ਪੰਜਾਬ ਵਿੱਚ ਆਉਣ ਵਾਲੇ ਇਨ੍ਹਾਂ ਦਿਨਾਂ ਵਿੱਚ ਮੀਂਹ ਤੇ ਗੜ੍ਹੇਮਾਰੀ ਦੀ ਉਮੀਦ, ਕਿਸਾਨ ਪਰੇਸ਼ਾਨ

ਪਿਛਲੇ ਕਈ ਦਿਨਾਂ ਤੋਂ ਪੂਰੇ ਸੂਬੇ ਵਿਚ ਮੌਸਮ ਪੂਰਾ ਸਾਫ ਰਿਹਾ ਹੈ ਅਤੇ ਲੋਕਾਂ ਨੂੰ ਠੰਡ ਤੋਂ ਵੀ ਰਾਹਤ ਮਿਲੀ ਹੈ। ਪਰ ਹੁਣ ਆਉਣ ਵਾਲੇ ਦਿਨਾਂ ਵਿਚ ਮੌਸਮ ਕਿਸਾਨਾਂ ਲਈ ਮੁਸ਼ਕਿਲਾਂ ਖੜੀਆਂ ਕਰ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਜਿਆਦਾਤਰ ਹਿੱਸਿਆਂ ਵਿਚ ਭਾਰੀ ਮੀਹ ਦੇ ਨਾਲ ਗੜ੍ਹੇਮਾਰੀ ਦੀ ਸੰਭਾਵਨਾ ਦੱਸੀ ਜਾ ਰਹੀ ਹੈ।

ਫਰਵਰੀ ਦੇ ਪੂਰੇ ਮਹੀਨੇ ਹੁਣ ਤੱਕ ਦਿਨ ਪੂਰੇ ਖੁਸ਼ਕ ਰਹੇ ਹਨ ਅਤੇ ਚੰਗੀ ਧੁੱਪ ਦੇਖਣ ਨੂੰ ਮਿਲੀ ਹੈ। ਪਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੁਣ 20 ਤੋਂ 22 ਫਰਵਰੀ ਦੌਰਾਨ ਪੰਜਾਬ ਦੇ ਮੈਦਾਨੀ ਹਿੱਸਿਆ ਚ ਤੇਜ ਹਵਾਵਾ (20-35kph) ਦੇ ਨਾਲ ਭਾਰੀ ਮੀਹ ਪੈ ਸਕਦਾ ਹੈ। ਦੱਸ ਦੇਈਏ ਕਿ 20 ਫਰਵਰੀ ਤੋਂ ਇੱਕ ਪੱਛਮੀ ਸਿਸਟਮ ਪਹਾੜਾਂ ਤੇ ਪਹੁੰਚੇਗਾ ਜਿਸਦੇ ਪ੍ਰਭਾਵ ਹੇਠ ਦੱਖਣੀ ਪੱਛਮੀ ਰਾਜਸਥਾਨ ਤੇ ਇੱਕ ਸਕੂਲੇਸ਼ਨ ਬਣੇਗਾ।

ਇਸੇ ਸਰਕੂਲੇਸ਼ਨ ਦੇ ਬਣਨ ਕਾਰਨ ਅਰਬ ਖੇਤਰ ਦੀਆ ਭਰਪੂਰ ਨਮੀ ਵਾਲਿਆਂ ਹਵਾਵਾ ਉੱਤਰ ਭਾਰਤ ਦੇ ਮੈਦਾਨੀ ਹਿੱਸਿਆ ਦਾਖਲ ਹੋਣਗੀਆ। ਇਨ੍ਹਾਂ ਹਵਾਵਾਂ ਦੇ ਦਾਖਲ ਹੋਣ ਤੋਂ ਬਾਅਦ 20 ਫਰਵਰੀ ਦੀ ਸ਼ਾਮ/ਰਾਤ ਤੋਂ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਵਿਰਲੀ ਬੂੰਦਾਬਾਦੀ/ਕਣੀਆਂ ਦੀ ਸੁਰੂਆਤ ਹੋ ਜਾਵੇਗੀ। ਪਰ ਇਸ ਕਾਰਵਾਈ ਦਾ ਸਭਤੋਂ ਜਿਆਦਾ ਅਸਰ 21-22 ਫਰਬਰੀ ਦੋਰਾਨ ਵੇਖਣ ਨੂੰ ਮਿਲੇਗਾ।

ਇਸ ਸਮੇਂ ਦੋਰਾਨ ਪੰਜਾਬ ਅਤੇ ਹਰਿਆਣਾ ਦੇ ਵੱਖ ਵੱਖ ਥਾਵਾ ‘ਤੇ ਤੇਜ ਹਵਾਵਾਂ ਨਾਲ ਮੀਹ ਦਰਜ ਹੋਵੇਗਾ। ਨਾਲ ਹੀ ਕਈ ਹਿੱਸਿਆਂ ਵਿਚ ਭਾਰੀ ਮੀਹ ਦੇ ਨਾਲ ਗੜ੍ਹੇਮਾਰੀ ਦੀ ਵੀ ਊਮੀਦ ਹੈ। ਪੱਛਮੀ ਪੰਜਾਬ ਦੇ ਅਮ੍ਰਤਿਤਸਰ ਅਤੇ ਤਰਨਤਾਰਨ ਸਮੇਤ ਉੱਤਰ ਪੂਰਬੀ ਹਿੱਸਿਆ ਚ ਵਿਰਲੇ ਥਾਵਾ ‘ਤੇ ਤੇਜ ਭਾਰੀ ਫੁਹਾਰਾ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ। ਇਸ ਸਮੇਂ ਵਿਚ ਪੈਣ ਵਾਲਾ ਭਾਰੀ ਮੀਹ ਕਣਕ ਦੀ ਫਸਲ ਨੂੰ ਨੁਕਸਾਨ ਕਰ ਸਕਦਾ ਹੈ ਇਸ ਕਾਰਨ ਕਿਸਾਨ ਬਹੁਤ ਪ੍ਰੇਸ਼ਾਨ ਹਨ। ਮੌਸਮ ਵਿਭਾਗ ਵਲੋਂ ਤੇਜ਼ ਹਵਾਵਾਂ ਅਤੇ ਮੀਹ ਦੀ ਸੰਭਾਵਨਾ ਦੇ ਕਾਰਨ ਕਿਸਾਨਾਂ ਨੂੰ ਇਸ ਸਮੇਂ ਕਣਕ ਨੂੰ ਪਾਣੀ ਲਾਊਣ ਤੋ ਪਰਹੇਜ ਕਰਨ ਦੀ ਸਲਾਹ ਦਿਤੀ ਗਈ ਹੈ।