ਆਉਣ ਵਾਲੇ ਤਿੰਨ ਦਿਨ ਪੰਜਾਬ ਦੇ ਇਨ੍ਹਾਂ ਪੰਜ ਜ਼ਿਲ੍ਹਿਆਂ ‘ਚ ਪਵੇਗਾ ਮੀਹ, ਮੌਸਮ ਵਿਭਾਗ ਨੇ ਦਿਤੀ ਚਿਤਾਵਨੀ

ਪੰਜਾਬ ਅਤੇ ਹਿਮਾਚਲ ਵਿਚ ਪਿੱਛਲੇ ਦਿਨੀ ਲਗਾਤਾਰ ਪਏ ਮੀਹ ਕਾਰਨ ਪੰਜਾਬ ਦੇ ਦਰਿਆਵਾਂ ਦੇ ਨਾਲ ਲਗਦੇ ਜ਼ਿਲ੍ਹਿਆਂ ਚ ਹੜ੍ਹ ਆ ਗਏ ਸਨ, ਇਹਨਾਂ ਇਲਾਕਿਆਂ ਚ ਸਥਿਤੀ ਗੰਭੀਰ ਬਣੀ ਹੋਈ ਹੈ, ਲੋਕਾਂ ਦੇ ਘਰ ਪਾਣੀ ਵਿਚ ਡੁਬੇ ਹੋਏ ਹਨ, ਕਈ ਇਲਾਕਿਆਂ ਵਿਚ ਕਿਸਾਨਾਂ ਦੀਆ ਫਸਲਾਂ ਦਾ ਭਾਰੀ ਨੁ’ਕਸਾਨ ਹੋਇਆ ਹੈਕੁਝ ਦਿਨ ਮੌਸਮ ਸਾਫ ਰਹਿਣ ਤੋਂ ਬਾਅਦ ਹੁਣ ਫਿਰ ਤੋਂ ਮੌਸਮ ਵਿਭਾਗ ਨੇ ਪੰਜਾਬ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ। ਜਿਸ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਮੁੜ ਬਾਰਸ਼ ਦੀ ਚਿਤਾਵਨੀ ਦਿੱਤੀ ਗਈ ਹੈ।

ਮੌਸਮ ਵਿਭਾਗ ਦੇ ਅਨੁਸਾਰ 30, 31 ਅਗਸਤ ਤੇ ਪਹਿਲੀ ਸਤੰਬਰ ਨੂੰ ਪੰਜਾਬ ਚ ਮੀਹ ਪੈਣ ਦੀ ਪੂਰੀ ਸੰਭਾਵਨਾ ਹੈ । ਮੌਸਮ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਹੜ੍ਹਾਂ ਦਾ ਖਤਰਾ ਟਲ ਗਿਆ ਹੈ । ਇਸ ਮੀਹ ਨਾਲ ਕੋਈ ਜਿਆਦਾ ਖਤਰਾ ਨਹੀਂ ਹੈ । ਮੌਸਮ ਵਿਭਾਗ ਨੇ ਦੱਸਿਆ ਕਿ ਪਠਾਨਕੋਟ, ਗੁਰਦਾਸਪੁਰ, ਜਲੰਧਰ, ਰੋਪੜ ਤੇ ਪਟਿਆਲਾ ਇਲਾਕਿਆਂ ਵਿੱਚ ਮੀਹ ਦਾ ਅਲਰਟ ਰਹੇਗਾ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ 17 ਅਗਸਤ ਨੂੰ ਮੀਂਹ ਪਿਆ ਸੀ, ਉਸ ਪੱਧਰ ਦਾ ਮੀਂਹ ਨਹੀਂ ਬਲਕਿ ਹਲਕਾ ਰਹੇਗਾ। ਇਸ ਬਾਰਸ਼ ਨਾਲ ਕਿਸੇ ਨੁਕਸਾਨ ਦੀ ਸੰਭਾਵਨਾ ਨਹੀਂ ਹੈ।ਮੌਸਮ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਇਸ ਮੀਹ ਨਾਲ ਨੁਕਸਾਨ ਨਹੀਂ ਹੋਵੇਗਾ ਸਗੋਂ ਇਹ ਮੀਹ ਕਿਸਾਨਾਂ ਦੀਆ ਫਸਲਾਂ ਲਈ ਲਾਹੇਵੰਦ ਸਾਬਿਤ ਹੋਵੇਗਾ, ਇਸ ਮੀਹ ਨਾਲ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੇਗੀ,

ਦੱਸ ਦੇਈਏ ਕਿ ਕਈ ਜਿਲੇ ਹੜਾਂ ਦੀ ਮਾਰ ਹੇਠ ਆਏ ਹੋਣ ਕਾਰਨ ਲੋਕ ਘਰੋ ਬੇਘਰ ਹੋ ਗਏ, ਕਿਸਾਨਾਂ ਦੀਆ ਫਸਲਾਂ ਤਬਾਹ ਹੋ ਗਈਆਂ ਹਨ,ਹਾਲਾਂਕਿ ਪੰਜਾਬ ਦੇ ਲੋਕਾਂ ਵਲੋਂ ਹੜ ਪੀੜਤ ਲੋਕਾਂ ਦੇ ਪਸੂਆ ਲਈ ਚਾਰੇ ਤੇ ਲੋਕਾਂ ਨੂੰ ਇਲਾਜ ਅਤੇ ਹੋਰ ਸਾਮਾਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਸਰਕਾਰ ਵੱਲੋ ਵੀ ਇਹਨਾ ਹੜ ਪੀੜਤਾ ਦੀ ਪੂਰਾ ਮੁਆਵਜਾ ਦੇਣ ਦੀ ਗੱਲ ਆਖੀ ਗਈ ਹੈ,

Leave a Reply

Your email address will not be published. Required fields are marked *