ਦੁਨੀਆਂ ਦੇ ਇਸ ਪਰਿਵਾਰ ਕੋਲ ਹੈ ਸਭ ਤੋਂ ਵੱਧ ਪੈਸਾ

ਰਿਲਾਇੰਸ ਕੰਪਨੀ ਦੇ ਮਾਲਕ ਮੁਕੇਸ਼ ਅੰਬਾਨੀ ਸਾਡੇ ਦੇਸ਼ ਦੇ ਹੀ ਨਹੀ ਸਗੋਂ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ ਹਨ ।ਪੂਰੇ ਏਸ਼ੀਆ ਵਿੱਚ ਵੀ ਉਨ੍ਹਾਂ ਤੋਂ ਜ਼ਿਆਦਾ ਦੌਲਤ ਕਿਸੇ ਇਨਸਾਨ ਦੇ ਕੋਲ ਨਹੀਂ ਹੈ। ਮੁਕੇਸ਼ ਅੰਬਾਨੀ ਦਾ ਸਾਲਾਨਾ ਪੈਕੇਜ 15 ਕਰੋੜ ਰੁਪਏ ਹੈ। ਮੁਕੇਸ਼ ਅੰਬਾਨੀ ਪਰਿਵਾਰ ਦੀ ਕੁੱਲ ਕਮਾਈ 50.4 ਬਿਲੀਅਨ ਡਾਲਰ (5,040 ਕਰੋੜ ਰੁਪਏ) ਹੈ। ਵਰਲਡ ਰਿਚੈਸਟ ਫੈਮਿਲੀਜ਼ 2019 ਦੀ ਲਿਸਟ ‘ਚ ਅੰਬਾਨੀ ਪਰਿਵਾਰ 9ਵੇਂ ਨੰਬਰ ‘ਤੇ ਹੈ ।2015 ਤੋਂ ਲੈ ਕੇ 2019 ਤੱਕ ਮੁਕੇਸ਼ ਅੰਬਾਨੀ ਦੀ ਜਾਇਦਾਦ ਵਿੱਚ ਬੇਤਹਾਸ਼ਾ ਵਾਧਾ ਦੇਖਣ ਨੂੰ ਮਿਲਿਆ ਹੈ ।

ਉਨ੍ਹਾਂ ਦੀ ਜਾਇਦਾਦ ਵਿੱਚ ਤਾਂ ਵਾਧਾ ਹੋਣ ਦੀ ਉਂਮੀਦ ਲਗਾਈ ਜਾ ਰਹੀ ਹੈ । ਤੁਸੀਂ ਅੰਬਾਨੀ ਦੀ ਕਮਾਈ ਜਾਣ ਕੇ ਹੈ ਹੈਰਾਨ ਹੋ ਗਏ ਹੋਵੋਗੇ ਜੋ ਕਿ ਅਮੀਰਾਂ ਵਿਚ 9ਵੇਂ ਸਥਾਨ ਤੇ ਹਨ, ਹੁਣ ਤੁਸੀ ਸੋਚੋਗੇ ਕਿ ਜੇ ਇਹਨਾਂ ਦੀ ਏਨੀ ਕਮਾਈ ਹੈ ਤਾ ਦੁਨੀਆ ਦੇ ਸਭ ਤੋਂ ਅਮੀਰ ਪਰਿਵਾਰ ਦੀ ਕਮਾਈ ਕਿੰਨੀ ਹੋਵੇਗੀ ?

ਬਲੂਮਬਰਗ ਵਲੋਂ ਦੁਨੀਆ ਦੇ 25 ਅਮੀਰ ਪਰਿਵਾਰਾਂ ਦੀ ਲਿਸਟ ਕੱਢੀ ਗਈ ਹੈ, ਇਸ ਲਿਸਟ ਵਿਚ ਪਹਿਲੇ ਨੰਬਰ ‘ਤੇ ਵਾਲਮਾਰਟ ਪਰਿਵਾਰ ਹੈ, ਇਨ੍ਹਾਂ ਸਾਰੇ 25 ਅਮੀਰ ਪਰਿਵਾਰਾਂ ਕੋਲ 1.4 ਟ੍ਰਿਲੀਅਨ ਡਾਲਰ ਹਨ। ਵਾਲਮਾਰਟ ਫੈਮਿਲੀ ਤੋਂ ਇਲਾਵਾ ਇਨ੍ਹਾਂ ਪਰਿਵਾਰਾਂ ‘ਚ ਸਨਿਕਰ ਤੇ ਮਾਰਸ ਬਾਰਸ ਬਣਾਉਣ ਵਾਲੀ ਮਾਰਸ ਫੈਮਿਲੀ, ਫਰਾਰੀ, ਬੀਐਮਡਬਲੂ, ਹਿਆਤ ਹੋਟਲਸ ਨੂੰ ਚਲਾਉਣ ਵਾਲੇ ਪਰਿਵਾਰ ਸ਼ਾਮਲ ਹਨ।

ਇਸ ਲਿਸਟ ‘ਚ ਸਭ ਤੋਂ ਉੱਤੇ ਸੁਪਰ ਮਾਰਕਿਟ ਵਾਲਮਾਰਟ ਨੂੰ ਚਲਾਉਣ ਵਾਲਾ ਪਰਿਵਾਰ ਹੈ । ਇਹ ਪਰਿਵਾਰ ਹਰ ਮਿੰਟ $70,000 (50 ਲੱਖ ਰੁਪਏ ) ਕਮਾਈ ਕਰ ਰਿਹਾ ਹੈ। ਹਰ ਘੰਟੇ ਕਰੀਬ 28 ਕਰੋੜ 46 ਲੱਖ ਰੁਪਏ ਤੇ ਹਰ ਦਿਨ 100 ਮਿਲੀਅਨ ਯਾਨੀ ਕਰੀਬ 7 ਅਰਬ 12 ਕਰੋੜ ਰੁਪਏ ਦੀ ਕਮਾਈ ਰਿਹਾ ਹੈ।