ਖੁਸ਼ਖਬਰੀ! ਹੁਣ ਕਿਸਾਨਾਂ ਨੂੰ ਨਹੀਂ ਲਗਾਉਣੇ ਪੈਣਗੇ ਬੈਂਕਾਂ ਦੇ ਚੱਕਰ

ਹੁਣ ਕਿਸਾਨਾਂ ਨੂੰ ਵਾਰ ਵਾਰ ਬੈਂਕਾਂ ਦੇ ਚੱਕਰ ਲਗਾਉਣ ਤੋਂ ਛੁਟਕਾਰਾ ਮਿਲਣ ਵਾਲਾ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਲਈ ਬਹੁਤ ਵੱਡੀ ਖੁਸ਼ਖਬਰੀ ਦਿੱਤੀ ਹੈ। ਹੁਣ ਕਿਸਾਨਾਂ ਲਈ ਕਰਜਾ ਲੈਣਾ ਬਹੁਤ ਆਸਾਨ ਹੋ ਗਿਆ ਹੈ। ਸਰਕਾਰ ਦੀ ਨਵੀਂ ਘੋਸ਼ਣਾ ਦੇ ਅਨੁਸਾਰ ਹੁਣ ਕਿਸਾਨਾਂ ਨੂੰ ਖੇਤੀਬਾੜੀ ਲਈ ਬੈਂਕਾਂ ਤੋਂ ਲੋਨ ਦਵਾਉਣ ਲਈ ਕਾਗਜੀ ਕਾਰਵਾਈ ਨੂੰ ਬਹੁਤ ਘੱਟ ਕਰ ਦਿੱਤਾ ਗਿਆ ਹੈ

ਅਤੇ ਹੁਣ ਸਿਰਫ 14 ਦਿਨਾਂ ਦੇ ਅੰਦਰ ਲੋਨ ਦੀ ਲਿਮਿਟ ਨਿਰਧਾਰਤ ਕਰ ਦਿੱਤੀ ਜਾਵੇਗੀ। ਇਸ ਲਈ ਹੁਣ ਕਿਸਾਨਾਂ ਨੂੰ ਬੈਂਕਾਂ ਦੇ ਵਾਰ-ਵਾਰ ਚੱਕਰ ਨਹੀਂ ਲਗਾਉਣ ਹੋਣਗੇ। ਸਰਕਾਰ ਨੇ ਕਿਹਾ ਹੈ ਕਿ ਹੁਣ ਕਿਸਾਨਾਂ ਦੇ ਲੋਨ ਲੈਣ ਦੀ ਪਰਿਕ੍ਰੀਆ ਨੂੰ ਕਾਫ਼ੀ ਆਸਾਨ ਕਰ ਦਿੱਤਾ ਗਿਆ ਹੈ ਅਤੇ ਇਸਦੇ ਲਈ ਸਿਰਫ ਜ਼ਮੀਨ ਦੇ ਪੇਪਰ ਅਤੇ KYC ਫ਼ਾਰਮ ਦੇ ਨਾਲ ਕਿਸਾਨਾਂ ਦੀ ਫੋਟੋ ਲਈ ਜਾਵੇਗੀ।

ਕਿਸਾਨਾਂ ਦੇ ਲੋਨ ਲਈ ਪ੍ਰੋਸੇਸਿੰਗ ਫੀਸ ਅਤੇ ਬਾਕੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫੀਸ ਖ਼ਤਮ ਕਰ ਦਿੱਤੀ ਗਈ ਹੈ। ਜਿਆਦਾਤਰ ਬੈਂਕਾਂ ਵਿੱਚ ਲੋਨ ਲਈ ਕਈ ਪ੍ਰਕਾਰ ਦੇ ਸ਼ੁਲਕ ਅਤੇ ਮੁਸ਼ਕਲ ਕਾਗਜੀ ਪਰਿਕ੍ਰੀਆ ਦੇ ਕਾਰਨ ਵੀ ਕਿਸਾਨ ਲੋਨ ਲੈਣ ਤੋਂ ਘਬਰਾਉਂਦੇ ਹਨ। ਅਤੇ ਸਿਰਫ 50 % ਕਿਸਾਨ ਨੂੰ ਹੀ ਬੈਂਕ ਤੋਂ ਲੋਨ ਲੈਣ ਦੀ ਸਹੂਲਤ ਦਾ ਮੁਨਾਫ਼ਾ ਲੈ ਰਹੇ ਹਨ, ਬਾਕੀ ਕਿਸਾਨ ਜ਼ਿਆਦਾ ਵਿਆਜ ਉੱਤੇ ਕਰਜ ਲੈ ਰਹੇ ਹਨ।

ਜਿਸਦੇ ਕਾਰਨ ਉਨ੍ਹਾਂ ਦਾ ਆਰਥਕ ਸ਼ੋਸ਼ਣ ਹੁੰਦਾ ਹੈ। ਕਿਸਾਨਾਂ ਨੂੰ ਫਸਲਾਂ ਲਈ ਬੈਂਕ ਨੂੰ ਲੋਨ ਉੱਤੇ 4% ਵਿਆਜ ਦੇਣਾ ਹੁੰਦਾ ਹੈ ਜਦੋਂ ਕਿ ਕਈ ਰਾਜਾਂ ਵਿੱਚ ਕਿਸਾਨਾਂ ਨੂੰ ਜੀਰੋ ਫ਼ੀਸਦੀ ਉੱਤੇ ਵੀ ਲੋਨ ਮਿਲਦਾ ਹੈ। ਇਸਦੇ ਬਾਵਜੂਦ ਕਰੀਬ ਅੱਧੇ ਕਿਸਾਨ ਬੈਂਕਾਂ ਤੋਂ ਲੋਨ ਨਹੀਂ ਲੈਂਦੇ ਹਨ। ਕੇਂਦਰ ਦੇ ਇਸ ਕਦਮ ਨਾਲ ਹੁਣ ਕਿਸਾਨ ਆਸਾਨੀ ਨਾਲ ਘੱਟ ਵਿਆਜ ਵਾਲੇ ਲੋਨ ਲੈ ਸਕਦੇ ਹਨ।

Leave a Reply

Your email address will not be published. Required fields are marked *