ਹੁਣ ਯੂਰੀਆ ਪਾਉਣਾ ਹੋਇਆ ਬਹੁਤ ਸਸਤਾ ਅਤੇ ਅਸਾਨ

ਹੁਣ ਕਿਸਾਨਾਂ ਲਈ ਖੇਤਾਂ ਵਿੱਚ ਯੂਰੀਆ ਪਾਉਣਾ ਬਹੁਤ ਸਸਤਾ ਅਤੇ ਆਸਾਨ ਹੋ ਜਾਵੇਗਾ । ਯਾਨੀ ਕਿ ਜਿੱਥੇ ਕਿਸਾਨਾਂ ਨੂੰ ਹੁਣ ਤੱਕ 45 ਕਿੱਲੋ ਯੂਰੀਆ ਪਾਉਣਾ ਪੈਂਦਾ ਸੀ ਹੁਣ ਉਸਦੇ ਮੁਕਾਬਲੇ 500 ml ਨੈਨੋ ਯੂਰੀਆ ਨਾਲ ਕੰਮ ਚੱਲ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇੰਡਿਅਨ ਫਾਰਮਰਸ ਫਰਟਿਲਾਇਜਰ ਕੋਆਪਰੇਟਿਵ ਲਿਮਿਟੇਡ (IFFCO) ਅਗਲੇ ਸਾਲ ਦੇ ਮਾਰਚ ਮਹੀਨੇ ਤੋਂ ਨਵੀਂ ਨੈਨੋ ਤਕਨੀਕ ਆਧਾਰਿਤ ਨਾਈਟ੍ਰੋਜਨ ਖਾਦ ਦਾ ਉਤਪਾਦਨ ਸ਼ੁਰੂ ਕਰਨ ਜਾ ਰਹੀ ਹੈ।

ਇਸ ਨੈਨੋ ਯੂਰੀਆ ਦੇ ਬਾਜ਼ਾਰ ਵਿੱਚ ਆਉਣ ਤੋਂ ਬਾਅਦ ਕਿਸਾਨਾਂ ਨੂੰ ਇੱਕ ਬੋਰੀ ਯੂਰੀਆ ਦੀ ਜਗ੍ਹਾ ਸਿਰਫ ਇੱਕ ਬੋਤਲ ਨੈਨੋ ਉਤਪਾਦ ਪਾਉਣਾ ਪਵੇਗਾ। ਅਨੁਮਾਨ ਹੈ ਕਿ ਇੱਕ ਬੋਤਲ ਨੈਨੋ ਯੂਰੀਆ ਦੀ ਕੀਮਤ ਲਗਭਗ 240 ਰੁਪਏ ਹੋਵੇਗੀ। ਯਾਨੀ ਕਿ ਆਮ ਯੂਰੀਆ ਦੇ ਇੱਕ ਬੈਗ ਦੇ ਮੁਕਾਬਲੇ ਇਸਦੀ ਲਾਗਤ 10 ਫ਼ੀਸਦੀ ਘੱਟ ਹੋਵੇਗੀ। ਇਸਦਾ ਇਸਤੇਮਾਲ ਕਰਨ ਨਾਲ ਕਿਸਾਨਾਂ ਨੂੰ ਬਹੁਤ ਬਚਤ ਹੋਵੇਗੀ ।

ਕੰਪਨੀ (IFFCO) ਦੇ ਪ੍ਰਬੰਧ ਨਿਦੇਸ਼ਕ ਉਦੈ ਸ਼ੰਕਰ ਅਵਸਥੀ ਦਾ ਕਹਿਣਾ ਹੈ ਕਿ ਗੁਜਰਾਤ ਦੇ ਅਹਿਮਦਾਬਾਦ ਸਥਿਤ ਕਲੋਲ ਕਾਰਖਾਨੇ ਵਿੱਚ ਨਾਈਟ੍ਰੋਜਨ ਆਧਾਰਿਤ ਖਾਦ ਦਾ ਉਤਪਾਦਨ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਹ ਪੂਰੀ ਤਰ੍ਹਾਂ ਨਾਲ ‘ਮੇਕ ਇਨ ਇੰਡਿਆ’ ਦੇ ਤਹਿਤ ਬਣਾਇਆ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਇਸ ਨੈਨੋ ਯੂਰੀਆ ਦੀਆਂ ਸਾਲਾਨਾ ਢਾਈ ਕਰੋੜ ਬੋਤਲਾਂ ਦੇ ਉਤਪਾਦਨ ਦੀ ਯੋਜਨਾ ਤਿਆਰ ਕਰ ਰਹੀ ਹੈ।

