ਘਰ ਵਿੱਚ ਇਹ ਰੁੱਖ ਲਗਾਓ ਇਹ ਰੁੱਖ, ਬਿਮਾਰੀਆਂ ਹਮੇਸ਼ਾ ਲਈ ਹੋ ਜਾਣਗੀਆਂ ਦੂਰ

ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਚਮਤਕਾਰੀ ਰੁੱਖ ਸੁਹੰਜਣੇ ਦੀ ਖਾਸੀਅਤ। ਇਸ ਰੁੱਖ ਦਾ ਵਿਗਿਆਨਿਕ ਨਾਮ ਮੋਰਿੰਗਾ ਉਲਿਫੇਰਾ( Moringa olifera)ਹੈ ਅਤੇ ਅੰਗਰੇਜ਼ੀ ਵਿੱਚ ਗਮਜ਼ ਕਿਹਾ ਜਾਂਦਾ ਹੈ। ਇਸ ਨੂੰ ‘ਗੁਣਾਂ ਦੀ ਗੁਥਲੀ’ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਰੁੱਖ ਹੈ। ਆਓ ਜਾਣਦੇ ਹਾਂ ਇਸਦੇ ਪੂਰੇ ਫਾਇਦਿਆਂ ਬਾਰੇ…

 • ਇਸ ਰੁੱਖ ਦੇ ਪੱਤਿਆ ਅਤੇ ਜੜ੍ਹਾਂ ਦੀ ਵਰਤੋਂ 300 ਤੋਂ ਵੱਧ ਬਿਮਾਰੀਆਂ ਨੂੰ ਠੀਕ ਕਰਨ ਲਈ ਵਰਤੀਆਂ ਜਾਂਦੀਆ ਦਵਾਈਆ ਵਿੱਚ ਹੁੰਦੀ ਹੈ।
 • ਇਸ ਰੁੱਖ ਦੇ ਪੱਤਿਆ ਅਤੇ ਜੜ੍ਹਾਂ ਦੀ ਵਰਤੋਂ ਵੇਅ ਪਰੋਟੀਨ ਬਣਾਉਣ ਲਈ ਕੀਤੀ ਜਾਂਦੀ ਹੈ।
 • ਇਹ ਰੁੱਖ ਸਲਫਰ,ਕਾਰਬਨ ਮੋਨੋਆਕਸਾਈਡ ਜਿਹੀਆ ਜ਼ਹਿਰੀਲੀਆ ਗੈਸਾ ਨੂੰ ਸੌਖਣ ਦੀ ਸਮਰੱਥਾ ਰੱਖਦਾ ਹੈ।
 • ਇਸਦੀਆਂ ਫਲੀਆ ਤੇ ਜੜਾਂ ਦੇ ਆਚਾਰ ਦੀ ਵਰਤੋ ਕਰਨ ਨਾਲ ਬੁਢਾਪਾ ਜਲਦੀ ਨਹੀ ਆਉਂਦਾ ਅਤੇ ਚਮੜੀ ਜਵਾਨ ਰਹਿੰਦੀ ਹੈ।
 • ਇਸ ਰੁਖ ਦੇ ਪੱਤਿਆ ਦੀ ਵਰਤੋ ਦਾਲ ਸਬਜੀ ਵਿੱਚ ਰੋਜ਼ਾਨਾ ਕਰਨ ਨਾਲ ਸਰੀਰ ਰੋਗ ਰਹਿਤ ਹੋ ਜਾਂਦਾ ਅਤੇ ਖੂਨ ਕਮੀ ਦੂਰ ਹੁੰਦੀ ਹੈ।
 • ਇਸ ਰੁੱਖ ਦੇ ਪੱਤਿਆ ਵਿੱਚ ਗਾਜਰ ਨਾਲੋ 10 ਗੁਣਾ ਜਿਆਦਾ ਵਿਟਾਮਿਨ A ਹੁੰਦਾ ਹੈ।
 • ਇਸ ਰੁੱਖ ਦੇ ਪੱਤਿਆ ਵਿੱਚ ਸੰਤਰੇ ਨਾਲੋ 7 ਗੁਣਾ ਜਿਆਦਾ ਵਿਟਾਮਿਨ C ਹੁੰਦਾ ਹੈ।
 • ਇਸ ਰੁੱਖ ਦੇ ਪੱਤਿਆ ਵਿੱਚ ਕੇਲੇ ਨਾਲੋ 15 ਗੁਣਾ ਜਿਆਦਾ ਪੋਟਾਸ਼ੀਅਮ ਹੈ।
 • ਇਸ ਰੁੱਖ ਦੇ ਪੱਤਿਆ ਵਿੱਚ ਦੁੱਧ ਨਾਲੋਂ 17 ਗੁਣਾ ਜਿਆਦਾ ਪ੍ਰੋਟੀਨ ਹੈ।
 • ਇਸ ਰੁੱਖ ਵਿੱਚ ਬਾਦਾਮਾਂ ਨਾਲੋਂ 12 ਗੁਣਾ ਜਿਆਦਾ ਵਿਟਾਮਿਨ E ਹੈ।
 • ਇਸ ਰੁੱਖ ਵਿੱਚ ਪਾਲਕ ਨਾਲੋਂ 25 ਗੁਣਾ ਜਿਆਦਾ ਆਇਰਨ ਹੈ।

ਜਿਥੇ ਵੀ ਇਹ ਰੁੱਖ ਲੱਗਿਆ ਹੋਵੇ ਉਥੇ ਕਦੇ ਵੀ ਬਦਬੂ ਨਹੀਂ ਆਉਂਦੀ ਕਿਉਂਕਿ ਇਸ ਰੁੱਖ ਦੀ ਮੌਜੂਦਗੀ ਕਦੇ ਵੀ ਬਦਬੂ ਪੈਦਾ ਨਹੀ ਹੋਣ ਦਿੰਦੀ। ਪਿੱਪਲ ਅਤੇ ਨਿੰਮ ਤੋ ਬਾਅਦ ਸਭ ਤੋਂ ਵੱਧ 4kg ਕਾਰਬਨ ਡਾਈਆਕਸਾਈਡ ਨੂੰ ਸੌਖਣ ਦੀ ਸਮਰੱਥਾ ਇਸ ਰੁੱਖ ਦੀ ਹੈ। ਇਹ ਰੁੱਖ 5 ਸਾਲ ਦਾ ਹੋਣ ਤੋਂ ਬਾਅਦ ਕਰੀਬ 4 ਬੰਦਿਆ ਨੂੰ ਭਰਪੂਰ ਮਾਤਰਾ ਵਿੱਚ ਆਕਸੀਜਨ ਦੇ ਸਕਦਾ ਹੈ।

Leave a Reply

Your email address will not be published. Required fields are marked *