ਇਹ ਹੈ ਪਰਾਲੀ ਸੰਭਾਲਣ ਦਾ ਸਭ ਤੋਂ ਵਧੀਆ ਅਤੇ ਆਸਾਨ ਤਰੀਕਾ

ਹਰ ਵਾਰ ਦੀ ਤਰਾਂ ਪੰਜਾਬ ਵਿਚ ਪਰਾਲੀ ਦੀ ਸੰਭਾਲ ਇਕ ਵੱਡਾ ਮੁੱਦਾ ਬਣ ਚੁੱਕਿਆ ਹੈ| ਛੋਟੇ ਕਿਸਾਨ ਜਿਆਦਾ ਮਹਿੰਗੇ ਖੇਤੀਬਾੜੀ ਸੰਦ ਨਾ ਖਰੀਦ ਪਾਉਣ ਕਰਕੇ ਇਹ ਨੀ ਸਮਝ ਪਾ ਰਹੇ ਕਿ ਉਹ ਕਰਨ ਤਾਂ ਕਰਨ ਕੀ| ਪਰ ਹੁਣ ਪਰਾਲੀ ਦੀ ਸੰਭਾਲ ਦਾ ਸਭਤੋਂ ਵਧੀਆ ਅਤੇ ਆਸਾਨ ਤਰੀਕਾ ਮਿਲ ਚੁੱਕਿਆ ਹੈ|

ਮਾਹਿਰਾਂ ਅਨੁਸਾਰ ਜੇਕਰ ਪੰਜਾਬ ਵਿਚ ਝੋਨੇ ਦੀ ਵਾਢੀ ਤੋਂ ਬਾਅਦ ਬੱਚੀ ਹੋਈ ਪਰਾਲੀ ਦੀ ਸਹੀ ਤਰੀਕੇ ਨਾਲ ਸੰਭਾਲ ਕਰ ਕੇ ਇਸ ਨੂੰ ਪਸ਼ੂ ਚਾਰੇ ਦੇ ਤੌਰ ‘ਤੇ ਵਰਤ ਕੇ ਪ੍ਰਾਪਤ ਹੋਣ ਵਾਲੇ ਗੋਬਰ ਨਾਲ ਬਣਨ ਵਾਲੀ ਕੁਦਰਤੀ ਖਾਦ ਨਾਲ ਪੰਜਾਬ ਦੇ ਕਿਸਾਨਾਂ ਦਾ ਰਸਾਇਣਿਕ ਖਾਦਾਂ ‘ਤੇ ਖ਼ਰਚ ਹੋਣ ਵਾਲਾ ਅਰਬਾਂ ਰੁਪਇਆ ਬਚ ਸਕਦਾ ਹੈ |

ਇਸ ਹਾਲ ਨਾਲ ਪੰਜਾਬ ਦੀ ਆਰਥਿਕਤਾ ਵੀ ਮਜ਼ਬੂਤ ਹੋਵੇਗੀ ਅਤੇ ਨਾਲ ਹੀ ਕਿਸਾਨ ਖੁਦਕੁਸ਼ੀਆਂ ਵੀ ਬੰਦ ਹੋ ਸਕਣਗੀਆਂ| ਇਹ ਸਭ ਸੰਗਰੂਰ ਦੇ ਮਸਤੂਆਣਾ ਸਾਹਿਬ ਵਿਚ ਪੰਜਾਬ ਦਾ ਪਹਿਲਾ ਪਰਾਲੀ ਬੈਂਕ ਖੋਲ੍ਹ ਚੁੱਕੇ ਸਾਇੰਟੇਫਿਕ ਅਵੇਅਰਨੈੱਸ ਫੋਰਮ ਦੇ ਪ੍ਰਧਾਨ ਡਾ. ਏ.ਐਸ. ਮਾਨ, ਸਵਾਮੀ ਅੰਮਿ੍ਤਾ ਆਨੰਦ ਅਕਾਲ ਕੌਾਸਲ ਮਸਤੂਆਣਾ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਸਮਾਜ ਸੇਵੀ ਇੰਜੀ: ਬਲਦੇਵ ਸਿੰਘ ਗੋਸਲ ਦੁਆਰਾ ਕਿਹਾ ਗਿਆ ਹੈ |

