ਜਾਣੋ ਕਿਰਲੀਆਂ ਭਜਾਉਣ ਦਾ ਜਾਦੂਈ ਨੁਸਖਾ, ਘਰ ਵਿੱਚ ਨਹੀਂ ਰਹੇਗੀ ਇੱਕ ਵੀ ਕਿਰਲੀ

ਸਾਡੇ ਘਰ ਵਿੱਚ ਛਿਪਕਲੀ ਦਾ ਹੋਣਾ ਆਮ ਗੱਲ ਹੈ | ਛਿਪਕਲੀ ਦਾ ਘਰ ਵਿੱਚ ਹੋਣਾ ਸਿਹਤ ਦੇ ਮਾਮਲੇ ਵਿੱਚ ਠੀਕ ਨਹੀਂ ਹੈ, ਜੇਕਰ ਛਿਪਕਲੀ ਰਸੋਈ ਵਿੱਚ ਹੋਵੇ ਤਾਂ ਖਾਣ-ਪੀਣ ਦੇ ਸਾਮਾਨ ਵਿੱਚ ਡਿੱਗਣ ਦਾ ਵੀ ਡਰ ਰਹਿੰਦਾ ਹੈ। ਜੇਕਰ ਛਿਪਕਲੀ ਖਾਣੇ ਵਿੱਚ ਡਿੱਗ ਜਾਵੇ ਅਤੇ ਉਸ ਖਾਣੇ ਨੂੰ ਕੋਈ ਵਿਅਕਤੀ ਖਾ ਲਵੇ ਤਾਂ ਉਸਦੀ ਜਾਨ ਵੀ ਜਾ ਸਕਦੀ ਹੈ।

ਇਸ ਲਈ ਛਿਪਕਲੀਆਂ ਨੂੰ ਦੂਰ ਕਰਣਾ ਜਰੂਰੀ ਹੋ ਜਾਂਦਾ ਹੈ| ਅਸੀ ਛਿਪਕਲੀ ਨੂੰ ਭਜਾਉਣ ਲਈ ਕਈ ਤਰੀਕੇ ਅਪਣਾਉਂਦੇ ਹਾਂ, ਬਹੁਤ ਉਪਾਅ ਕਰਨ ਦੇ ਬਾਵਜੂਦ ਵੀ ਛਿਪਕਲੀਆਂ ਘਰ ਵਿਚੋਂ ਨਹੀਂ ਜਾਂਦੀਆਂ |ਅਸੀਂ ਅੱਜ ਤੁਹਾਨੂੰ ਛਿਪਕਲੀਆਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਉਪਾਅ ਦੱਸਾਂਗੇ, ਜਿਸ ਦਾ ਇਸਤੇਮਾਲ ਕਰ ਤੁਸੀਂ ਕਿਰਲੀਆਂ ਨੂੰ ਘਰ ਤੋਂ ਦੂਰ ਕਰ ਸਕਦੇ ਹੋ।

ਇਸ ਨੁਸਖੇ ਦੇ ਇਸਤੇਮਾਲ ਤੋਂ ਬਾਅਦ ਤੁਹਾਡੇ ਘਰ ਵਿੱਚ ਇੱਕ ਵੀ ਕਿਰਲੀ ਨਹੀਂ ਰਹੇਗੀ ਅਤੇ ਸਭ ਘਰ ਤੋਂ ਬਾਹਰ ਭੱਜ ਜਾਣਗੀਆਂ। ਇਸ ਨੁਸਖੇ ਨੂੰ ਤਿਆਰ ਕਰਨ ਲਈ ਇੱਕ ਪਿਆਜ ਨੂੰ ਕੱਦੂਕਸ ਕਰ ਲਵੋ। ਇਸਦੇ ਨਾਲ ਥੋੜੇ ਜਿਹੇ ਲੌਂਗ ਲੈ ਲਓ ਅਤੇ ਥੋੜੀਆਂ ਜਿਹੀਆਂ ਕਾਲੀਆਂ ਮਿਰਚਾਂ। ਲੌਂਗ ਅਤੇ ਕਾਲੀਆਂ ਮਿਰਚਾਂ ਨੂੰ ਪੀਸ ਕੇ ਤੁਸੀਂ ਇਨ੍ਹਾਂ ਦਾ ਪਾਊਡਰ ਬਣਾ ਲੈਣਾ ਹੈ।

ਹੁਣ ਤੁਸੀਂ ਇੱਕ ਜੱਗ ਵਿੱਚ ਲਗਭਗ ਇੱਕ ਲੀਟਰ ਪਾਣੀ ਲੈਣਾ ਹੈ ਅਤੇ ਇਸ ਪਾਣੀ ਵਿੱਚ ਇਸ ਸਾਰੇ ਸਾਮਾਨ ਨੂੰ ਪਾ ਲੈਣਾ ਹੈ। ਧਿਆਨ ਰਹੇ ਕਿ ਪਿਆਜ ਨੂੰ ਸਿੱਧਾ ਵਿੱਚ ਨਾ ਪਾਓ ਬਲਕਿ ਇਸਦਾ ਰਸ ਕੱਢ ਕੇ ਪਾਓ। ਇਸ ਘੋਲ ਨੂੰ ਤੁਸੀਂ ਇੱਕ ਸਪਰੇ ਬੋਤਲ ਵਿਚ ਪਾ ਲੈਣਾ ਹੈ। ਹੁਣ ਇੱਕ dettol ਸਾਬਣ ਲਓ ਅਤੇ ਇਸਦੇ ਛੋਟੇ ਛੋਟੇ ਟੁਕੜੇ ਕਰ ਲਓ ਅਤੇ ਇਸਨੂੰ ਵੀ ਬੋਤਲ ਦੇ ਵਿੱਚ ਪਾ ਦਿਓ। ਇਸ ਨੁਸਖੇ ਨੂੰ ਕਿਰਲੀਆਂ ਦੇ ਉੱਤੇ ਇਸਤੇਮਾਲ ਕਰਨ ਦਾ ਤਰੀਕਾ ਹੇਠਾਂ ਦਿੱਤੀ ਗਈ ਵੀਡੀਓ ਵਿੱਚ ਜਾਣੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com