ਦਿੱਲੀ ਵਿੱਚ ਏਨੇ ਰੁਪਏ ਸਸਤੀ ਮਿਲ ਰਹੀ ਹੈ ਪਦਾਨ, ਬਿੱਲ ਕੱਟਕੇ ਮਾਲ ਵੇਚ ਰਹੇ ਹਨ ਦੁਕਾਨਦਾਰ

ਪੰਜਾਬ ਚ ਇਹਨੀ ਦਿਨੀ ਝੋਨੇ ਦੀ ਫਸਲ ‘ਤੇ ਪੱਤਾ ਲਪੇਟ ਅਤੇ ਗੋਭ ਦੀ ਸੁੰਡੀ ਦਾ ਹਮਲਾ ਵੇਖਣ ਨੂੰ ਮਿਲ ਰਿਹਾ ਹੈ,ਝੋਨੇ ‘ਚ ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਪਦਾਨ 4 ਜੀ ਨੂੰ ਲੈ ਕੇ ਕਿਸਾਨਾਂ ‘ਚ ਉਲਝਣ ਵਾਲੀ ਸਥਿਤੀ ਬਣੀ ਹੋਈ ਹੈ | ਪਦਾਨ ਕੀਟਨਾਸ਼ਕ ਦਵਾਈ ਹੈ ਜੋ ਕਿ ਪਿਛਲੇ ਸਾਲ ਤਕਰੀਬਨ 60 ਰੁਪਏ ਪ੍ਰਤੀ ਕਿੱਲੋ ਮਿਲ ਜਾਂਦੀ ਸੀ ਇਸ ਸਾਲ ਕੰਪਨੀ ਦੀ ਪਦਾਨ ਦਾ ਥੋਕ ਭਾਅ 90 ਤੋਂ 110 ਰੁਪਏ ਪ੍ਰਤੀ ਕਿੱਲੋ ਹੈ |

ਕਿਸਾਨਾਂ ਵਲੋਂ ਪਦਾਨ ਦਿੱਲੀ ਦੀ ਮੰਡੀ ‘ਚੋਂ ਸਿਰਫ਼ 30 ਰੁਪਏ ਕਿੱਲੋ ਲਿਆਂਦੀ ਜਾ ਰਹੀ ਹੈ, ਬਰੇਟਾ, ਬੁਢਲਾਡਾ, ਦੇ ਸੈਂਕੜੇ ਕਿਸਾਨ ਰੋਜ਼ਾਨਾ ਦਿੱਲੀ ਤੋਂ ਪਦਾਨ ਲਿਆ ਰਹੇ ਹਨ, ਦਿੱਲੀ ‘ਚੋਂ ਪਦਾਨ ਦੀ ਖ਼ਰੀਦ ਕਰ ਰਹੇ ਕਿਸਾਨਾਂ ਦੀ ਵੀਡਿਓ ਵਿਖਾਈ ਜਾ ਰਹੀ ਹੈ | ਜੇਕਰ ਦਿੱਲੀ ਵਾਲੀ ਪਦਾਨ ਅਸਲੀ ਹੈ ਤਾਂ ਫਿਰ ਕੰਪਨੀਆਂ ਤਿੰਨ ਗੁਣਾਂ ਵੱਧ ਰੇਟ ਕਿਉਂ ਵਸੂਲ ਰਹੀਆਂ ਹਨ ਅਤੇ ਜੇ ਇਹ ਪਦਾਨ ਨਕਲੀ ਹੈ ਤਾਂ ਫਿਰ ਕਿਸਾਨ ਨਕਲੀ ਪਦਾਨ ਕਿਉਂ ਖ਼ਰੀਦ ਰਹੇ ਹਨ ਤੇ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਕਿਉਂ ਨਹੀਂ ਜਾਗਰੂਕ ਕਰ ਰਿਹਾ ਹੈ |

ਪਦਾਨ ਖਰੀਦਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਦਿਲੀ ਵਿਚ ਇਕ ਦੁਕਾਨਦਾਰ ਤੋਂ ਉਹਨਾਂ ਨੂੰ 30 ਰੁਪਏ ਕਿਲੋ ਦੇ ਹਿਸਾਬ ਨਾਲ ਪਦਾਨ ਮਿਲ ਰਹੀ ਹੈ,  ਦੁਕਾਨਦਾਰ ਨੇ ਜੀ ਐਸ ਟੀ ਕੱਟ ਕੇ ਕਿਸਾਨਾਂ ਨੂੰ ਬਿਲ ਵੀ ਦਿੱਤਾ ਹੈ ਤੇ ਪੰਜਾਬ ਨਾਲੋਂ 80 ਰੁਪਏ ਸਸਤੀ ਹੈ, ਕਿਸਾਨਾਂ ਨੇ ਕਿਹਾ ਕਿ ਅਸੀਂ ਸਸਤੀ ਪਦਾਨ ਹੋਣ ਕਰਕੇ ਖਰੀਦੀ ਹੈ ਕੁਆਲਟੀ ਚੈੱਕ ਕਰਨਾ ਸਰਕਾਰ ਦਾ ਕੰਮ ਹੈ,

Leave a Reply

Your email address will not be published. Required fields are marked *