ਮੌਸਮ ਵਿਭਾਗ ਨੇ ਦਿੱਤੀ ਅਜਿਹੀ ਜਾਣਕਾਰੀ ਜਿਸਨੂੰ ਸੁਣਕੇ ਤੁਸੀਂ ਖੁਸ਼ ਵੀ ਹੋਵੋਗੇ ਤੇ ਨਿਰਾਸ਼ ਵੀ

ਫਰਵਰੀ ਦੇ ਪੂਰੇ ਮਹੀਨੇ ਮੌਸਮ ਬਿਲਕੁਲ ਸਾਫ ਰਹਿਣ ਤੋਂ ਬਾਅਦ ਫਰਵਰੀ ਦੇ ਅੰਤ ਅਤੇ ਮਾਰਚ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਪੰਜਾਬ ਦੇ ਨਾਲ ਨਾਲ ਉੱਤਰੀ ਭਾਰਤ ਦੇ ਜਿਆਦਾਤਰ ਇਲਾਕਿਆਂ ਵਿਚ ਲਗਾਤਾਰ ਪਏ ਰਹੇ ਭਾਰੀ ਮੀਂਹ ਅਤੇ ਗੜ੍ਹੇਮਾਰੀ ਕਾਰਨ ਇੱਕ ਵਾਰ ਫਿਰ ਠੰਡ ‘ਚ ਵਾਧਾ ਹੋ ਗਿਆ ਹੈ। ਕਈ ਥਾਵਾਂ ‘ਤੇ ਰੁਕ–ਰੁਕ ਕੇ ਹੋਈ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੈ ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਹਾਲਾਂਕਿ ਉਸਤੋਂ ਬਾਅਦ ਮੌਸਮ ਸਾਫ ਰਿਹਾ ਪਰ ਪਿਛਲੇ ਤਿੰਨ ਦਿਨਾਂ ਤੋਂ ਇੱਕ ਵਾਰ ਫਿਰ ਸੂਬੇ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਨੇ ਦਸਤਕ ਦਿੱਤੀ।

ਜਿਸ ਕਾਰਨ ਲੋਕਾਂ ਨੂੰ ਇੱਕ ਵਾਰ ਫਿਰ ਠੰਡ ਦਾ ਅਹਿਸਾਸ ਹੋਇਆ। ਪਰ ਅੱਜ ਲਗਭਗ ਪੂਰੇ ਪੰਜਾਬ ਵਿੱਚ ਮੌਸਮ ਸਾਫ ਹੋ ਗਿਆ ਹੈ ਅਤੇ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਾਰਚ ਮਹੀਨੇ ਦੀ 25 ਤਰੀਕ ਤੱਕ ਮੌਸਮ ਬਿਲਕੁਲ ਸਾਫ ਰਹੇਗਾ ਅਤੇ ਚੰਗੀ ਧੁੱਪ ਖਿੜੀ ਰਹਿਣ ਦੀ ਉਮੀਦ ਹੈ। ਨਾਲ ਹੀ ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਇਸ ਵਾਰ ਮਾਰਚ ਮਹੀਨੇ ਵਿੱਚ ਹੀ ਜਿਆਦਾਤਰ ਇਲਾਕਿਆਂ ਦਾ ਤਾਪਮਾਨ 40 ਡਿਗਰੀ ਤੱਕ ਪਹੁੰਚ ਸਕਦਾ ਹੈ ਜਿਸ ਕਾਰਨ ਗਰਮੀ ਵਧੇਗੀ ਅਤੇ ਲੋਕਾਂ ਨੂੰ ਸਮੇਂ ਤੋਂ ਪਹਿਲਾਂ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਹਾਲਾਂਕਿ ਜਿੱਥੇ ਇੱਕ ਪਾਸੇ ਲੋਕ ਮੌਸਮ ਵਿਭਾਗ ਦੀ ਇਸ ਸੂਚਨਾ ਨਾਲ ਗਰਮੀ ਵਧਣ ਤੋਂ ਨਿਰਾਸ਼ ਹੋਣਗੇ ਉਥੇ ਹੀ ਮੌਸਮ ਦੀ ਇਸ ਤਬਦੀਲੀ ਕਾਰਨ ਇੱਕ ਖੁਸ਼ਖਬਰੀ ਵੀ ਆਵੇਗੀ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਚੀਨ ਤੋਂ ਸ਼ੁਰੂ ਹੋਇਆ ਖ਼ਤਰਨਾਕ ਕੋਰੋਨਾ ਵਾਇਰਸ ਭਾਰਤ ਵਿੱਚ ਵੀ ਬਹੁਤ ਤੇਜੀ ਨਾਲ ਫੈਲ ਰਿਹਾ ਹੈ ਅਤੇ ਬਹੁਤ ਸਾਰੇ ਲੋਕ ਇਸਦਾ ਸ਼ਿਕਾਰ ਹੋ ਚੁੱਕੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਜਿਆਦਾ ਤਾਪਮਾਨ ਵਿੱਚ ਇਹ ਵਾਇਰਸ ਬਹੁਤ ਜਲਦੀ ਨਸ਼ਟ ਹੋ ਜਾਂਦਾ ਹੈ ਅਤੇ ਇਸਦੇ ਫੈਲਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਇਸੇ ਮਹੀਨੇ ਤਾਪਮਾਨ 40 ਡਿਗਰੀ ਤੱਕ ਪਹੁੰਚਣ ਕਾਰਨ ਇਸ ਵਾਇਰਸ ਦੇ ਫੈਲਣ ਦੀ ਰਫਤਾਰ ਬਹੁਤ ਘਟ ਜਾਵੇਗੀ ਜਿਸ ਨਾਲ ਲੋਕਾਂ ਨੂੰ ਇਸਤੋਂ ਰਾਹਤ ਮਿਲੇਗੀ। ਪਰ ਇਸੇ ਵਿਚਕਾਰ ਕਿਸਾਨਾਂ ਲਈ ਇੱਕ ਚਿੰਤਾ ਦੀ ਗੱਲ ਇਹ ਹੈ ਕਿ ਸਮੇਂ ਤੋਂ ਪਹਿਲਾਂ ਇੰਨੀ ਜਿਆਦਾ ਪੈਣ ਕਾਰਨ ਕਣਕ ਦਾ ਝਾੜ ਘਟਣ ਦੀ ਸੰਭਾਵਨਾ ਹੈ ਜਿਸ ਨਾਲ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।