ਕੜਕਨਾਥ ਕਾਂਟਰੈਕਟ ਫਾਰਮਿੰਗ ਵਿੱਚ ਕਮਾਓ ਇੱਕ ਲੱਖ ਪ੍ਰਤੀ ਮਹੀਨਾ

ਕਿਸਾਨ ਵੀਰੋ ਅੱਜ ਅਸੀ ਤੁਹਾਨੂੰ ਕੜਕਨਾਥ ਮੁਰਗੇ ਦੀ ਕਾਂਟਰੈਕਟ ਫਾਰਮਿੰਗ ਬਾਰੇ ਦੱਸਣ ਜਾ ਰਹੇ ਹਾਂ, ਜਿਸਦੇ ਨਾਲ ਕਿਸਾਨ 50 ਹਜ਼ਾਰ ਤੋਂ 1 ਲੱਖ ਰੂਪਏ ਮਹੀਨੇ ਤੱਕ ਦੀ ਕਮਾਈ ਕਰ ਸਕਦੇ ਹਨ। ਅਤੇ ਤੁਹਾਨੂੰ ਇਸਦੇ ਲਈ ਜ਼ਿਆਦਾ ਪੈਸਾ ਲਗਾਉਣ ਦੀ ਜ਼ਰੂਰਤ ਵੀ ਨਹੀਂ ਹੈ, ਬਹੁਤ ਘੱਟ ਲਾਗਤ ਵਿੱਚ ਤੁਸੀ ਕੜਕਨਾਥ ਮੁਰਗਾ ਪਾਲਣ ਸ਼ੁਰੂ ਕਰ ਸਕਦੇ ਹੋ।

ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਦੇ ਅੰਬਾਲਾ ਵਿੱਚ ਇੱਕ ਕਿੰਗ ਕੜਕਨਾਥ ਨਾਮ ਦੀ ਕੰਪਨੀ ਕਿਸਾਨਾਂ ਦੇ ਨਾਲ ਕੰਟ੍ਰੈਕਟ ਕਰਦੀ ਹੈ ਅਤੇ ਬਕਾਇਦਾ ਅਸਟਾਮ ਪੇਪਰ ਤੇ ਲਿਖ ਕੇ ਦਿੰਦੀ ਹੈ ਕਿ ਉਹ ਤੁਹਾਡੇ ਤੋਂ ਕੜਕਨਾਥ ਮੁਰਗੇ ਦੇ ਆਂਡੇ, ਚੂਚੇ ਹਰ ਮਹੀਨਾ ਆਪਣੇ ਆਪ ਖਰੀਦੇਗੀ। ਇਸ ਕੰਪਨੀ ਦੇ ਮਾਲਕ ਗੁਰਵਿੰਦਰ ਜੀ ਦਾ ਕਹਿਣਾ ਹੈ ਕਿ ਸਭਤੋਂ ਪਹਿਲਾਂ ਉਹ ਕਿਸਾਨਾਂ ਨੂੰ ਟ੍ਰੇਨਿੰਗ ਦਿੰਦੇ ਹਨ ਜੋ ਕਿ ਬਿਲਕੁਲ ਮੁਫ਼ਤ ਹੁੰਦੀ ਹੈ।

ਅਤੇ ਟ੍ਰੇਨਿੰਗ ਤੋਂ ਬਾਅਦ ਜੇਕਰ ਕਿਸਾਨ ਦਾ ਮਨ ਹੋਵੇ ਤਾਂ ਉਹ ਕੜਕਨਾਥ ਪਾਲਣ ਸ਼ੁਰੂ ਕਰ ਸਕਦਾ ਹੈ ਨਹੀਂ ਤਾਂ ਟ੍ਰੇਨਿੰਗ ਦਾ ਵੀ ਕੋਈ ਪੈਸਾ ਨਹੀਂ ਲਿਆ ਜਾਵੇਗਾ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕੰਪਨੀ ਤੁਹਾਨੂੰ ਲਿਖਤ ਵਿੱਚ ਦੇਵੇਗੀ ਕਿ ਤੁਸੀ ਜੋ ਵੀ ਚੂਚੇ ਕੰਪਨੀ ਤੋਂ ਖਰੇਦੋਗੇ ਉਨ੍ਹਾਂ ਦੀ ਸਾਰੀ ਪ੍ਰੋਡਕਸ਼ਨ ਕੰਪਨੀ ਵਾਪਸ ਖਰੀਦੇਗੀ।

