ਕਿਸਾਨਾਂ ਲਈ ਵੱਡੀ ਖ਼ਬਰ, 6000 ਰੁਪਏ ਦਾ ਲਾਭ ਲੈਣ ਲਈ ਅੱਜ ਆਖਰੀ ਮੌਕਾ, ਇਸ ਤਰਾਂ ਭਰੋ ਫਾਰਮ

ਕਿਸਾਨਾਂ ਨੂੰ 6000 ਰੁਪਏ ਸਾਲਾਨਾ ਸਿੱਧਾ ਦੇ ਬੈਂਕ ਖਾਤੇ ਵਿੱਚ ਲਾਭ ਦੇਣ ਲਈ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਸ਼ੁਰੂ ਕੀਤੀ ਗਈ ਸੀ ਅਤੇ ਬਹੁਤ ਸਾਰੇ ਕਿਸਾਨ ਇਸ ਯੋਜਨਾ ਦਾ ਲਾਭ ਲੈ ਰਹੇ ਹਨ। ਪਰ ਹਾਲੇ ਤੱਕ ਵੀ ਬਹੁਤੇ ਕਿਸਾਨ ਅਜਿਹੇ ਹਨ ਜਿਨ੍ਹਾਂ ਨੂੰ ਇਸ ਯੋਜਨਾ ਦਾ ਫਾਇਦਾ ਨਹੀਂ ਮਿਲ ਸਕਿਆ ਹੈ। ਕਈ ਕਿਸਾਨਾਂ ਨੇ ਫਾਰਮ ਭਰੇ ਸਨ ਪਰ ਉਸ ਵਿਚ ਕੋਈ ਨਾ ਕੋਈ ਗਲਤੀ ਕਾਰਨ ਉਨ੍ਹਾਂ ਨੂੰ ਇਸਦਾ ਫਾਇਦਾ ਨਹੀਂ ਮਿਲਿਆ ਹੈ।

ਅਜਿਹੇ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਦੇਣ ਲਈ ਸਰਕਾਰ ਵਿਸ਼ੇਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਹੈ। ਯਾਨੀ ਜਿਹੜੇ ਕਿਸਾਨ ਇਸ ਯੋਜਨਾ ਤੋਂ ਵਾਂਝੇ ਰਹਿ ਗਏ ਸਨ ਉਹ ਵੀ ਫਾਰਮ ਭਰ ਸਕਦੇ ਹਨ ਅਤੇ ਜਿਨ੍ਹਾਂ ਦਾ ਖਾਤਾ ਨੰਬਰ ਗਲਤ ਸੀ ਜਾਂ ਹੋਰ ਕਿਸੇ ਵੀ ਤਰਾਂ ਦੀ ਗਲਤੀ ਹੋ ਗਈ ਸੀ ਉਹ ਵੀ ਠੀਕ ਕਰਵਾ ਸਕਦੇ ਸਨ।

ਸਰਕਾਰ ਦੀ ਨੋਟੀਫਿਕੇਸ਼ਨ ਦੇ ਅਨੁਸਾਰ ਜਿਹੜੇ ਕਿਸਾਨਾਂ ਦੇ ਨਾਮ ‘ਤੇ 1 ਫਰਵਰੀ 2019 ਨੂੰ ਖੇਤੀ ਯੋਗ ਜਮੀਨ ਸੀ ਉਸ ਪਰਿਵਾਰ ਦਾ ਇੱਕ ਵਿਅਕਤੀ ਫਾਰਮ ਭਰ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫਾਰਮ ਕਿਸਾਨ ਸਿਰਫ 1 ਜੂਨ 2020 ਤੱਕ ਹੀ ਭਰ ਸਕਦੇ ਹਨ ਯਾਨੀ ਕਿ ਇਨ੍ਹਾਂ ਫਾਰਮ ਲਈ ਸਿਰਫ ਅੱਜ ਦਾ ਦਿਨ ਹੀ ਬਾਕੀ ਹੈ ਅਤੇ ਕਿਸਾਨਾਂ ਕੋਲ ਇਹ ਆਖਰੀ ਮੌਕਾ ਹੈ।

ਇਸ ਕਰਕੇ ਜਿਨ੍ਹਾਂ ਕਿਸਾਨ ਵੀਰਾ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲਿਆ ਉਹ ਕਿਸਾਨ ਇਹ ਫਾਰਮ ਅੱਜ ਹੀ ਭਰ ਲੈਣ। ਇਹ ਫਾਰਮ ਭਰਨ ਲਈ ਕਿਸਾਨ www.agri.punjab.gov.in ਉੱਤੇ ਜਾਕੇ ਡਾਊਨਲੋਡ ਕਰ ਸਕਦੇ ਹਨ ਅਤੇ ਇਸਨੂੰ ਸਹੀ ਤਰਾਂ ਭਰ ਕੇ ਕੋਆਪ੍ਰੇਟਿਵ ਸੋਸਾਇਟੀ ਦੇ ਸੈਕਟਰੀ ਨੂੰ ਦੇ ਸਕਦੇ ਹਨ।