ਇਸ ਪੰਜਾਬੀ ਨੇ ਤਿਆਰ ਕੀਤਾ ਕਮਾਲ ਦਾ ਜੁਗਾੜ, ਕੋਠੀ ਨੂੰ ਉਸੇ ਤਰਾਂ ਚੱਕ ਕੇ ਹੋਰ ਜਗ੍ਹਾ ਰੱਖਿਆ

ਦੋਸਤੋ ਤੁਸੀਂ ਅਕਸਰ ਸੁਣਿਆ ਜਾਂ ਵੀਡੀਓ ਵਿਚ ਦੇਖਿਆ ਹੋਵੇਗਾ ਕਿ ਵਿਦੇਸ਼ਾਂ ਵਿੱਚ ਅਜਿਹੀਆਂ ਤਕਨੀਕਾਂ ਵਿਕਸਿਤ ਹੋ ਚੁੱਕੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਇੱਕ ਜਗ੍ਹਾ ਬਣੇ ਹੋਏ ਘਰ ਨੂੰ ਉਸੇ ਤਰਾਂ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਕੀਤਾ ਜਾ ਸਕਦਾ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਪੰਜਾਬ ਵਿੱਚ ਵੀ ਅਜਿਹਾ ਕੁਝ ਹੋ ਸਕਦਾ ਹੈ? ਜੀ ਹਾਂ, ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਪੰਜਾਬੀ ਵਿਅਕਤੀ ਬਾਰੇ ਦੱਸਾਂਗੇ ਜਿਸਨੇ ਇਹ ਕਰ ਦਿਖਾਇਆ ਹੈ।

ਇਹ ਵਿਅਕਤੀ ਆਪਣੇ ਘਰ ਨੂੰ ਚੱਕ ਕੇ ਇੱਕ ਥਾਂ ਤੋਂ ਦੂਜੀ ਥਾਂ ‘ਤੇ ਲੈ ਗਿਆ। ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬੀ ਜੁਗਾੜੀ ਹੁੰਦੇ ਹਨ ਅਤੇ ਇਸ ਵਿਅਕਤੀ ਨੇ ਵੀ ਇੱਕ ਜੁਗਾੜ ਦੀ ਮਦਦ ਨਾਲ ਹੀ ਆਪਣੇ ਘਰ ਨੂੰ ਇੱਕ ਤੋਂ ਦੂਜੀ ਜਗ੍ਹਾ ਸ਼ਿਫਟ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਵਿਅਕਤੀ ਜਲੰਧਰ ਦੇ ਨੇੜੇ ਇੱਕ ਪਿੰਡ ਦਾ ਰਹਿਣ ਵਾਲਾ ਹੈ ਅਤੇ ਇਸਦੇ ਘਰ ਨੂੰ ਕਾਫੀ ਸਾਰੇ ਜੈੱਕ ਲਗਾ ਕੇ ਕਈ ਫੁੱਟ ਪਿੱਛੇ ਲਿਜਾਇਆ ਗਿਆ ਹੈ।

ਇਸ ਜੁਗਾੜ ਨਾਲ ਘਰ ਦੀ ਜਗ੍ਹਾ ਬਦਲਣ ਦੇ ਨਾਲ ਹੀ ਇਸਨੂੰ ਉਚਾ ਵੀ ਚੁੱਕਿਆ ਗਿਆ ਹੈ। ਇਸ ਕੋਠੀ ਨੂੰ ਸ਼ਿਫਟ ਕਰਨ ਦਾ ਜੁਗਾੜ ਤਿਆਰ ਕਰਨ ਵਾਲੇ ਵਿਅਕਤੀ ਦਾ ਨਾਮ ਬੂਟਾ ਸਿੰਘ ਹੈ ਅਤੇ ਉਹ ਮੋਗਾ ਜਿਲ੍ਹੇ ਨਾਲ ਸਬੰਧ ਰੱਖਦਾ ਹੈ। ਖਾਸ ਗੱਲ ਇਹ ਹੈ ਕਿ ਇਸ ਘਰ ਦੀ ਜਗ੍ਹਾ ਬਦਲਦੇ ਸਮੇਂ ਇਸ ਵਿੱਚ ਕੋਈ ਵੀ ਦਰਾਰ ਜਾਂ ਕਿਸੇ ਤਰਾਂ ਦੀ ਹੋਰ ਕੋਈ ਵੀ ਸਮੱਸਿਆ ਨਹੀਂ ਆਈ ਅਤੇ ਬਿਲਕੁਲ ਉਸੇ ਤਰਾਂ ਹੀ ਇਸਨੂੰ ਸ਼ਿਫਟ ਕਰ ਦਿੱਤਾ ਗਿਆ ਹੈ।

ਇਸ ਜੁਗਾੜ ਅਤੇ ਜੁਗਾੜ ਤਿਆਰ ਕਰਨ ਵਾਲੇ ਵਿਅਕਤੀ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com