ਝੋਨੇ ਵਿੱਚ ਵੀ 2 ਕਿੱਲੋ ਦਹੀਂ ਦਿੰਦੀ ਹੈ 25 ਕਿੱਲੋ ਯੂਰੀਆ ਨੂੰ ਮਾਤ ,ਇਸ ਤਰਾਂ ਕਰੋ ਇਸਤੇਮਾਲ

ਜਿਵੇਂ ਕੇ ਆਪਾਂ ਜਾਣਦੇ ਹਾਂ ਕੇ ਦਹੀਂ ਦੀ ਵਰਤੋਂ ਨਾਲ ਹਰ ਤਰਾਂ ਦੀ ਫ਼ਸਲ ਨੂੰ ਬਹੁਤ ਲਾਭ ਮਿਲਦਾ ਹੈ ਇਕ ਨਵੀਂ ਸਟੱਡੀ ਤੋਂ ਇਹ ਗੱਲ ਸਾਹਮਣੇ ਆਈ ਹੈ ਕੇ ਦਹੀਂ ਦੀ ਵਰਤੋਂ ਨਾਲ ਝੋਨੇ ਦੀ ਫ਼ਸਲ ਉਪਰ ਬਹੁਤ ਵਧੀਆ ਰਿਜਲਟ ਮਿਲਦਾ ਹੈ ਤੇ ਦੇ ਉਤਪਾਦਨ ਵਿੱਚ 25 ਤੋਂ 30 ਫੀਸਦੀ ਵਾਧਾ ਮਿਲਦਾ ਹੈ ।

ਯੂਰਿਆ ਦੀ ਤੁਲਣਾ ਵਿੱਚ ਦਹੀ ਮਿਸ਼ਰਣ ਦਾ ਛਿੜਕਾ ਜ਼ਿਆਦਾ ਫਾਇਦੇਮੰਦ ਸਾਬਤ ਹੋ ਰਿਹਾ ਹੈ । ਸਿਰਫ਼ ਦੋ ਕਿੱਲੋ ਦਹੀ ਹੀ 25 ਕਿੱਲੋ ਯੂਰਿਆ ਨੂੰ ਮਾਤ ਦੇ ਰਹੀ ਹੈ । ਕਿਸਾਨਾਂ ਦੀ ਮੰਨੀਏ , ਤਾਂ ਯੂਰਿਆ ਨਾਲ ਫਸਲ ਵਿੱਚ ਕਰੀਬ 25 ਦਿਨ ਤੱਕ ਅਤੇ ਜਦੋਂ ਕੇ ਦਹੀ ਦੇ ਪ੍ਰਯੋਗ ਨਾਲ ਫਸਲਾਂ ਵਿੱਚ 40 ਦਿਨਾਂ ਤੱਕ ਹਰਿਆਲੀ ਰਹਿੰਦੀ ਹੈ ।

15 ਦਿਨ ਦੇ ਝੋਨੇ ਉਪਰ ਦਹੀਂ ਦੀ ਸਪਰੇ ਕਰਨ ਨਾਲ ਝੋਨੇ ਦੀ ਫੋਟ ਵਿਚ ਬਹੁਤ ਵਾਧਾ ਹੁੰਦਾ ਹੈ । ਦਹੀਂ ਦੇ ਨਾਲ ਕਿਸੇ ਵੀ ਤਰਾਂ ਦੀ ਰਾਸਾਇਣਕ ਖਾਦ ਜਿਵੇਂ ਯੂਰੀਆ ਆਦਿ ਦਾ ਇਸਤੇਮਾਲ ਨਾ ਕਰੋ ਉਸਦੀ ਥਾਂ ਤੇ ਕਿਸੇ ਵੀ ਆਰਗੈਨਿਕ ਪਦਾਰਥ ਜਿਵੇਂ ਪਾਥੀਆਂ ਦਾ ਪਾਣੀ , ਨਿਮ ਆਦਿ ਵਿੱਚ ਇਸਤੇਮਾਲ ਕਰ ਸਕਦੇ ਹਾਂ ।

