ਜੋੜਾਂ ਵਿੱਚ ਦਰਦ ਅਤੇ ਹੱਡੀਆਂ ਵਿੱਚੋਂ ਕਟ-ਕਟ ਦੀ ਆਵਾਜ਼ ਆਉਣ ਤੇ ਤੁਰੰਤ ਖਾਣਾ ਸ਼ੁਰੂ ਕਰੋ ਇਹ 3 ਚੀਜਾਂ

ਅੱਜ ਦੇ ਸਮੇਂ ਵਿਚ ਵਿਗੜੇ ਹੋਏ ਲਾਇਫਸਟਾਇਲ ਦੇ ਕਾਰਨ ਬਹੁਤ ਸਾਰੇ ਲੋਕ ਆਪਣੀ ਸਿਹਤ ਉੱਤੇ ਬਿਲਕੁਲ ਧਿਆਨ ਨਹੀਂ ਦਿੰਦੇ। ਜਿਸ ਵਜ੍ਹਾ ਨਾਲ ਸਾਡੇ ਜੋੜਾਂ ਵਿੱਚ ਦਰਦ ਰਹਿਣਾ ਤਾਂ ਇੱਕ ਆਮ ਗੱਲ ਹੋ ਚੁੱਕੀ ਹੈ। ਜੇਕਰ ਤੁਹਾਡੇ ਵੀ ਜੋੜਾਂ ਵਿੱਚ ਦਰਦ ਦੀ ਸਮੱਸਿਆ ਹੈ ਅਤੇ ਨਾਲ ਹੀ ਤੁਹਾਡੇ ਹੱਡੀਆਂ ਅਤੇ ਜੋੜਾਂ ਵਿਚੋਂ ਕਟ-ਕਟ ਦੀ ਅਵਾਜ ਆਉਂਦੀ ਹੈ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਗੰਭੀਰ ਬਿਮਾਰੀ ਦਾ ਰੂਪ ਧਾਰਨ ਕਰ ਸਕਦੀ ਹੈ।

ਇਸ ਲਈ ਅੱਜ ਅਸੀ ਤੁਹਾਨੂੰ ਇਸ ਦਰਦ ਅਤੇ ਆਵਾਜ ਨੂੰ ਦੂਰ ਕਰਨ ਲਈ ਘਰੇਲੂ ਨੁਸਖੇ ਦੱਸਾਂਗੇ। ਸਭਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ Osteoarthritis ਨਾਮ ਦੀ ਇੱਕ ਬਿਮਾਰੀ ਦੇ ਕਾਰਨ ਤੁਹਾਡੇ ਜੋੜਾਂ ਵਿੱਚ ਗਰੀਸ ਖ਼ਤਮ ਹੋਣ ਲਗਦੀ ਹੈ। ਜਿਸਦੀ ਵਜ੍ਹਾ ਨਾਲ ਇਹ ਕਟ-ਕਟ ਦੀ ਆਵਾਜ ਆਉਂਦੀ ਹੈ। ਇਸ ਬਿਮਾਰੀ ਉੱਤੇ ਜੇਕਰ ਸਮਾਂ ਰਹਿੰਦੇ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਬਹੁਤ ਭਿਆਨਕ ਹੋ ਜਾਂਦੀ ਹੈ।

ਅਸੀ ਤੁਹਾਨੂੰ ਇਸ ਬਿਮਾਰੀ ਨੂੰ ਠੀਕ ਕਰਨ ਲਈ ਤਿੰਨ ਘਰੇਲੂ ਨੁਸਖੇ ਦੱਸਾਂਗੇ। ਇਨ੍ਹਾਂ ਨੁਸਖਿਆਂ ਦਾ ਰੋਜ਼ਾਨਾ ਇਸਤੇਮਾਲ ਕਰਨ ਨਾਲ ਤੁਹਾਨੂੰ ਇਸ ਬਿਮਾਰੀ ਤੋਂ ਛੁਟਕਾਰਾ ਮਿਲ ਜਾਵੇਗਾ। ਸਭਤੋਂ ਪਹਿਲਾ ਨੁਸਖਾ ਹੈ ਮੇਥੀਦਾਨਾ। ਤੁਹਾਨੂੰ ਦੱਸ ਦੇਈਏ ਕਿ ਮੇਥੀਦਾਨੇ ਤੋਂ ਚੰਗੀ ਵਾਤਨਾਸ਼ਕ ਚੀਜ ਕੋਈ ਨਹੀਂ ਹੁੰਦੀ। ਰਾਤ ਨੂੰ ਸੋਂਦੇ ਸਮੇਂ ਇੱਕ ਚਮਚ ਮੇਥੀਦਾਣੇ ਨੂੰ ਪਾਣੀ ਵਿੱਚ ਭਿਉਂ ਕੇ ਰੱਖ ਦਿਓ। ਉਸ ਤੋਂ ਬਾਅਦ ਸਵੇਰੇ ਖਾਲੀ ਢਿੱਡ ਇਹ ਪਾਣੀ ਵੀ ਪੀਣਾ ਹੈ ਅਤੇ ਮੇਥੀਦਾਨਾ ਚਬਾ ਕੇ ਖਾ ਲੈਣਾ ਹੈ। ਇਸ ਨੁਸਖੇ ਦੀ ਮਦਦ ਨਾਲ ਤੁਹਾਡਾ ਜੋੜਾਂ ਦਾ ਦਰਦ ਅਤੇ ਕਟ-ਕਟ ਦੀ ਆਵਾਜ ਕਾਫ਼ੀ ਹੱਦ ਤੱਕ ਠੀਕ ਹੋ ਜਾਵੇਗੀ।

