ਘਰ ਵਿੱਚ ਇਸ ਤਰਾਂ ਬਣਾਓ ਯੂਰੀਆ

ਕਿਸਾਨ ਵੀਰਾਂ ਨੂੰ ਫਸਲਾਂ ਦੇ ਵਿੱਚ ਯੂਰਿਆ ਪਾਉਣਾ ਕਾਫ਼ੀ ਜਰੂਰੀ ਹੁੰਦਾ ਹੈ, ਪਰ ਮਹਿੰਗਾ ਹੋਣ ਕਾਰਨ ਇਸ ਤੇ ਕਿਸਾਨਾਂ ਦਾ ਕਾਫ਼ੀ ਖਰਚਾ ਹੋ ਜਾਂਦਾ ਹੈ ਜਿਸ ਕਾਰਨ ਕਿਸਾਨ ਘਾਟੇ ਵਿੱਚ ਜਾ ਰਹੇ ਹਨ। ਇਸ ਲਈ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਕਿਸਾਨ ਬਾਰੇ ਦੱਸਣ ਜਾ ਰਹੇ ਹਾਂ ਜੋ ਯੂਰਿਆ ਦੀ ਜਗ੍ਹਾ ਦਹੀਂ ਦਾ ਇਸਤੇਮਾਲ ਕਰ ਪੈਸੇ ਵੀ ਬਚਾ ਰਿਹਾ ਹੈ ਅਤੇ ਉਤਪਾਦਨ ਵੀ ਜਿਆਦਾ ਲੈ ਰਿਹਾ ਹੈ।

ਅਸੀ ਗੱਲ ਕਰ ਰਹੇ ਹਾਂ ਆਸ਼ੀਸ਼ ਮਹਿਤਾ ਨਾਮ ਦੇ ਕਿਸਾਨ ਬਾਰੇ ਜੋ ਕਿ ਹਰਿਆਣਾ ਦੇ ਸਿਰਸਾ ਜਿਲ੍ਹੇ ਦੇ ਡੱਬਵਾਲੀ ਸ਼ਹਿਰ ਦਾ ਰਹਿਣ ਵਾਲਾ ਹੈ। ਆਸ਼ੀਸ਼ ਜੀ ਦਾ ਕਹਿਣਾ ਹੈ ਕਿ ਉਹ ਝੋਨੇ ਦੇ ਖੇਤ ਵਿੱਚ ਵੀ ਦਹੀਂ ਨਾਲ ਸਪਰੇਅ ਕਰਦੇ ਹਨ। ਖਾਸ ਗੱਲ ਇਹ ਹੈ ਕਿ ਪ੍ਰਤੀ ਏਕੜ ਉਹ ਸਿਰਫ 2 ਕਿੱਲੋ ਦਹੀਂ ਦਾ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦਹੀਂ ਵਿੱਚ ਅਜਿਹੇ ਕਾਫ਼ੀ ਨਿਊਟ੍ਰੀਐਂਟ ਹੁੰਦੇ ਹਨ ਜੋ ਫਸਲ ਲਈ ਕਾਫ਼ੀ ਫਾਇਦੇਮੰਦ ਸਾਬਤ ਹੁੰਦੇ ਹਨ।

ਦਹੀਂ ਵਿੱਚ ਨਾਇਟਰੋਜਨ ਅਤੇ ਕੈਲਸ਼ਿਅਮ ਦੀ ਚੰਗੀ ਮਾਤਰਾ ਹੋਣ ਕਾਰਨ ਫਸਲ ਕਾਫ਼ੀ ਤੰਦੁਰੁਸਤ ਅਤੇ ਹਰੀ ਭਰੀ ਹੁੰਦੀ ਹੈ। ਯਾਨੀ ਕਿ ਕਿਸਾਨ ਜੇਕਰ ਯੂਰਿਆ ਦੀ ਜਗ੍ਹਾ ਦਹੀਂ ਨਾਲ ਸਪਰੇਅ ਕਰਣਗੇ ਤਾਂ ਖਰਚਾ ਵੀ ਘੱਟ ਹੋਵੇਗਾ ਅਤੇ ਫਸਲ ਵੀ ਚੰਗੀ ਹੋਵੇਗੀ। ਦਹੀਂ ਤੋਂ ਫਸਲ ਨੂੰ ਪ੍ਰੋਟੀਨ ਵੀ ਮਿਲਦੇ ਹਨ ਜਿਸਦੇ ਫੰਗਸ ਤੋਂ ਵੀ ਫਸਲ ਦਾ ਬਚਾਅ ਰਹਿੰਦਾ ਹੈ। ਖਾਸ ਗੱਲ ਇਹ ਹੈ ਕਿ ਜਿੱਥੇ ਤੁਹਾਡਾ ਅੱਧਾ ਬੈਗ ਯੂਰਿਆ ਪੈਂਦਾ ਹੈ ਉਥੇ ਤੁਹਾਡਾ ਸਿਰਫ 2 ਕਿੱਲੋ ਦਹੀਂ ਨਾਲ ਕੰਮ ਚੱਲ ਜਾਵੇਗਾ।

ਆਸ਼ੀਸ਼ ਜੀ ਨੇ ਦੱਸਿਆ ਕਿ ਸਪਰੇਅ ਕਰਨ ਤੋਂ ਪਹਿਲਾਂ ਦੋ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਲੋਹੇ ਜਾਂ ਤਾਂਬੇ ਦੇ ਬਰਤਨ ਵਿੱਚ ਦਹੀਂ ਲੈ ਕੇ ਇਸਨੂੰ 6-7 ਦਿਨ ਤੱਕ ਢਕ ਕੇ ਰੱਖੋ। ਉਸਤੋਂ ਬਾਅਦ ਹੀ ਤੁਸੀ ਇਸਦਾ ਖੇਤ ਵਿੱਚ ਇਸਤੇਮਾਲ ਕਰੋ। ਧਿਆਨ ਰੱਖੋ ਕਿ ਦਹੀਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੈਮਿਕਲ ਜਾਂ ਪੈਸਟਿਸਾਇਡ ਨਾ ਮਿਲਾਓ। ਹਲਾਕਿ ਤੁਸੀ ਇਸ ਵਿੱਚ ਨਿੰਮ, ਵੇਸਟ ਡੀ ਕੰਪੋਜ਼ਰ ਵਗੈਰਾ ਮਿਲਾ ਸਕਦੇ ਹੋ। ਇਸ ਦਹੀਂ ਨੂੰ 15 ਦਿਨ ਦੀ ਫਸਲ ਉੱਤੇ ਤੁਸੀ ਸਪਰੇਅ ਕਰ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com