ਦਹੀਂ ਤੋਂ ਖਾਦ ਬਣਾਉਣ ਦੀ ਵਿਧੀ

ਦੇਸ਼ੀ ਗਾਂ ਦੇ ਦੋ ਲਿਟਰ ਦੁੱਧ ਦਾ ਮਿੱਟੀ ਦੇ ਭਾਂਡੇ ਵਿੱਚ ਦਹੀ ਤਿਆਰ ਕਰੋ .ਤਿਆਰ ਦਹੀ ਵਿੱਚ ਪਿੱਤਲ ਜਾਂ ਤਾਂਬੇ ਦਾ ਚੱਮਚ ,ਕਟੋਰਾ ਡੁਬੋ ਕੇ ਰੱਖ ਦਿਓ . ਇਸਨੂੰ ਢੱਕ ਕੇ ਅੱਠ ਤੋਂ 10 ਦਿਨਾਂ ਤੱਕ ਛੱਡ ਦਿਓ। ਇਸ ਵਿੱਚ ਹਰੇ ਰੰਗ ਦਾ ਪਦਾਰਥ ਨਿਕਲੇਗਾ। ਫਿਰ ਭਾਂਡੇ ਨੂੰ ਬਾਹਰ ਕੱਢ ਕੇ ਪਾਣੀ ਨੂੰ ਦਹੀ ਵਿੱਚ ਮਿਲਾ ਮਿਸ਼ਰਣ ਤਿਆਰ ਕੀਤਾ ਜਾਂਦਾ ਹੈ । ਦੋ ਕਿੱਲੋ ਦਹੀ ਵਿੱਚ ਤਿੰਨ ਲਿਟਰ ਪਾਣੀ ਮਿਲਿਆ ਕਰ ਪੰਜ ਲੀਟਰ ਮਿਸ਼ਰਣ ਬਣੇਗਾ ।

ਇਸ ਪੰਜ ਲਿਟਰ ਮਿਸ਼ਰਨ ਦੀ ਵਰਤੋਂ ਇਕ ਏਕੜ ਜ਼ਮੀਨ ਵਿਚ ਕਰੋ ਜਿਸ ਨਾਲ ਫਸਲਾਂ ਨੂੰ ਭਰਪੂਰ ਮਾਤਰਾ ਵਿੱਚ ਨਾਇਟਰੋਜਨ,ਕੈਲਸ਼ੀਅਮ ਅਤੇ ਫਾਸਫੋਰਸ ਮਿਲਦਾ ਹੈ ਤੇ ਇਸ ਦੀ ਵਰਤੋਂ ਨਾਲ ਝੋਨੇ ਦੇ ਬੂਟੇ ਜ਼ਿਆਦਾ ਸਮੇ ਤੱਕ ਤੰਦੁਰੁਸਤ ਵੀ ਰਹਿੰਦੇ ਹਨ । ਇਸਦੀ ਵਰਤੋਂ ਨਾਲ ਉੱਲੀ ਤੇ ਪੱਤਾ ਲਪੇਟ ਸੁੰਡੀ ਵਰਗੇ ਕੀਟਾਂ ਨੂੰ ਵੀ ਮਾਰਨ ਵਿਚ ਸਹਾਇਤਾ ਮਿਲਦੀ ਹੈ ।

ਇਸ ਮਿਸ਼ਰਣ ਨੂੰ ਤਿਆਰ ਕਰਨ ਦੌਰਾਨ ਇਸ ਵਿੱਚ ਮੱਖਣ ਦੇ ਰੂਪ ਵਿੱਚ ਕੀਟਨਾਸ਼ਕ ਪਦਾਰਥ ਵੀ ਨਿਕਲੇਗਾ । ਇਸਨੂੰ ਬਾਹਰ ਕੱਢ ਕੇ ਇਸ ਵਿੱਚ ਵਰਮੀ ਕੰਪੋਸਟ ਮਿਲਾ ਕੇ ਦਰਖਤ – ਬੂਟੀਆਂ ਦੀਆਂ ਜੜਾਂ ਵਿੱਚ ਪਾ ਸਕਦੇ ਹਾਂ । ਧਿਆਨ ਰਹੇ ਇਸਦੇ ਸੰਪਰਕ ਵਿੱਚ ਕੋਈ ਬੱਚਾ ਨਾ ਆ ਜਾਵੇ . ਇਸਦੇ ਪ੍ਰਯੋਗ ਨਾਲ ਦਰਖਤ – ਬੂਟੀਆਂ ਦੇ ਤਣੇ ਵਾਲੇ ਕੀੜੇ ਅਤੇ ਦੀਮਕ ਖ਼ਤਮ ਹੋ ਜਾਣਗੇ ।

Leave a Reply

Your email address will not be published. Required fields are marked *