ਸਰਕਾਰ ਨੇ ਕਰ ਦਿੱਤਾ ਐਲਾਨ, ਏਨੇ ਰੁਪਏ ਵਧਾ ਦਿੱਤੇ ਝੋਨੇ ਸਮੇਤ ਬਾਕੀ ਫ਼ਸਲਾਂ ਦੇ ਰੇਟ

ਕੇਂਦਰ ਸਰਕਾਰ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਨਾਲ ਕਿਸਾਨਾਂ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ। ਕੇਂਦਰੀ ਕੈਬਿਨੇਟ ਦੀ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਕਾੰਫ਼੍ਰੇੰਸ ਦੇ ਦੌਰਾਨ  2022-23 ਲਈ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ (MSP) ਵਿਚ 100 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ, ਯਾਨੀ ਇਸਨੂੰ 2040 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਤੇਲ ਬੀਜਾਂ, ਦਾਲਾਂ ਅਤੇ ਅਨਾਜ ਦੀਆਂ ਕੀਮਤਾਂ ’ਚ ਵੀ ਵਾਧਾ ਕੀਤਾ ਗਿਆ ਹੈ।

ਮੰਤਰੀ ਮੰਡਲ ਵੱਲੋਂ ਖੇਤੀ ਲਾਗਤ ਅਤੇ ਕੀਮਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ 14 ਫ਼ਸਲਾਂ ਦਾ MSP ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਝੋਨੇ ਦਾ ਸਮਰਥਨ ਮੁੱਲ ਵਧਣ ਨਾਲ ਕਿਸਾਨਾਂ ਨੂੰ ਲਾਗਤ ’ਤੇ 50 ਫ਼ੀਸਦੀ ਲਾਭ ਹੋਣਾ ਤੈਅ ਹੋਵੇਗਾ।

ਇਸ ਬੈਠਕ ਵਿਚ A ਗ੍ਰੇਡ ਝੋਨੇ ਦਾ MSP 1960 ਰੁਪਏ ਤੋਂ ਵਧਾ ਕੇ 2060 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਪੰਜਾਬ ਵਿਚ ਜ਼ਿਆਦਾਤਰ A ਗ੍ਰੇਡ ਝੋਨੇ ਦੀ ਹੀ ਖੇਤੀ ਹੁੰਦੀ ਹੈ ਇਸ ਲਈ ਪੰਜਾਬ ਵਿਚ ਝੋਨਾ 2060 ਰੁਪਏ ਪ੍ਰਤੀ ਕੁਇੰਟਲ ਵਿਕੇਗਾ

ਇਸ ਤੋਂ ਇਲਾਵਾ ਮੱਕੀ ਤੇ ਬਾਜਰੇ ਦੀ ਕੀਮਤ ਵਿਚ 100 ਰੁਪਏ ਦਾ ਵਾਧਾ ਕੀਤਾ ਗਿਆ ਅਤੇ ਮੂੰਗੀ ਦੀ ਦਾਲ ਦੀ ਕੀਮਤ ਵਿਚ 500 ਰੁਪਏ ਦਾ ਵਾਧਾ ਕੀਤਾ ਗਿਆ ਜਿਸ ਦੀ ਕੀਮਤ ਹੁਣ 7755 ਹੋ ਗਈ ਹੈ

ਇਸੇ ਤਰਾਂ 2022-23 ਸੀਜ਼ਨ ਲਈ  ਨਰਮੇ  ਦਾ MSP 350 ਰੁਪਏ ਵਧਾ ਕੇ 6380 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ ਜੋ ਕਿ ਇਹ ਪਿਛਲੇ ਸਾਲ 6030 ਰੁਪਏ ਪ੍ਰਤੀ ਕੁਇੰਟਲ ਸੀ। ਨਾਲ ਹੀ  ਛੋਟੇ ਰੇਸ਼ੇ ਵਾਲੀ ਕਪਾਹ ਦਾ ਸਮਰਥਨ ਮੁੱਲ 5726 ਰੁਪਏ ਤੋਂ ਵਧਾ ਕੇ 6080 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਫੈਸਲਾ ਲਿਆ ਗਿਆ ਹੀ। ਇਸੇ ਪ੍ਰਕਾਰ ਮਾਂਹ, ਬਾਜਰਾ, ਸੂਰਜਮੁਖੀ, ਮੱਕੀ ਅਤੇ ਬਾਕੀ ਦਾਲਾਂ ਦੇ ਸਮਰਥਨ ਮੁੱਲ ਵਿਚ ਵੀ ਵਾਧਾ ਕਰ ਦਿੱਤਾ ਗਿਆ ਹੈ।