ਆਲੂ ਬੀਜਣ ਦੀ ਇਹ ਤਕਨੀਕ ਕਿਸਾਨਾਂ ਨੂੰ ਕਰੇਗੀ ਮਾਲਾਮਾਲ, 60 ਰੁਪਏ ਕਿੱਲੋ ਵਿਕਦਾ ਹੈ ਆਲੂ

ਕਿਸਾਨ ਵੀਰਾਂ ਨੂੰ ਅਕਸਰ ਆਲੂ ਦੀ ਖੇਤੀ ਵਿੱਚ ਜ਼ਿਆਦਾ ਮੁਨਾਫਾ ਨਹੀਂ ਹੁੰਦਾ, ਕਿਉਂਕਿ ਆਲੂ ਦੀ ਫਸਲ ਬਹੁਤ ਘੱਟ ਕੀਮਤ ਵਿੱਚ ਵਿਕਦੀ ਹੈ। ਇਸ ਕਾਰਨ ਬਹੁਤ ਸਾਰੇ ਕਿਸਾਨ ਆਲੂ ਦੀ ਖੇਤੀ ਛੱਡ ਰਹੇ ਹਨ। ਪਰ ਅੱਜ ਅਸੀ ਤੁਹਾਨੂੰ ਆਲੂ ਦੀ 100 ਫ਼ੀਸਦੀ ਕੁਦਰਤੀ ਖੇਤੀ ਬਾਰੇ ਜਾਣਕਾਰੀ ਦੇਣ ਵਾਲੇ ਹਾਂ। ਜਿਸ ਵਿੱਚ ਬਿਨਾਂ ਕੋਈ ਰਸਾਇਣਿਕ ਖਾਦ ਪਾਏ ਅਤੇ ਬਿਨਾਂ ਕਿਸੇ ਸਪਰੇਅ ਦੇ ਵੀ ਬਹੁਤ ਚੰਗੀ ਫਸਲ ਲਈ ਜਾ ਸਕਦੀ ਹੈ ਅਤੇ ਇਸਨੂੰ ਜ਼ਿਆਦਾ ਕੀਮਤ ਉੱਤੇ ਵੇਚ ਕਿਸਾਨ ਚੰਗੀ ਕਮਾਈ ਕਰ ਸਕਦੇ ਹਨ।

ਰਾਜ ਕੁਮਾਰ ਆਰਿਆ ਨਾਮ ਦਾ ਇੱਕ ਕਿਸਾਨ ਆਲੂ ਦੀ ਜੈਵਿਕ ਖੇਤੀ ਤੋਂ ਲੱਖਾਂ ਰੁਪਏ ਕਮਾ ਰਿਹਾ ਹੈ। ਰਾਜ ਕੁਮਾਰ ਦਾ ਕਹਿਣਾ ਹੈ ਕਿ ਉਹ ਆਲੂ ਦੀ ਖੇਤੀ ਤੋਂ ਪਹਿਲਾਂ ਝੋਨੇ ਦੀ ਫਸਲ ਦੀ ਰਹਿੰਦ ਖੂਹੰਦ ਮਿੱਟੀ ਵਿੱਚ ਹੀ ਮਿਲਾ ਦਿੰਦੇ ਹਨ। ਉਸਤੋਂ ਬਾਅਦ ਇਸ ਵਿੱਚ 200 ਲਿਟਰ ਜੀਵਾਮ੍ਰਤ ਦਾ ਇਸਤੇਮਾਲ ਕਰਕੇ ਆਲੂ ਬੀਜਣ ਦੀ ਤਿਆਰੀ ਕਰਦੇ ਹਨ।

ਬਿਜਾਈ ਦੇ ਸਮੇਂ ਉਹ ਗਾਂ ਦਾ ਗੋਬਰ, ਗੌਮੂਤਰ ਅਤੇ ਚੂਨਾ ਪਾ ਕੇ ਇੱਕ ਘੋਲ ਤਿਆਰ ਕਰਦੇ ਹਨ। ਇਸਨੂੰ ਬੀਜਾਮ੍ਰਤ ਕਿਹਾ ਜਾਂਦਾ ਹੈ ਅਤੇ ਫਿਰ ਇਸਨੂੰ ਬੀਜ ਉੱਤੇ ਲਗਾ ਦਿੱਤਾ ਜਾਂਦਾ ਹੈ। ਇਹ ਸਭ ਕਰਨ ਤੋਂ ਬਾਅਦ ਬੀਜਾਂ ਦੀ ਬਿਜਾਈ ਕੀਤੀ ਜਾਂਦੀ ਹੈ। ਉਸਤੋਂ ਬਾਅਦ ਪਾਣੀ ਵਿੱਚ ਜੀਵਾਮ੍ਰਤ ਦਾ ਇਸਤੇਮਾਲ ਕੀਤਾ ਜਾਂਦਾ ਹੈ। ਯਾਨੀ ਕਿ ਜਦੋਂ ਵੀ ਫਸਲ ਵਿੱਚ ਪਾਣੀ ਲਗਾਇਆ ਜਾਂਦਾ ਹੈ ਤਾਂ ਉਸ ਵਿੱਚ 200 ਲਿਟਰ ਜੀਵਾਮ੍ਰਤ ਪਾਇਆ ਜਾਂਦਾ ਹੈ।

ਨਾਲ ਹੀ ਇੱਕ ਦੋ ਵਾਰ ਫਸਲ ਵਿੱਚ ਖੱਟੀ ਲੱਸੀ ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਆਲੂ ਦੀ ਖੇਤੀ ਦੀ ਇਸ ਤਕਨੀਕ ਨਾਲ ਘੱਟ ਤੋਂ ਘੱਟ 100 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਲਿਆ ਜਾ ਸਕਦਾ ਹੈ। ਇਹ ਕਿਸਾਨ ਕੁਫਰੀ ਬਹਾਰ ਕਿਸਮ ਦੇ ਆਲੂ ਦੀ ਖੇਤੀ ਕਰ ਰਿਹਾ ਹੈ। ਇਸ ਕਿਸਮ ਦਾ ਆਲੂ ਬਾਅਦ ਵਿੱਚ ਕਦੇ ਵੀ ਮਿੱਠਾ ਨਹੀਂ ਹੁੰਦਾ। ਇਸ ਕਿਸਾਨ ਦਾ ਆਲੂ ਘੱਟ ਤੋਂ ਘੱਟ 50- 60 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕਦਾ ਹੈ। ਆਲੂ ਦੀ ਕੁਦਰਤੀ ਖੇਤੀ ਬਾਰੇ ਪੂਰੀ ਜਾਣਕਾਰੀ ਲਈ ਨਿਚੇ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com

Leave a Reply

Your email address will not be published. Required fields are marked *