ਲੋਹੜੀ ਵਾਲੇ ਦਿਨ ਪੰਜਾਬ ਵਿਚ ਇਸ ਤਰਾਂ ਰਹੇਗਾ ਮੌਸਮ ਦਾ ਹਾਲ

ਪਹਿਲਾਂ ਦੱਸੇ ਅਨੁਸਾਰ ਇੱਕ ਵਾਰ ਫਿਰ ਸਰਗਰਮ ਪੱਛਮੀ ਸਿਸਟਮ #WD ਕੱਲ ਤੋਂ ਪਹਾੜੀ ਖੇਤਰਾਂ ਚ ਦਾਖਲ ਹੋਣ ਨਾਲ ਮੀਂਹ ਅਤੇ ਬਰਫਵਾਰੀ ਦੀ ਸੁਰੂ ਹੋ ਜਾਵੇਗੀ, ਜੋ 14 ਜਨਵਰੀ ਦੀ ਸਵੇਰ ਤੱਕ ਜਾਰੀ ਰਹਿ ਸਕਦੀ ਹੈ, ਕੱਲ ਸ਼ਾਮ ਤੋਂ ਇੱਕ ਚੱਕਰਵਾਤੀ ਹਵਾਵਾਂ ਦਾ ਖੇਤਰ ਉੱਤਰੀ ਰਾਜਸਥਾਨ ਤੇ ਵਿਕਸਿਤ ਹੋਵੇਗਾ ਜਿਸ ਨਾਲ ਅਰਬ ਸਾਗਰ ਤੋਂ ਆਉਣ ਵਾਲੀਆਂ ਨਮ ਹਵਾਂਵਾ ਨਾਲ 13 ਜਨਵਰੀ ਦੀ ਸਵੇਰ ਤੋਂ ਹੀ ਗਰਜ ਚਮਕ ਵਾਲੇ ਬੱਦਲਾਂ ਦਾ ਨਿਰਮਾਨ ਹੋਣ ਨਾਲ ਪੰਜਾਬ ਦੇ ਪੱਛਮੀ ਖੇਤਰਾਂ ਤੋਂ ਹਲਕੇ ਤੋਂ ਦਰਮਿਆਨੇ ਮੀਂਹ ਸੁਰੂਆਤ ਹੋਵੇਗੀ

ਲੋਹੜੀ ਦੇ ਦਿਨ ਪਠਾਨਕੋਟ, ਗੁਰਦਾਸਪੁਰ, ਜਲੰਧਰ, ਹੁਸਿਆਰਪੁਰ, ਕਪੂਰਥਲਾ, ਨਵਾਂਸਹਿਰ, ਲੁਧਿਆਣਾ, ਮੋਗਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ, ਅਨੰਦਪੁਰ ਸਾਹਿਬ, ਚੰਡੀਗੜ, ਮੌਹਾਲੀ, ਬਠਿੰਡਾ ਪੂਰਬੀ ਦੇ ਜਿਆਦਾਤਰ ਖੇਤਰਾਂ ਚ ਦਰਮਿਆਨੇ ਮੀਂਹ ਨਾਲ ਕਿਤੇ-ਕਿਤੇ ਭਾਰੀ ਫੁਹਾਰ ਦੀ ਉਮੀਦ ਹੈ, ਸੂਬੇ ਵਿੱਚ ਕਿਤੇ-ਕਿਤੇ ਗੜੇਮਾਰੀ ਵੀ ਵੇਖਣ ਨੂੰ ਮਿਲ ਸਕਦੀ ਹੈ।

ਇਸ ਦੌਰਾਨ ਪੰਜਾਬ ਦੇ ਬਾਕੀ ਰਹਿੰਦੇ ਭਾਗਾਂ ਅਤੇ ਗੰਗਾਨਗਰ, ਹਨੂੰਮਾਨਗੜ, ਸਿਰਸਾ, ਫਤਿਹਾਬਾਦ, ਅੰਬਾਲਾ ਖੇਤਰਾਂ ਚ ਵੀ ਹਲਕੇ ਤੋਂ ਦਰਮਿਆਨੇ ਮੀਂਹ ਨਾਲ ਕਿਤੇ-ਕਿਤੇ ਗੜੇਮਾਰੀ ਦੀ ਸਭਾਵਨਾ ਹੈ।

