ਜੇਕਰ ਤੁਸੀਂ ਸੋਲਰ ਸਿਸਟਮ ਲਗਾਉਣ ਦੀ ਸੋਚ ਰਹੇ ਹੋ ਤਾਂ ਇਹ ਵੀਡੀਓ ਜਰੂਰ ਦੇਖੋ

ਅੱਜ ਦੇ ਸਮੇਂ ਵਿੱਚ ਸੋਲਰ ਸਿਸਟਮ ਦੀ ਡਿਮਾਂਡ ਬਹੁਤ ਵੱਧਦੀ ਜਾ ਰਹੀ ਹੈ ਅਤੇ ਬਹੁਤ ਸਾਰੇ ਲੋਕ ਆਪਣੇ ਘਰ ਦੀ ਛੱਤ ਤੇ ਸੋਲਰ ਸਿਸਟਮ ਲਵਾ ਰਹੇ ਹਨ। ਪਰ ਸੋਲਰ ਸਿਸਟਮ ਬਾਰੇ ਬਹੁਤ ਸਾਰੇ ਲੋਕਾਂ ਨੂੰ ਜ਼ਿਆਦਾ ਜਾਣਕਾਰੀ ਨਾ ਹੋਣ ਦੇ ਕਾਰਨ ਲੋਕਾਂ ਨਾਲ ਠੱਗੀਆਂ ਵੀ ਬਹੁਤ ਹੋ ਰਹੀਆਂ ਹਨ। ਤੁਸੀ ਜਾਣਦੇ ਹੋ ਕਿ ਸੋਲਰ ਪੈਨਲ ਬਣਾਉਣ ਵਾਲੀ ਕੰਪਨੀਆਂ ਦਾ ਕੰਪਟੀਸ਼ਨ ਵੀ ਵਧਦਾ ਜਾ ਰਿਹਾ ਹੈ।

ਜਿਵੇ ਕਿ ਅਸੀ ਕੋਈ ਵੀ ਨਵੀਂ ਚੀਜ਼ ਖਰੀਦਦੇ ਸਮੇਂ ਇਹੀ ਸੋਚਦੇ ਹਾਂ ਕਿ ਜਿੱਥੋਂ ਸਭਤੋਂ ਸਸਤੀ ਮਿਲ ਰਹੀ ਹੈ ਉਥੋਂ ਹੀ ਖਰੀਦ ਲਈਏ। ਇਸ ਦਾ ਫਾਇਦਾ ਚੁੱਕਦੇ ਹੋਏ ਸਸਤੇ ਦੇ ਚੱਕਰ ਵਿੱਚ ਹੀ ਤੁਹਾਡੇ ਨਾਲ ਧੋਖਾ ਹੁੰਦਾ ਹੈ। ਇਸ ਲਈ ਅੱਜ ਅਸੀ ਤੁਹਾਨੂੰ ਕੁੱਝ ਅਜਿਹੀਆਂ ਜਰੂਰੀ ਗੱਲਾਂ ਦੱਸਣ ਜਾ ਰਹੇ ਜਿਨ੍ਹਾਂ ਨੂੰ ਤੁਸੀ ਸੋਲਰ ਪੈਨਲ ਖਰੀਦਣ ਤੋਂ ਪਹਿਲਾਂ ਜਰੂਰ ਧਿਆਨ ਵਿੱਚ ਰੱਖੋ।

ਸੋਲਰ ਪੈਨਲ ਖਰੀਦਣ ਤੋਂ ਪਹਿਲਾਂ ਪੈਨਲ ਵਿੱਚ ਤੁਸੀ ਦੇਖੋਗੇ ਕਿ ਇਸਦੀ ਪਾਵਰ ਕਪੈਸਿਟੀ ਲਿਖੀ ਗਈ ਹੋਵੋਗੇ, ਯਾਨੀ ਕਿ ਮੰਨ ਲਓ ਤੁਹਾਡੇ ਪੈਨਲ ਦੇ ਉੱਤੇ 180W ਲਿਖਿਆ ਹੋਇਆ ਹੈ। ਯਾਨੀ ਤੁਹਾਡੇ ਤੋਂ 180W ਦੇ ਪੈਨਲ ਦੇ ਪੈਸੇ ਲਏ ਗਏ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਅਜਿਹੀਆਂ ਬਹੁਤ ਫਰਾਡ ਕੰਪਨੀਆਂ ਹਨ ਜੋ ਜ਼ਿਆਦਾ ਵਾਟ ਦਾ ਸਟਿਕਰ ਲਗਾਕੇ ਘੱਟ ਵਾਟ ਦੇ ਪੈਨਲ ਵੇਚ ਰਹੀਆਂ ਹਨ।

ਅਸਲੀਅਤ ਚੈੱਕ ਕਰਨ ਲਈ ਤੁਸੀ ਸੋਲਰ ਪੈਨਲ ਦੇ ਪਿਛਲੇ ਪਾਸੇ ਬਾਰਕੋਡ ਨੂੰ ਲੱਭੋ ਅਤੇ ਉਸਨੂੰ ਪੜ੍ਹੋ। ਬਰਕੋਡ ਦੇ ਹੇਠਾਂ ਸਭਤੋਂ ਪਹਿਲਾਂ ਕੰਪਨੀ ਦਾ ਨਾਮ ਲਿਖਿਆ ਹੋਵੇਗਾ, ਉਸਤੋਂ ਬਾਅਦ ਇਸਦਾ ਮੈਨਿਉਫੈਕਚਰਿੰਗ ਸਾਲ ਲਿਖਿਆ ਗਿਆ ਹੋਵੇਗਾ ਅਤੇ ਸਾਲ ਦੇ ਨਾਲ ਹੀ ਇਹ ਲਿਖਿਆ ਹੋਵੇਗਾ ਕਿ ਇਹ ਪੈਨਲ ਅਸਲ ਵਿੱਚ ਕਿੰਨੇ ਵਾਟ ਦਾ ਹੈ। ਇਸਤੋਂ ਬਾਅਦ ਇਸਦੀ ਵੋਲਟੇਜ ਵੀ ਲਿਖੀ ਹੋਵੇਗੀ । ਇੱਥੋਂ ਤੁਹਾਨੂੰ ਪੈਨਲ ਅਤੇ ਕੰਪਨੀ ਦੀ ਅਸਲੀਅਤ ਪਤਾ ਲੱਗ ਜਾਵੇਗੀ।

ਇਸੇ ਤਰ੍ਹਾਂ ਬਹੁਤ ਸਾਰੀਆਂ ਕੰਪਨੀਆਂ 180W ਦਾ ਕਹਿਕੇ 160W ਦਾ ਪੈਨਲ ਵੇਚ ਰਹੀਆਂ ਹਨ ਅਤੇ ਲੋਕਾਂ ਤੋਂ ਪੈਸਾ ਲੁੱਟ ਰਹੀਆਂ ਹਨ। ਇਸ ਲਈ ਪੈਨਲ ਖਰੀਦਣ ਤੋਂ ਪਹਿਲਾਂ ਇਸਦੇ ਬਾਰਕੋਡ ਨੂੰ ਜਰੂਰ ਚੈੱਕ ਕਰੋ। ਇਸੇ ਤਰ੍ਹਾਂ ਕੁੱਝ ਹੋਰ ਜਰੂਰੀ ਗੱਲਾਂ ਦਾ ਧਿਆਨ ਰੱਖਕੇ ਤੁਸੀ ਸੋਲਰ ਪੈਨਲ ਖਰੀਦਦੇ ਸਮੇਂ ਹੋਣ ਵਾਲੀ ਠੱਗੀ ਤੋਂ ਬਚ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com

Leave a Reply

Your email address will not be published. Required fields are marked *