ਪਸ਼ੂ ਪਾਲਕ ਕਿਸਾਨਾਂ ਲਈ ਖੁਸ਼ਖਬਰੀ,ਏਨੇ ਰੁਪਏ ਵਾਧੇ ਦੁੱਧ ਦੇ ਭਾਅ

ਪਸ਼ੂ ਪਾਲਣ ਦਾ ਕੰਮ ਕਰ ਰਹੇ ਕਿਸਾਨਾਂ ਵਾਸਤੇ ਇਕ ਬਹੁਤ ਵੱਡੀ ਖੁਸ਼ਖਬਰੀ ਆਈ ਹੈ। ਪੰਜਾਬ ਮਿਲਕਫੈਡ ਵੱਲੋਂ ਦੁੱਧ ਦੇ ਭਾਅ ਵਿੱਚ ਵਾਧਾ ਕੀਤਾ ਗਿਆ ਹੈ। ਇਸ ਨਾਲ ਜਿਥੇ ਆਮ ਲੋਕਾਂ ਉੱਤੇ ਭਾਰ ਪਵੇਗਾ ਪਰ ਕਿਸਾਨਾਂ ਨੂੰ ਇਸ ਗੱਲ ਦਾ ਲਾਭ ਮਿਲੇਗਾ । ਮੰਦੀ ਦੀ ਮਾਰ ਝੱਲ ਰਹੇ ਪਸ਼ੂਪਾਲਕ ਕਿਸਾਨਾਂ ਲਈ ਇਹ ਬਹੁਤ ਵਧੀਆ ਖ਼ਬਰ ਹੈ। ਦਰਅਸਲ ਨਕਲੀ ਦੁੱਧ ਮਾਰਕੀਟ ਵਿੱਚ ਆਉਣ ਨਾਲ ਅਸਲੀ ਦੁੱਧ ਵੇਚਣ ਵਾਲੇ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਇਆ ਹੈ ।

ਮਾਰਕਫੈਡ ਨੇ 1 ਸਤੰਬਰ ਤੋਂ ਦੁੱਧ ਦੇ ਖਰੀਦ ਭਾਅ ਵਿੱਚ 10 ਰੁਪਏ ਪ੍ਰਤੀ ਕਿਲੋ ਫੈਟ ਦੇ ਹਿਸਾਬ ਨਾਲ ਵਾਧਾ ਕੀਤਾ ਗਿਆ ਹੈ। ਇਸ ਨਾਲ ਦੁੱਧ ਦਾ ਖਰੀਦ ਭਾਅ 660 ਰੁਪਏ ਪ੍ਰਤੀ ਕਿਲੋ ਫੈਟ ਤੋ ਵੱਧ ਕੇ 670 ਰੁਪਏ ਪ੍ਰਤੀ ਕਿਲੋ ਫੈਟ ਹੋ ਗਿਆ ਹੈ। ਬੇਸ਼ੱਕ ਇਸ ਨਾਲ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਤੇ ਬੋਝ ਪਵੇਗਾ ਪਰ ਅੱਜ ਦੀ ਘੜੀ ਵਿੱਚ ਲੋਕ ਅਸਲੀ ਦੁੱਧ ਪੈਣਾ ਚਾਹੁੰਦੇ ਹਨ ਜਿਸ ਲਈ ਉਹ ਮੂੰਹ ਮੰਗੀ ਕੀਮਤ ਦੇਣ ਲਈ ਵੀ ਤਿਆਰ ਹਨ ।

ਦੁੱਧ ਦਾ ਸਹੀ ਮੁੱਲ ਨਾ ਮਿਲਣ ਕਾਰਨ ਹੀ ਬਹੁਤ ਸਾਰੇ ਪਸ਼ੂ ਕਿਸਾਨ ਪਸ਼ੂ ਪਾਲਣ ਦਾ ਧੰਦਾ ਛੱਡ ਰਹੇ ਹਨ । ਸਰਕਾਰ ਨੂੰ ਇਸ ਸਬੰਧ ਵਿੱਚ ਇਸ ਤਰਾਂ ਦੇ ਹੋਰ ਵੀ ਕਦਮ ਉਠਾਉਣੇ ਚਾਹੀਦੇ ਹਨ । ਸਰਕਾਰੀ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਨੂੰ ਲਾਭ ਦੇਣ ਲਈ ਮਿਲਕਫੈਡ ਵੱਲੋਂ ਇਸ ਸਾਲ ਦੌਰਾਨ ਦੁੱਧ ਦੇ ਖਰੀਦ ਭਾਅ ਵਿਚ 9ਵੀਂ ਵਾਰ ਰਿਕਾਰਡ ਵਾਧਾ ਕੀਤਾ ਗਿਆ ਹੈ।

Leave a Reply

Your email address will not be published. Required fields are marked *