ਵਧੇਗਾ ਫਸਲਾਂ ਦਾ ਉਤਪਾਦਨ

ਅਵਸਥੀ ਨੇ ਇਹ ਵੀ ਦੱਸਿਆ ਕਿ ਨੈਨੋ ਯੂਰੀਆ ਦੀ 500 ml ਦੀ ਬੋਤਲ 45 ਕਿੱਲੋ ਯੂਰੀਆ ਦੇ ਬਰਾਬਰ ਹੋਵੇਗੀ। ਯਾਨੀ ਕਿ ਇਸ ਨਵੇਂ ਨੈਨੋ ਉਤਪਾਦ ਦੇ ਪ੍ਰਯੋਗ ਨਾਲ ਦੇਸ਼ ਵਿੱਚ ਯੂਰੀਆ ਦੀ 50 ਫ਼ੀਸਦੀ ਤੱਕ ਖਪਤ ਘੱਟ ਹੋਵੇਗੀ ਅਤੇ ਨਾਲ ਹੀ ਫਸਲਾਂ ਦਾ ਉਤਪਾਦਨ ਵੀ ਵਧੇਗਾ। ਮੌਜੂਦ ਸਮੇਂ ਦੀ ਗੱਲ ਕਰੀਏ ਤਾਂ ਪੂਰੇ ਦੇਸ਼ ਵਿੱਚ ਯੂਰੀਆ ਦੀ ਖਪਤ 3 ਕਰੋੜ ਟਨ ਹੈ।

ਪਰ ਇਸ ਨਵੇਂ ਉਤਪਾਦ ਨਾਲ ਹੁਣ ਇਸ ਵਿੱਚ ਕਮੀ ਆਵੇਗੀ। ਫ਼ਿਲਹਾਲ ਕਿਸਾਨ ਪ੍ਰਤੀ ਏਕੜ 100 ਕਿਲੋਗ੍ਰਾਮ ਯੂਰੀਆ ਪਾਉਂਦੇ ਹਨ। ਪਰ ਇਸ ਇਸ ਨੈਨੋ ਯੂਰੀਆ ਦੀ ਪ੍ਰਤੀ ਏਕੜ ਸਿਰਫ ਇੱਕ ਬੋਤਲ ਹੀ ਪਾਉਣੀ ਪਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸਦਾ ਪ੍ਰਯੋਗ IFFCO ਦੁਆਰਾ ਭਾਰਤੀ ਖੇਤੀਬਾੜੀ ਅਨੁਸੰਧਾਨ ਪਰਿਸ਼ਦ ਦੀ ਸਹਾਇਤਾ ਨਾਲ ਪੂਰੇ ਦੇਸ਼ ਵਿੱਚ 11000 ਥਾਵਾਂ ਉੱਤੇ ਕੀਤਾ ਜਾ ਰਿਹਾ ਹੈ। ਇਸਤੋਂ ਬਿਨਾ 5000 ਹੋਰ ਥਾਵਾਂ ਉੱਤੇ ਵੀ ਇਸਦੀ ਜਾਂਚ ਕੀਤੀ ਜਾ ਰਹੀ ਹੈ। ਨੈਨੋ ਨਾਈਟ੍ਰੋਜਨ ਖਾਦ ਦੀ ਜਾਂਚ ਹਰ ਜਲਵਾਯੂ ਖੇਤਰ ਅਤੇ ਮਿੱਟੀ ਵਿੱਚ ਕੀਤੀ ਜਾਵੇਗੀ ਅਤੇ ਇਸਤੋਂ ਬਾਅਦ ਹੀ ਇਸਨੂੰ ਬਾਜ਼ਾਰ ਵਿਚ ਲਿਆਂਦਾ ਜਾਵੇਗਾ।

Leave a Reply

Your email address will not be published. Required fields are marked *