ਇਨ੍ਹਾਂ ਸਮਾਜ ਸੇਵੀਆਂ ਨੇ ਕਿਹਾ ਕਿ ਇਸ ਵਾਰ ਦਾ ਸੀਜਨ ਲਗਭਗ ਖ਼ਤਮ ਹੋ ਚੁੱਕਾ ਹੈ, ਅੱਗੇ ਤੋਂ ਸਰਕਾਰ 2500 ਰੁਪਏ ਪ੍ਰਤੀ ਏਕੜ ਖਰਚ ਕਰੇ | ਇਸ ਨਾਲ ਪਰਾਲੀ ਦੀਆਂ ਗੰਢਾਂ ਬਣਾਈਆਂ ਜਾ ਸਕਦੀਆਂ ਹਨ ਅਤੇ ਨਾਲ ਹੀ ਸਰਕਾਰ ਜ਼ਰੂਰਤ ਮੁਤਾਬਿਕ ਮਸ਼ੀਨਰੀ ਉਪਲਬਧ ਕਰਵਾਏ | ਪਰਾਲੀ ਤੋਂ ਬਣਾਈਆਂ ਗਈਆਂ ਗੰਢਾਂ ਨੂੰ ਪੰਜਾਬ ਦੀਆਂ ਅਤੇ ਨਾਲ ਲੱਗਦੇ ਸੂਬਿਆਂ ਦੀਆਂ ਗਊਸ਼ਾਲਾਵਾਂ ਵਿਚ ਭੇਜਿਆ ਜਾ ਸਕਦਾ ਹੈ|

ਇਥੇ ਪਰਾਲੀ ਨੂੰ ਪਸ਼ੂ ਚਾਰੇ ਦੇ ਤੌਰ ‘ਤੇ ਵਰਤਿਆ ਜਾ ਸਕਦਾ ਹੈ | ਜੋ ਪਰਾਲੀ ਪਹੁੰਚਾਉਣ ‘ਤੇ ਟਰਾਂਸਪੋਰਟ ਖ਼ਰਚ ਆਵੇਗਾ ਉਹ ਆਸਾਨੀ ਨਾਲ ਗਊਸ਼ਾਲਾਵਾਂ ਦੇ ਸਕਦੀਆਂ ਹਨ | ਤੁਹਾਨੂੰ ਦੱਸ ਦੇਈਏ ਕਿ ਇੱਕ ਏਕੜ ਵਿਚੋਂ 30 ਕੁਇੰਟਲ ਪਰਾਲੀ ਪੈਦਾ ਹੁੰਦੀ ਹੈ ਅਤੇ 100 ਰੁਪਏ ਕੁਇੰਟਲ ਕਰ ਗਊਸ਼ਾਲਾ ਦੇਣ ਨੂੰ ਤਿਆਰ ਹੈ |

ਇਸੇ ਤਰਾਂ ਜੇਕਰ ਕਿਸਾਨ 2500 ਰੁਪਏ ਪ੍ਰਤੀ ਏਕੜ ਪੰਜਾਬ ਸਰਕਾਰ ਤੋਂ ਲੈ ਕੇ ਪਰਾਲੀ ਦੀਆਂ ਗੱਠਾਂ ਬਣਾ ਕੇ ਨੇੜੇ ਦੀਆਂ ਗਊਸ਼ਾਲਾਵਾਂ ਵਿਚ ਪਹੁੰਚਾ ਦੇਵੇ ਤਾਂ ਕਰੀਬ 3000 ਰੁਪਏ ਦੀ ਰਾਸ਼ੀ ਪ੍ਰਾਪਤ ਹੋਵੇਗੀ| ਜੇਕਰ ਇਸ 1500 ਰੁਪਏ ਟਰਾਂਸਪੋਰਟ ਦਾ ਵੀ ਕੱਢ ਦੇਈਏ ਤਾਂ 1500 ਰੁਪਏ ਦਾ 30 ਕੁਇੰਟਲ ਗੋਬਰ ਗਊਸ਼ਾਲਾਵਾਂ ਤੋਂ ਲੈ ਕੇ ਕੁਦਰਤੀ ਖਾਦ ਬਣਾਈ ਜਾ ਸਕਦੀ ਹੈ ਜਿਸ ਨਾਲ ਪੰਜਾਬ ਦੇ ਖੇਤਾਂ ਦੀ ਉਪਜਾਊ ਸ਼ਕਤੀ ਵਧੇਗੀ ਅਤੇ ਨਾਲ ਹੀ ਕਿਸਾਨਾਂ ਦਾ ਅਰਬਾਂ ਰੁਪਇਆ ਬਚੇਗਾ|

Leave a Reply

Your email address will not be published. Required fields are marked *