ਹੁਣ Rain Pipe ਨਾਲ ਅੱਧੇ ਘੰਟੇ ਵਿੱਚ ਹੋਵੇਗੀ ਸਾਰੇ ਖੇਤ ਦੀ ਸਿੰਚਾਈ, ਜਾਣੋ ਰੇਨ ਪਾਈਪ ਦੀ ਪੂਰੀ ਜਾਣਕਾਰੀ

ਅੱਜ ਦੇ ਸਮੇਂ ਵਿੱਚ ਖੇਤੀ ਲਈ ਪਾਣੀ ਇੱਕ ਕਾਫ਼ੀ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਪਾਣੀ ਦੀ ਕਮੀ ਦੇ ਕਾਰਨ ਕਿਸਾਨਾਂ ਨੂੰ ਖੇਤਾਂ ਦੀ ਸਿੰਚਾਈ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰ ਕਿਸਾਨ ਸੋਚਦਾ ਹੈ ਕਿ ਉਹ ਘੱਟ ਤੋਂ ਘੱਟ ਪਾਣੀ ਨਾਲ ਆਪਣੇ ਖੇਤਾਂ ਦੀ ਸਿੰਚਾਈ ਕਰ ਸਕੇ। ਇਸ ਲਈ ਅੱਜ ਅਸੀ ਕਿਸਾਨ ਵੀਰਾਂ ਨੂੰ ਖੇਤਾਂ ਵਿੱਚ ਸਿੰਚਾਈ ਲਈ ਇੱਕ ਅਨੋਖੀ ਅਤੇ ਕਾਰਗਰ ਤਕਨੀਕ ਬਾਰੇ ਦੱਸਣ ਜਾ ਰਹੇ ਹਾਂ।

ਇਸ ਤਕਨੀਕ ਦੀ ਮਦਦ ਨਾਲ ਘੱਟ ਤੋਂ ਘੱਟ ਪਾਣੀ ਵਿੱਚ ਕਿਸਾਨ ਖੇਤਾਂ ਦੀ ਸਿੰਚਾਈ ਕਰ ਸਕਦੇ ਹਨ। ਅਸੀ ਗੱਲ ਕਰ ਰਹੇ ਹਾਂ ਰੇਨ ਪਾਇਪ (Rain Pipe) ਤਕਨੀਕ ਦੀ। ਇਸ ਤਕਨੀਕ ਨੂੰ VK ਸਰਵੋਤਮ ਕੰਪਨੀ ਵੱਲੋਂ ਬਣਾਇਆ ਗਿਆ ਹੈ। ਇਸਦੀ ਮਦਦ ਨਾਲ ਤਿੰਨ ਘੰਟਿਆਂ ਵਿੱਚ ਹੋਣ ਵਾਲੀ ਸਿੰਚਾਈ ਅੱਧੇ ਘੰਟੇ ਵਿੱਚ ਹੋ ਸਕਦੀ ਹੈ ਅਤੇ ਪਾਣੀ ਦੀ ਬਹੁਤ ਬਚਤ ਹੋ ਸਕਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਤਕਨੀਕ ਦਾ ਇਸਤੇਮਾਲ ਸਬਜੀਆਂ ਦੀ ਖੇਤੀ, ਮਿਰਚ, ਪਾਲਕ, ਮੇਥੀ, ਬੈਂਗਨ, ਖੀਰਾ, ਲਸਣ, ਗਾਜਰ, ਸ਼ਲਗਮ, ਪਿਆਜ, ਜੀਰਾ, ਮੂੰਗਫਲੀ, ਮਟਰ, ਮਸਰੀ, ਮੂੰਗ, ਚੁਕੰਦਰ ਅਤੇ ਧਨੀਆ ਵਗੈਰਾ ਫਸਲਾਂ ਵਿੱਚ ਅਤੇ ਫੁੱਲਾਂ ਦੀ ਖੇਤੀ ਵਿੱਚ ਵੀ ਕੀਤਾ ਜਾ ਸਕਦਾ ਹੈ। ਇਹ ਕਿੱਟ ਕੋਈ ਵੀ ਕਿਸਾਨ ਆਸਾਨੀ ਨਾਲ ਖਰੀਦ ਸਕਦਾ ਹੈ ਕਿਉਂਕਿ ਇਹ ਕਾਫ਼ੀ ਸਸਤੀ ਹੈ।