ਦੂਸਰੇ ਨੁਸਖੇ ਦੀ ਗੱਲ ਕਰੀਏ ਤਾਂ ਉਸਦੇ ਲਈ ਤੁਹਾਨੂੰ ਬੱਕਰੀ ਦੇ ਦੁੱਧ ਦੀ ਲੋੜ ਪਵੇਗੀ। ਜੇਕਰ ਬੱਕਰੀ ਦਾ ਦੁੱਧ ਨਾ ਮਿਲੇ ਤਾਂ ਤੁਸੀ ਸ਼ੁੱਧ ਦੇਸੀ ਗਾਂ ਦਾ ਦੁੱਧ ਵੀ ਲੈ ਸਕਦੇ ਹੋ। ਇੱਕ ਕੱਪ ਦੁੱਧ ਵਿੱਚ ਅੱਧਾ ਚਮਚ ਹਲਦੀ ਪਾ ਲੈਣੀ ਹੈ ਅਤੇ ਇਸਨੂੰ ਚੰਗੀ ਤਰਾਂ ਮਿਲਾ ਲੈਣਾ ਹੈ। ਰਾਤ ਨੂੰ ਸੋਂਦੇ ਸਮੇ ਇਹ ਦੁੱਧ ਪੀਣ ਨਾਲ ਜੋੜਾਂ ਦੇ ਦਰਦ ਵਿੱਚ ਰਾਹਤ ਮਿਲਦੀ ਹੈ। ਧਿਆਨ ਰਹੇ ਕਿ ਮੱਝ ਦੇ ਦੁੱਧ ਵਿਚ ਹਲਦੀ ਦਾ ਪ੍ਰਯੋਗ ਨਾ ਕਰੋ।

ਤੀਸਰੇ ਅਤੇ ਆਖਰੀ ਨੁਸਖੇ ਅਨੁਸਾਰ ਤੁਸੀਂ ਸ਼ਾਮ ਨੂੰ ਚਾਰ ਤੋਂ ਪੰਜ ਵਜੇ ਦੇ ਸਮੇਂ ਭੁੰਨੇ ਹੋਏ ਛੋਲੇ ਖਾਣੇ ਹਨ, ਨਾਲ ਹੀ ਤੁਸੀਂ ਬਿਲਕੁਲ ਤਾਂਬੇ ਦੇ ਰੰਗ ਦਾ ਯਾਨੀ ਕਿ ਪੂਰਾ ਗੂੜ੍ਹੇ ਰੰਗ ਦਾ ਅਤੇ ਵਧੀਆ ਗੁੜ ਲੈਣਾ ਹੈ ਅਤੇ ਉਸਦੇ ਨਾਲ ਛੋਲੇ ਖਾਣੇ ਹਨ। ਗੁੜ ਅਤੇ ਛੋਲੇ ਖਾਣ ਤੋਂ ਬਾਅਦ ਅਗਲੇ ਦਿਨ ਨਾਸ਼ਤੇ ਤੋਂ ਬਾਅਦ ਤੁਸੀਂ ਭਿੱਜੇ ਹੋਏ ਛੋਲੇ ਵੀ ਖਾਣੇ ਹਨ। ਇਨ੍ਹਾਂ ਨੁਸਖਿਆਂ ਦੇ ਨਾਲ ਨਾਲ ਜੇਕਰ ਤੁਸੀ ਕਪਾਲ ਭਾਤੀ ਯੋਗ ਕਰੋਗੇ ਤਾਂ ਦੁੱਗਣਾ ਫਾਇਦਾ ਮਿਲੇਗਾ ਅਤੇ ਤੁਹਾਡੀਆਂ ਜੋੜਾਂ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।