ਇਸ ਨੌਜਵਾਨ ਕਿਸਾਨ ਨੇ ਕੋਕਾ ਕੋਲਾ ਤੇ ਫਰੂਟੀ ਵਾਲੇ ਕੀਤੇ ਫੇਲ੍ਹ, ਇਸਦੀ ਸਕੀਮ ਨਾਲ ਹੁਣ ਕਿਸਾਨ ਹੋਣਗੇ ਮਾਲੋਮਾਲ

ਦੋਸਤੋ ਅੱਜ ਦੇ ਸਮੇਂ ਵਿੱਚ ਪੰਜਾਬ ਦੇ ਜਿਆਦਾਤਰ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਹੇ ਹਨ ਅਤੇ ਪੰਜਾਬ ਵਿੱਚ ਰਹਿ ਕੇ ਕੋਈ ਕੁਝ ਨੀ ਕਰਨਾ ਚਾਹੁੰਦਾ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਨੌਜਵਾਨ ਕਿਸਾਨ ਬਾਰੇ ਦੱਸਣ ਜਾ ਰਹੇ ਹਾਂ ਜਿਸਨੇ ਵਿਦੇਸ਼ ਜਾਣ ਦੀ ਬਜਾਏ ਪੰਜਾਬ ਵਿੱਚ ਰਹਿਕੇ ਹੀ ਕੰਮ ਕਰਨਾ ਸਹੀ ਸਮਝਿਆ ਅਤੇ ਉਹ ਕਾਮਯਾਬ ਵੀ ਹੋਇਆ। ਇਸ ਨੌਜਵਾਨ ਦੇ ਚਰਚੇ ਕਾਫੀ ਜਿਆਦਾ ਹੋ ਰਹੇ ਹਨ ਅਤੇ ਇਸਨੇ ਕੋਕਾ ਕੋਲਾ ਅਤੇ ਫਰੂਟੀ ਵਰਗੀਆਂ ਵੱਡੀਆਂ ਕੰਪਨੀਆਂ ਵੀ ਫੇਲ੍ਹ ਕਰ ਦਿੱਤੀਆਂ ਹਨ।

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜੇਕਰ ਸਾਡਾ ਜਦੋਂ ਕੋਈ ਬੇਮੌਸਮਾ ਫਲ ਖਾਣ ਨੂੰ ਦਿਲ ਕਰੇਂ ਤਾਂ ਅਸੀਂ ਬਾਜ਼ਾਰ ਵਿਚੋਂ ਉਸਦਾ ਜੂਸ ਲੈਕੇ ਪੀ ਲੈਂਦੇ ਹਾਂ। ਪਰ ਇਸੇ ਤਰਾਂ ਜੇਕਰ ਸਾਡਾ ਬੇਮੌਸਮੇ ਗੰਨੇ ਦਾ ਰਸ ਪੀਣ ਨੂੰ ਦਿਲ ਕਰੇ ਤਾਂ ਉਹ ਸਾਨੂੰ ਬਜਾਰ ਵਿਚੋਂ ਨਹੀਂ ਮਿਲਦਾ। ਇਸੇ ਚੀਜ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨੌਜਵਾਨ ਨੇ ਗੰਨੇ ਦਾ ਜੂਸ ਤਿਆਰ ਕਰਕੇ ਪੈਕ ਕਰਨ ਦਾ ਇੱਕ ਅਜਿਹਾ ਤਰੀਕਾ ਲੱਭਿਆ ਹੈ ਜਿਸ ਨਾਲ ਗੰਨੇ ਦਾ ਜੂਸ 6 ਮਹੀਨੇ ਬਾਅਦ ਵੀ ਉਸੇ ਤਰਾਂ ਦਾ ਹੀ ਰਹੇਗਾ।

ਯਾਨੀ ਤੁਸੀਂ ਹੁਣ ਬਾਕੀ ਜੂਸਾਂ ਦੀ ਤਰਾਂ ਜਦੋਂ ਮਰਜੀ ਗੰਨੇ ਦਾ ਜੂਸ ਵੀ ਪੀ ਸਕਦੇ ਹੋ। ਇਸੇ ਕਾਰਨਾਮੇ ਕਰਕੇ ਇਸ ਨੌਜਵਾਨ ਦੇ ਚਾਰੇ ਪਾਸੇ ਚਰਚੇ ਹੋ ਰਹੇ ਹਨ ਅਤੇ ਇਥੋਂ ਤੱਕ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਇਸ ਨੌਜਵਾਨ ਨੂੰ ਸੱਦਾ ਭੇਜਿਆ ਗਿਆ ਹੈ। ਇਸ ਨੌਜਵਾਨ ਦਾ ਨਾਮ ਰਿਪੁਦਮਨ ਸਿੰਘ ਅਤੇ ਅਤੇ ਇਸਦੀ ਕੰਪਨੀ ਦਾ ਨਾਮ Royal Sugarcane ਹੈ। ਇਸ ਨੌਜਵਾਨ ਦਾ ਕਹਿਣਾ ਹੈ ਕਿ ਉਸਨੇ ਲਗਭਗ ਅੱਜ ਤੋਂ 4 ਸਾਲ ਪਹਿਲਾਂ ਇਹ ਸੋਚਿਆ ਸੀ ਕਿ ਗੰਨੇ ਦੇ ਜੂਸ ਨੂੰ ਬੋਤਲ ਵਿੱਚ ਪੈਕ ਕਰਕੇ ਵੇਚਿਆ ਜਾਵੇ।

ਰਿਪੁਦਮਨ ਦਾ ਕਹਿਣਾ ਹੈ ਕਿ ਉਸਨੇ ਇਸਦੀ ਟਰੇਨਿੰਗ PAU ਤੋਂ ਲਈ ਹੈ। ਖਾਸ ਗੱਲ ਇਹ ਹੈ ਕਿ ਹੁਣ ਇਸ ਨੌਜਵਾਨ ਦੀ ਕੰਪਨੀ ਨੂੰ ਇਸ ਕੰਮ ਨੂੰ ਅੱਗੇ ਵਧਾਉਣ ਲਈ 25 ਲੱਖ ਰੁਪਏ ਦੀ ਗ੍ਰਾੰਟ ਵੀ ਜਾਰੀ ਕੀਤੀ ਜਾਵੇਗੀ। ਇਹ ਨੌਜਵਾਨ ਉਨ੍ਹਾਂ ਲਈ ਇੱਕ ਮਿਸਾਲ ਹੈ ਜੋ ਸੋਚਦੇ ਹਨ ਕਿ ਪੰਜਾਬ ਵਿੱਚ ਰਹਿਕੇ ਉਨ੍ਹਾਂ ਦਾ ਕੁਝ ਨਹੀਂ ਬਣ ਸਕਦਾ ਅਤੇ ਇਸ ਕਾਰਨ ਉਹ ਵਿਦੇਸ਼ਾਂ ਵੱਲ ਭੱਜ ਰਹੇ ਹਨ। ਇਸ ਨੌਜਵਾਨ ਦੀ ਪੂਰੀ ਕਹਾਣੀ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com