ਕੰਪਨੀ ਦੁਆਰਾ ਕੜਕਨਾਥ ਦਾ ਆਂਡਾ 15 ਰੂਪਏ ਪ੍ਰਤੀ ਆਂਡੇ ਦੇ ਹਿਸਾਬ ਨਾਲ ਖਰੀਦਿਆ ਜਾਵੇਗਾ, ਅਤੇ ਜੇਕਰ ਤੁਸੀ ਉਸ ਆਂਡੇ ਵਿਚੋਂ ਚੂਚਾ ਕੱਢ ਕੇ ਕੰਪਨੀ ਨੂੰ ਦਿੰਦੇ ਹੋ ਤਾਂ ਉਹ ਚੂਚਾ ਕੰਪਨੀ ਤੁਹਾਡੇ ਤੋਂ 30 ਰੂਪਏ ਦਾ ਖਰੀਦੇਗੀ। ਕੰਪਨੀ ਤੁਹਾਡੇ ਨਾਲ 2 ਸਾਲ ਦਾ ਐਗਰੀਮੇਂਟ ਕਰੇਗੀ ਅਤੇ 2 ਸਾਲ ਬਾਅਦ ਤੁਸੀ ਕੰਪਨੀ ਤੋਂ ਲਏ ਹੋਏ ਮੁਰਗੇ ਵੀ 400 ਰੂਪਏ ਪ੍ਰਤੀ ਮੁਰਗੇ ਦੇ ਹਿਸਾਬ ਨਾਲ ਕੰਪਨੀ ਨੂੰ ਵਾਪਸ ਵੇਚ ਸਕਦੇ ਹੋ।

ਕੰਪਨੀ ਦੀ ਸਭਤੋਂ ਖਾਸ ਗੱਲ ਇਹ ਹੈ ਕਿ ਜੇਕਰ ਤੁਹਾਡਾ ਆਂਡਾ ਜਾਂ ਚੂਚਾ ਕਿਸੇ ਹੋਰ ਜਗ੍ਹਾ ਜ਼ਿਆਦਾ ਕੀਮਤ ਵਿੱਚ ਵਿਕ ਰਿਹਾ ਹੈ ਤਾਂ ਤੁਸੀ ਉਸਨੂੰ ਵੇਚ ਸਕਦੇ ਹੋ। ਮੰਨ ਲਓ ਜੇਕਰ ਤੁਸੀ ਕੰਪਨੀ ਤੋਂ 1000 ਮੁਰਗੇ ਖਰੀਦਦੇ ਹੋ ਤਾਂ ਉਸ ਵਿੱਚ ਤੁਹਾਨੂੰ 900 ਮੁਰਗੀਆਂ ਅਤੇ 100 ਮੁਰਗੇ ਮਿਲਣਗੇ। ਤੁਸੀ 900 ਮੁਰਗੀਆ ਤੋਂ ਲਗਭਗ 300 ਆਂਡਾ ਪ੍ਰਤੀ ਦਿਨ ਲੈ ਸਕਦੇ ਹੋ।

ਇਸ ਹਿਸਾਬ ਨਾਲ ਤੁਸੀ ਕਰੀਬ 9000 ਅੰਡੇ ਪ੍ਰਤੀ ਮਹੀਨਾ ਲੈ ਸਕਦੇ ਹੋ। ਅਤੇ 15 ਰੂਪਏ ਦੇ ਹਿਸਾਬ ਨਾਲ ਤੁਸੀ 9000 ਆਂਡੇ ਦਾ 1 ਲੱਖ 35 ਹਜ਼ਾਰ ਰੂਪਏ ਪ੍ਰਤੀ ਮਹੀਨਾ ਸਿਰਫ ਅੰਡਿਆਂ ਤੋਂ ਕਮਾ ਸਕਦੇ ਹੋ। ਨਾਲ ਹੀ ਜੇਕਰ ਤੁਸੀ 2 ਸਾਲ ਲਈ 1000 ਮੁਰਗਿਆਂ ਦਾ ਕਾਂਟਰੈਕਟ ਕਰਦੇ ਹੋ ਤਾਂ ਕੰਪਨੀ 30 ਰੂਪਏ ਦਾ ਚੂਚਾ ਅਤੇ ਬਾਅਦ ਵਿੱਚ 400 ਰੂਪਏ ਪ੍ਰਤੀ ਮੁਰਗਾ/ਮੁਰਗੀ ਵਾਪਸ ਖਰੀਦ ਲਵੇਗੀ।

ਕੜਕਨਾਥ ਮੁਰਗਾ ਪਾਲਣ ਬਾਰੇ ਜ਼ਿਆਦਾ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com

Leave a Reply

Your email address will not be published. Required fields are marked *