ਆਉਣ ਵਾਲੇ ਇਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਜਿਆਦਾਤਰ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ

ਪੂਰੇ ਪੰਜਾਬ ਵਿਚ ਪਿਛਲੇ ਕਾਫ਼ੀ ਦਿਨਾਂ ਤੋਂ ਮੌਸਮ ਬਿਲਕੁਲ ਸਾਫ਼ ਬਣਿਆ ਹੋਇਆ ਹੈ। ਹਲਾਕਿ ਕਈ ਥਾਵਾਂ ਉੱਤੇ ਪਿਛਲੇ ਦਿਨੀਂ ਹਲਕੀ ਬਾਰਿਸ਼ ਦੇਖਣ ਨੂੰ ਮਿਲੀ ਸੀ। ਪਰ ਹੁਣ ਆਉਣ ਵਾਲੇ ਇੱਕ ਹਫਤੇ ਤੱਕ ਮੌਸਮ ਵਿੱਚ ਬਦਲਾਵ ਲਗਾਤਾਰ ਜਾਰੀ ਰਹੇਗਾ ਜਿਸਦੇ ਦੌਰਾਨ ਹਨ੍ਹੇਰੀ ਦੇ ਨਾਲ ਦਰਮਿਆਨੇ ਅਤੇ ਭਾਰੀ ਮੀਂਹ ਦੇ ਨਾਲ ਕਈ ਇਲਾਕੀਆਂ ਵਿੱਚ ਗੜ੍ਹੇਮਾਰੀ ਦੀ ਸੰਭਾਵਨਾ ਵੀ ਹੈ।

ਮੌਸਮ ਵਿਭਾਗ ਦੇ ਅਨੁਸਾਰ ਕੱਲ ਤੋਂ 2 ਪੱਛਮੀ ਸਿਸਟਮ ਉੱਤਰ ਭਾਰਤ ਵਿਚ ਦਾਖਲ ਹੋਣਗੇ ਜਿਸ ਨਾਲ ਪੰਜਾਬ ਅਤੇ ਉੱਤਰੀ ਭਾਰਤ ਦੇ ਬਾਕੀ ਇਲਾਕਿਆਂ ਵਿਚ ਮੀਂਹ ਦੀ ਸ਼ੁਰੁਆਤ ਹੋਵੇਗੀ। ਮੌਸਮ ਵਿੱਚ ਹੋਣ ਵਾਲਾ ਇਹ ਬਦਲਾਵ ਲਗਾਤਾਰ 16 ਮਈ ਤੱਕ ਜਾਰੀ ਰਹਿ ਸਕਦਾ ਹੈ। ਇਸ ਪੱਛਮੀ ਸਿਸਟਮ ਦੇ ਕਾਰਨ ਪੰਜਾਬ ਅਤੇ ਨਾਲ ਲਗਦੇ ਹਿੱਸਿਆਂ ਵਿਚ ਲਗਾਤਾਰ ਮੀਹ ਦਾ ਦੌਰ ਜਾਰੀ ਰਹੇਗਾ ਅਤੇ ਕਈ ਜਗ੍ਹਾ ਗੜ੍ਹੇਮਾਰੀ ਵੀ ਹੋਵੇਗੀ।

ਮੌਸਮ ਵਿਭਾਗ ਦੀ ਇਸ ਮੀਹ ਅਤੇ ਗੜ੍ਹੇਮਾਰੀ ਦੀ ਚੇਤਾਵਨੀ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਕਿਉਂਕਿ ਕਈ ਜਗ੍ਹਾ ਕਿਸਾਨ ਵਾਢੀ ਦਾ ਕੰਮ ਵੀ ਕਰ ਰਹੇ ਹਨ ਅਤੇ ਜਿਆਦਾਤਰ ਇਲਾਕਿਆਂ ਵਿਚ ਕਿਸਾਨਾਂ ਨੇ ਮੰਡੀਆਂ ਵਿਚ ਕਣਕਾਂ ਰੱਖੀਆਂ ਹੋਈਆਂ ਹਨ। ਜੇਕਰ ਮੀਹਂ ਪੈਂਦਾ ਹੈ ਤਾਂ ਕਿਸਾਨਾਂ ਦੀ ਕਣਕ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਮੌਸਮੀ ਤਬਦੀਲੀ ਲਗਾਤਾਰ 16 ਮਈ ਨੂੰ ਤੱਕ ਜਾਰੀ ਰਹਿਣ ਦੀ ਉਮੀਦ ਹੈ ਅਤੇ ਉਸਤੋਂ ਬਾਅਦ ਪੰਜਾਬ, ਹਰਿਆਣਾ, ਦਿੱਲੀ , ਉੱਤਰਪ੍ਰਦੇਸ਼ ਸਮੇਤ ਜਿਆਦਾਤਰ ਇਲਾਕਿਆਂ ਵਿਚ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ । ਹਾਲਾਂਕਿ ਇੱਕ ਦੋ ਜਗ੍ਹਾ ਮੀਹ ਜਾਰੀ ਰਹਿ ਸਕਦਾ ਹੈ। ਉਸਤੋਂ ਬਾਅਦ 17 ਮਈ ਤੋਂ ਪੰਜਾਬ ਸਮੇਤ ਗਵਾਂਢੀ ਸੂਬਿਆਂ ਦਾ ਮੌਸਮ ਸਾਫ ਹੋ ਜਾਵੇਗਾ ਅਤੇ ਲੂ ਦੇ ਨਾਲ ਅੱਤ ਦੀ ਗਰਮ ਦਸਤਕ ਦੇਵੇਗੀ।