ਅਗਲੇ 24 ਘੰਟਿਆਂ ਦੌਰਾਨ ਦਿਨ ਅਤੇ ਰਾਤਾਂ ਦੇ ਤਾਪਮਾਨ ਵਿੱਚ ਹਲਕਾ ਵਾਧਾ ਦਰਜ ਹੋਵੇਗਾ ਪਰ ਲੋਹੜੀ ਵਾਲੇ ਦਿਨ ਮੀਂਹ ਅਤੇ ਬੱਦਲਵਾਈ ਨਾਲ ਦਿਨ ਦੇ ਪਾਰੇ ਚ ਗਿਰਾਵਟ ਨਾਲ ਕੁਝ ਖੇਤਰਾਂ ਕੋਲਡ ਡੇਅ ਦਰਜ ਹੋ ਸਕਦਾ ਹੈ।15 ਜਨਵਰੀ ਦੀ ਸ਼ਾਮ ਤੋਂ 16-17 ਜਨਵਰੀ ਦੌਰਾਨ ਇੱਕ ਵਾਰ ਫਿਰ ਪੱਛਮੀ ਸਿਸਟਮ ਐਕਟਿਵ ਹੋਣ ਨਾਲ ਮੀਂਹ ਦੀ ਹੱਲਚੱਲ ਬਣ ਰਹੀ ਹੈ।

ਸੀਜਨ ਦਾ ਪਹਿਲਾ ਫੁਰਤੀਲਾ “ਵੈਸਟਰਨ ਡਿਸਟ੍ਬੇਂਸ” ਆਗਾਮੀ 24 ਘੰਟਿਆਂ ਦੌਰਾਨ ਸੂਬੇ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਹੈ। ਮੁਕਤਸਰ, ਫਰੀਦਕੋਟ, ਬਠਿੰਡਾ ਸਹਿਤ ਪੱਛਮੀ ਸਰਹੱਦ ਨਾਲ ਲੱਗਦੇ ਜਿਲਿਆਂ ਚ ਅੱਜ ਰਾਤ ਤੋਂ ਹੀ ਮੀਂਹ ਸ਼ੁਰੂ ਹੋ ਜਾਵੇਗਾ।

ਸੋ ਤੇਜ਼ ਹਵਾਂਵਾਂ ਨਾਲ ਬਰਸਾਤੀ ਕਾਰਵਾਈਆਂ ਲੋਹੜੀ ਨੂੰ ਗਿੱਲਾ ਕਰਨ ਲਈ ਤਿਆਰ ਹਨ। ਹਾਲਾਂਕਿ ਫੁਰਤੀਲਾ ਹੋਣ ਕਰਕੇ ਇਹ ਸਿਸਟਮ 24 ਘੰਟਿਆਂ ਦੇ ਅੰਦਰ ਕਾਰਵਾਈਆਂ ਨੂੰ ਅੰਜਾਮ ਦੇਕੇ ਗੁਜਰ ਜਾਵੇਗਾ ਤੇ ਮਾਘੀ ਦੀ ਸੰਗਰਾਂਦ ਮੀਂਹ ਪੱਖੋਂ ਸੁੱਕੀ ਰਹੇਗੀ, ਪਰ ਨੀਵੇਂ ਬੱਦਲ ਅਸਮਾਨ ਚ ਛਾਏ ਰਹਿ ਸਕਦੇ ਹਨ। ਮੌਸਮ ਵਿਭਾਗ ਅਨੁਸਾਰ ਮੀਂਹ ਤੋਂ ਬਾਅਦ ਧੁੰਦ ਦਾ ਕਹਿਰ ਵਧੇਗਾ ਅਤੇ ਰਾਤ ਦੇ ਤਾਪਮਾਨ ਵਿਚ ਵੀ ਗਿਰਾਵਟ ਆਵੇਗੀ।