ਇਹ ਕਿੱਟ ਕਰੀਬ ਤਿੰਨ ਸਾਲ ਤੋਂ ਜ਼ਿਆਦਾ ਸਮੇਂ ਤੱਕ ਚੱਲ ਜਾਂਦੀ ਹੈ। ਇਸ ਤਕਨੀਕ ਨਾਲ ਤੁਸੀ ਇੱਕ ਤਰ੍ਹਾਂ ਨਾਲ ਆਪਣੇ ਖੇਤਾਂ ਵਿੱਚ ਆਰਟਿਫਿਸ਼ਿਅਲ ਮੀਂਹ ਪਵਾ ਸਕਦੇ ਹੋ ਅਤੇ ਬਹੁਤ ਸਾਰਾ ਪਾਣੀ ਬਚਾ ਸਕਦੇ ਹੋ। ਇਸ ਕਿੱਟ ਨੂੰ ਤੁਸੀਂ ਆਪਣੇ ਖੇਤ ਦੇ ਹਿਸਾਬ ਨਾਲ ਘੱਟ ਅਤੇ ਜ਼ਿਆਦਾ ਵੀ ਕਰ ਸਕਦੇ ਹੋ ਅਤੇ ਇਸ ਦੀਆਂ ਪਾਈਪਾਂ ਕਾਫ਼ੀ ਮਜ਼ਬੂਤ ਹੁੰਦੀਆਂ ਹਨ ਜਿਸ ਕਰਕੇ ਇਸਦੇ ਫਟਣ ਦਾ ਵੀ ਕੋਈ ਡਰ ਨਹੀਂ।

ਇਸ ਕਿੱਟ ਦਾ ਇੱਕ ਹੋਰ ਫਾਇਦਾ ਹੈ ਕਿ ਜਦੋਂ ਕਿਸਾਨਾਂ ਨੇ ਖੇਤਾਂ ਵਿੱਚ ਕੋਈ ਕੀਟਨਾਸ਼ਕ ਜਾਂ ਹੋਰ ਕੋਈ ਸਪਰੇ ਦਾ ਇਸਤੇਮਾਲ ਕਰਨਾ ਹੈ ਤਾਂ ਉਸਦੀ ਦੂਸਰੇ ਤਰੀਕੇ ਨਾਲ ਸਪਰੇਅ ਕਰਨ ਦੀ ਜਰੂਤ ਨਹੀਂ, ਤੁਸੀ ਇਸੇ ਪਾਣੀ ਵਿੱਚ ਕੀਟਨਾਸ਼ਕ ਪਾ ਕੇ ਖੇਤਾਂ ਵਿੱਚ ਸਪ੍ਰੇ ਕਰ ਸਕਦੇ ਹੋ। ਇਸ ਕਿੱਟ ਦੀ ਕੀਮਤ ਦੀ ਗੱਲ ਕਰੀਏ ਤਾਂ ਇੱਕ ਹਜ਼ਾਰ ਸਕੁਏਅਰ ਮੀਟਰ ਵਿੱਚ ਇਹ ਤਕਨੀਕ ਇੰਸਟਾਲ ਕਰਨ ਲਈ ਲਗਭਗ 11 ਹਜ਼ਾਰ ਰੂਪਏ ਖਰਚਾ ਆਵੇਗਾ।

ਇਹ ਕਿੱਟ ਕਿੱਥੋ ਖਰੀਦੀਏ ਅਤੇ ਇਸਨੂੰ ਇੰਸਟਾਲ ਕਰਨ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com

Leave a Reply

Your email address will not be published. Required fields are marked *