ਅਮਰੀਕਾ ਤੋਂ ਵਾਪਿਸ ਆਏ ਪੰਜਾਬੀ ਨੇ ਖੋਲ੍ਹੇ ਵਿਦੇਸ਼ਾਂ ਦੇ ਰਾਜ਼

ਅੱਜ ਦੇ ਸਮੇਂ ਵਿੱਚ ਹਰ ਨੌਜਵਾਨ ਵਿਦੇਸ਼ਾਂ ਵੱਲ ਭੱਜਣ ਦਾ ਸੋਚ ਰਿਹਾ ਹੈ, ਕੋਈ ਕੈਨੇਡਾ ਅਤੇ ਕੋਈ ਅਮਰੀਕਾ ਜਾਂ ਫਿਰ ਹੋਰਾਂ ਦੇਸ਼ਾਂ ਵੱਲ ਨੂੰ ਪੰਜਾਬ ਦੇ ਨੌਜਵਾਨ ਭੱਜ ਰਹੇ ਹਨ। ਅਮਰੀਕਾ ਦੀ ਗੱਲ ਕਰੀਏ ਤਾਂ ਜਿਆਦਾਤਰ ਪੰਜਾਬੀ ਨੌਜਵਾਨ ਅਮਰੀਕਾ ਜਾਕੇ ਟਰੱਕ ਚਲਾਉਂਦੇ ਹਨ। ਕਿਉਂਕਿ ਹਰ ਨੌਜਵਾਨ ਇਹ ਸੋਚਦਾ ਹੈ ਕਿ ਅਮਰੀਕਾ ਵਿੱਚ ਟਰੱਕ ਡਰਾਈਵਿੰਗ ਵਿੱਚ ਕਾਫੀ ਜਿਆਦਾ ਕਮਾਈ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪੰਜਾਬੀ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ ਜਿਸਨੇ ਅਮਰੀਕਾ ਦੇ ਸਾਰੇ ਰਾਜ ਖੋਲ ਦਿੱਤੇ ਹਨ।

ਦਰਅਸਲ ਮੋਗਾ ਦੇ ਇੱਕ ਪਿੰਡ ਕੁੱਸਾ ਦਾ ਰਹਿਣ ਵਾਲਾ ਰਜਿੰਦਰ ਸਿੰਘ ਰਾਜਾ ਨਾਮ ਦਾ ਇਕ ਵਿਅਕਤੀ ਅਮਰੀਕਾ ਦੀ ਸਿਟੀਜ਼ਨਸ਼ਿਪ ਨੂੰ ਛੱਡ ਕੇ ਪੰਜਾਬ ਪਰਤ ਆਇਆ ਅਤੇ ਆਪਣੇ ਪਿੰਡ ਵਿੱਚ ਖੇਤੀ ਕਰਨ ਲੱਗਾ ਹੈ। ਉਹ ਆਰਗੈਨਿਕ ਖੇਤੀ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਵਿੱਚ ਉਸਨੇ ਟਰੱਕ ਡਰਾਈਵਿੰਗ ਤੋਂ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਹ ਉਥੇ ਟਰਾਂਸਪੋਰਟ ਦਾ ਮਾਲਕ ਸੀ।

ਅਮਰੀਕਾ ਵਿੱਚ ਉਸ ਦੇ ਲਗਭਗ 30 ਟਰੱਕ ਚੱਲਦੇ ਸਨ। ਪਰ ਰਜਿੰਦਰ ਸਿੰਘ ਸਭ ਛੱਡ ਪੰਜਾਬ ਪਰਤ ਆਇਆ ਅਤੇ ਆਪਣੇ ਪਿੰਡ ਵਿੱਚ ਪਈ ਆਪਣੇ ਹਿੱਸੇ ਦੀ 20 ਕਿੱਲੇ ਜ਼ਮੀਨ ਵਿੱਚ ਕੁਦਰਤੀ ਖੇਤੀ ਸ਼ੁਰੂ ਕੀਤੀ। ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਲਗਭਗ 27 ਸਾਲ ਅਮਰੀਕਾ ਵਿੱਚ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਦਿਨ ਰਾਤ ਕੰਮ ਕਰ ਕੇ ਅਮਰੀਕਾ ਵਿੱਚ ਪੱਕੇ ਹੋਏ ਅਤੇ ਹੌਲੀ ਹੌਲੀ ਆਪਣਾ ਟ੍ਰਾੰਸਪੋਰਟ ਸ਼ੁਰੂ ਕੀਤਾ।

ਪਰ ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਟਰੱਕ ਚਲਾਉਣ ਨਾਲ ਪੰਜਾਬ ਵਿੱਚ ਖੇਤੀ ਕਰਨਾ ਕਿਤੇ ਜਿਆਦਾ ਸੌਖਾ ਹੈ। ਜੈਵਿਕ ਖੇਤੀ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਤੇ ਤਸੱਲੀ ਤਾਂ ਮਿਲਦੀ ਹੈ ਅਤੇ ਨਾਲ ਹੀ ਇਸ ਖੇਤੀ ਵਿੱਚ ਬਹੁਤ ਘੱਟ ਖਰਚੇ ਵਿੱਚ ਜਿਆਦਾ ਕਮਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਸਮੇਂ ਹਰ ਨੌਜਵਾਨ ਵਿਦੇਸ਼ਾਂ ਨੂੰ ਭੱਜਣਾ ਚਾਹੁੰਦਾ ਹੈ ਅਤੇ ਮਾਂ ਬਾਪ ਵੀ ਆਪਣੇ ਧੀਆਂ ਪੁੱਤਰਾਂ ਨੂੰ ਵਿਦੇਸ਼ ਭੇਜ ਦਿੰਦੇ ਹਨ ਤਾਂ ਕਿ ਬਾਅਦ ਵਿੱਚ ਉਹ ਆਪ ਵਿਦੇਸ਼ ਜਾ ਸਕਣ।

ਵਿਦੇਸ਼ਾਂ ਵਿੱਚ ਦਿਨ ਰਾਤ ਕੰਮ ਕਰਨ ਤੋਂ ਬਾਅਦ ਹੀ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਪਰ ਪੰਜਾਬ ਵਿੱਚ ਰਹਿ ਕੇ ਕੋਈ ਵੀ ਕਰਨ ਵਿੱਚ ਅੱਜ ਦੇ ਨੌਜਵਾਨ ਸ਼ਰਮ ਮਹਿਸੂਸ ਕਰਦੇ ਹਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਡਾਲਰਾਂ ਦੇ ਲਾਲਚ ਕਾਰਨ ਨੌਜਵਾਨ ਬੜੇ ਚਾਅ ਨਾਲ ਵਿਦੇਸ਼ ਜਾਂਦੇ ਹਨ ਪਰ ਅਸਲੀਅਤ ਉਥੇ ਜਾ ਕੇ ਹੀ ਪਤਾ ਚਲਦੀ ਹੈ। ਇਸ ਲਈ ਮਾਂ-ਪਿਓ ਨੂੰ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੇ ਮੋਹ ਵਿਚੋਂ ਕੱਢ ਕੇ ਪੰਜਾਬ ਵਿੱਚ ਆਪਣੇ ਪਿੰਡ ਵਿੱਚ ਰਹਿ ਕੇ ਹੀ ਕੁਝ ਅਲੱਗ ਕਰਨ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ।