦ ਇਸ ਲਈ ਨਹੀਂ ਹੁੰਦਾ। ਸਗੋਂ , ਸਾਵਧਾਨੀ ਦੇ ਤੌਰ ਉੱਤੇ ਬਣਾਇਆ ਜਾਂਦਾ ਹੈ। ਪੈੱਨ ਬਣਾਉਣ ਵਾਲੀਆਂ ਕੰਪਨੀਆਂ ਜਾਣ ਬੁਝ ਕੇ ਇਹ ਛੇਦ ਬਣਾਉਂਦੀਆਂ ਹਨ ।

ਮਾਨ ਲਓ ਕਦੇ ਕੋਈ ਇਨਸਾਨ ਗਲਤੀ ਨਾਲ ਪੈੱਨ ਦੇ ਕੈਪ ਨੂੰ ਖਾ ਜਾਵੇ, ਫਿਰ ਕੀ ਹੋਵੇਗਾ ? ਕੈਪ ਜਾਕੇ ਉਸਦੇ ਗਲੇ ਅੰਦਰ ਸਾਹ ਲੈਣ ਵਾਲੀ ਨਲੀ ਵਿੱਚ ਫਸ ਜਾਵੇਗਾ। ਅਤੇ ਢੱਕਣ ਫਸਣ ਉੱਤੇ ਇਨਸਾਨ ਸਾਹ ਨਹੀਂ ਲੈ ਪਾਵੇਗਾ ਅਤੇ ਦਮ ਘੁਟਣ ਨਾਲ ਮਰਜਾਵੇਗਾ। ਬਸ ਇਹੀ ਸੋਚਕੇ ਕੰਪਨੀਆਂ ਪੈੱਨ ਦੇ ਢੱਕਨ ਵਿੱਚ ਛੇਦ ਬਣਾ ਦਿੰਦੀਆਂ ਹਨ। ਤਾਂ ਜੋ ਇਸ ਛੇਦ ਦੇ ਰਸਤੇ ਹਵਾ ਆਉਂਦੀ-ਜਾਂਦੀ ਰਹੇ ਅਤੇ ਸਾਹ ਲੈਣ ਵਿੱਚ ਦਿੱਕਤ ਨਾ ਹੋਵੇ।

ਹਰ ਸਾਲ ਕਈ ਲੋਕ ਅਜਿਹੀ ਮੌਤ ਮਰਦੇ ਹਨ

ਪੈੱਨ ਦਾ ਇਸਤੇਮਾਲ ਬੱਚੇ ਵੀ ਖੂਬ ਕਰਦੇ ਹਨ। ਬੱਚਿਆਂ ਦੇ ਇਸਤੇਮਾਲ ਨਾਲ ਜੁੜੀਆਂ ਚੀਜਾਂ ਨੂੰ ਬਣਾਉਣ ਵਿੱਚ ਜ਼ਿਆਦਾ ਸਾਵਧਾਨੀ ਵਰਤੀ ਜਾਂਦੀ ਹੈ। ਇਹ ਜੋ ਛੇਦ ਹੁੰਦਾ ਹੈ, ਉਹ ਅੰਤਰਰਾਸ਼ਟਰੀ ਸੇਫਟੀ ਫੀਚਰ ਹੈ। ਇੱਕ ਰਿਪੋਰਟ ਦੇ ਅਨੁਸਾਰ ਅਮਰੀਕਾ ਵਿੱਚ ਹਰ ਸਾਲ ਕਰੀਬ 100 ਲੋਕ ਇੰਝ ਹੀ ਮਰਦੇ ਹਨ। ਬਾਕੀ ਦੇਸ਼ਾਂ ਵਿੱਚ ਵੀ ਅਜਿਹੀਆਂ ਮੌਤਾਂ ਹੁੰਦੀਆਂ ਹਨ।