ਪੰਜਾਬ ਦੇ ਇੰਨ੍ਹਾਂ ਇਲਾਕਿਆਂ ਵਿੱਚ ਟਿੱਡੀ ਦਲ ਦਾ ਹਮ’ਲਾ ਹੋਣ ਦਾ ਡਰ

ਕਿਸਾਨਾਂ ਨੂੰ ਸਮੇਂ ਸਮੇਂ ਤੇ ਅਲੱਗ ਅਲੱਗ ਤਰਾਂ ਦੀਆਂ ਖੇਤੀ ਸਬੰਧੀ ਮੁਸੀਬਤਾਂ ਦਾ ਸਾਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਵੀ ਹੁੰਦਾ ਹੈ ਅਤੇ ਫਸਲਾਂ ਵੀ ਖਰਾਬ ਹੁੰਦੀਆਂ ਹਨ। ਇਸੇ ਤਰਾਂ ਹੁਣ ਪੰਜਾਬ ਦੇ ਕਿਸਾਨਾਂ ਲਈ ਇੱਕ ਵੱਡੀ ਮੁਸੀਬਤ ਖੜੀ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਰਾਜਸਥਾਨ ਦੇ ਬਾਰਡਰ ਵਾਲੇ ਇਲਾਕਿਆਂ ਵਿੱਚ ਟਿੱਡੀ ਦਲ ਦਾ ਇੱਕ ਭਿਆਨਕ ਹਮ’ਲਾ ਦੇਖਣ ਨੂੰ ਮਿਲਿਆ। ਜਿਸ ਨੇ ਰਾਜਸਥਾਨ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਤਹਿਸ ਨਹਿਸ ਕਰ ਦਿੱਤਾ।

ਇਸੇ ਹਮਲੇ ਦੇ ਕਾਰਨ ਹੁਣ ਪੰਜਾਬ ਦੇ ਪੰਜ ਜਿਲ੍ਹਿਆਂ ਵਿੱਚ ਖੇਤੀਬਾੜੀ ਵਿਭਾਗ ਦੁਆਰਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਖੇਤੀਬਾੜੀ ਵਿਭਾਗ ਨੇ ਪੰਜਾਬ ਦੇ ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਸ਼੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਜਿਲ੍ਹਿਆਂ ਦੇ ਕਿਸਾਨਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਨਾਲ ਹੀ ਖੇਤੀਬਾੜੀ ਅਫਸਰਾਂ ਨੂੰ ਵੀ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਹਰ ਰੋਜ਼ ਆਪਣੇ ਆਪਣੇ ਇਲਾਕੇ ਦੇ ਖੇਤਾਂ ਵਿੱਚ ਜਾ ਕੇ ਉਥੋਂ ਦੇ ਹਾਲਾਤਾਂ ਬਾਰੇ ਸਾਰੀ ਜਾਣਕਾਰੀ ਜਿਲ੍ਹਾ ਦਫਤਰਾਂ ਵਿੱਚ ਦੇਣ।

ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਭੂਰੇ ਰੰਗ ਦਾ ਕਾਫੀ ਮੋਟਾ ਟਿੱਡਾ ਹੈ ਜਿਸਨੇ ਕਿ ਰਾਜਸਥਾਨ ਦੇ ਬਾਰਡਰ ਵਾਲੇ ਇਲਾਕੇ ਵਿੱਚ ਪੂਰੀ ਤਰਾਂ ਤਬਾਹੀ ਮਚਾਈ ਹੈ। ਇਸ ਟਿੱਡੇ ਦਾ ਹਮਲਾ ਹਮੇਸ਼ਾ ਪਾਕਿਸਤਾਨ ਵਾਲੇ ਪਾਸੋਂ ਹੁੰਦਾ ਹੈ। ਅਫਸੋਸ ਦੀ ਗੱਲ ਇਹ ਹੈ ਕਿ ਇਸ ਟਿੱਡੀ ਉੱਤੇ ਕੋਈ ਦਵਾਈ ਵੀ ਨਹੀਂ ਅਸਰ ਕਰਦੀ। ਇਸਦਾ ਹਮਲਾ ਸਿਰਫ ਹਰੀ ਫਸਲ ਉੱਤੇ ਹੀ ਹੁੰਦਾ ਹੈ ਅਤੇ ਜੇਕਰ ਇਹ ਇੱਕ ਰਾਤ ਤੱਕ ਫਸਲ ਉੱਤੇ ਰਹਿ ਜਾਵੇ ਤਾਂ ਫਸਲ ਨੂੰ ਬਿਲਕੁਲ ਖ਼ਤਮ ਕਰ ਦਿੰਦੀ ਹੈ।

ਇਸ ਟਿੱਡੀ ਨੂੰ ਸਿਰਫ ਸ਼ੋਰ ਕਰ ਕੇ ਜਿਵੇਂ ਕਿ ਪਟਾਕੇ ਚਲਾ ਕੇ ਜਾਂ ਫਿਰ ਢੋਲ ਪੀਪੇ ਵਗੈਰਾ ਖੜਕਾ ਕੇ ਹੀ ਭਜਾਇਆ ਜਾ ਸਕਦਾ ਹੈ। ਹੋਰ ਕਿਸੇ ਵੀ ਤਰੀਕੇ ਇਸ ਟਿੱਡੀ ਨੂੰ ਮਾਰਿਆ ਜਾਂ ਭਜਾਇਆ ਨਹੀਂ ਜਾ ਸਕਦਾ। ਜੇਕਰ ਇਸ ਟਿੱਡੀ ਦੇ ਆਉਣ ਤੋਂ ਬਾਅਦ ਹਨੇਰਾ ਹੋ ਜਾਵੇ ਤਾਂ ਫਿਰ ਇਹ ਰਾਤ ਦੇ ਹਨੇਰੇ ਵਿੱਚ ਕੀਤੇ ਵੀ ਨਹੀਂ ਜਾਂਦੀ ਅਤੇ ਪੂਰੀ ਫਸਲ ਬਰਬਾਦ ਕਰ ਦਿੰਦੀ ਹੈ। ਇਸ ਟਿੱਡੀ ਬਾਰੇ ਪੂਰੀ ਜਾਣਕਾਰੀ ਅਤੇ ਇਸਨੂੰ ਭਜਾਉਣ ਦੇ ਤਰੀਕੇ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com