ਜਾਣੋ ਕਿਸ ਤਰਾਂ ਰਹੇਗਾ 13 ਤੋਂ 16 ਮਈ ਦਾ ਮੌਸਮ, ਮੀਂਹ-ਹਨੇਰੀ ਤੇ ਗੜ੍ਹੇ ਪੈਣ ਦੀ ਸੰਭਾਵਨਾ!

ਬੀਤੇ 2 ਤੋਂ ਤਿੰਨ ਦਿਨਾਂ ਤੋਂ ਪੰਜਾਬ ਦੇ ਮੌਸਮ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ ਹੈ। ਜੀਡੈਂਟਰ ਇਲਾਕਿਆਂ ਵਿੱਚ ਤੇਜ਼ ਹਨੇਰੀ ਦੇ ਨਾਲ ਮੀਂਹ ਦੇਖਣ ਨੂੰ ਮਿਲਿਆ ਅਤੇ ਕਿਤੇ ਕਿਤੇ ਬੂੰਦਾਂ ਬਾਂਦੀ ਹੋਈ। ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਹੋਰ ਮੌਸਮ ਇਸੇ ਤਰਾਂ ਬਣਿਆ ਰਹਿ ਸਕਦਾ ਹੈ ਬਲਕਿ ਪਹਿਲਾਂ ਨਾਲੋਂ ਜਿਆਦਾ ਮੀਂਹ ਹਨੇਰੀ ਅਤੇ ਨਾਲ ਹੀ ਕੁਝ ਇਲਾਕਿਆਂ ਵਿੱਚ ਗੜ੍ਹੇਮਾਰੀ ਦੀ ਸੰਭਾਵਨਾ ਵੀ ਹੈ।

ਮੌਸਮ ਵਿਭਾਗ ਦੇ ਅਨੁਸਾਰ 13 ਤੋਂ 16 ਮਈ ਦੇ ਵਿਚਕਾਰ ਮੌਸਮ ਲਗਾਤਾਰ ਖਰਾਬ ਰਹਿ ਸਕਦਾ ਹੈ। ਇਸ ਸਮੇਂ ਦੇ ਦੌਰਾਨ ਇੱਕ ਤਾਜ਼ਾ ਪੱਛਮੀ ਸਿਸਟਮ ਦੇ ਪ੍ਰਭਾਵ ਕਾਰਨ ਉੱਤਰ ਪੱਛਮੀ ਭਾਰਤ ਦੇ ਜਿਆਦਾਤਰ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਉਸਤੋਂ ਬਾਅਦ ਇੱਕ ਦਿਨ ਮੌਸਮ ਸਾਫ ਰਹਿਣ ਤੋਂ ਬਾਅਦ 18 ਮਈ ਤੋਂ ਫਿਰ ਮੀਂਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ ਦੱਸੀ ਜਾ ਰਹੀ ਹੈ।

ਇਸ ਪੱਛਮੀ ਸਿਸਟਮ ਨਾਲ ਪੰਜਾਬ ਦੇ ਜਿਆਦਾਤਰ ਇਲਾਕਿਆਂ ਦੇ ਨਾਲ ਨਾਲ ਹਰਿਆਣਾ, ਚੰਡੀਗੜ੍ਹ, ਪੱਛਮੀ ਉੱਤਰ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਭਾਰੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ ਅੱਜ ਯਾਨੀ 13 ਮਈ ਤੋਂ ਘੱਟ ਮੀਂਹ ਦਾ ਅਨੁਮਾਨ ਹੈ ਪਰ ਕੱਲ 14 ਮਈ ਨੂੰ ਇਨ੍ਹਾਂ ਰਾਜਾਂ ਦੇ 75 ਪ੍ਰਤੀਸ਼ਤ ਇਲਾਕਿਆਂ ਵਿੱਚ ਬਾਰਿਸ਼ ਦਾ ਅਨੁਮਾਨ ਹੈ। ਅਤੇ ਨਾਲ ਹੀ ਕੁਝ ਇਲਾਕਿਆਂ ਵਿੱਚ ਬਹੁਤ ਭਾਰੀ ਮੀਂਹ ਦੇ ਨਾਲ ਗੜ੍ਹੇਮਾਰੀ ਵੀ ਸੰਭਵ ਹੈ।

15 ਤਰੀਕ ਤੋਂ ਬਾਅਦ ਮੀਂਹ ਘਟਨਾ ਸ਼ੁਰੂ ਹੋਵੇਗੀ ਅਤੇ ਉਸਤੋਂ ਬਾਅਦ 18 ਤੋਂ ਇੱਕ ਹੋਰ ਪੱਛਮੀ ਸਿਸਟਮ ਦੇ ਪ੍ਰਭਾਵ ਨਾਲ ਸੂਬੇ ਵਿੱਚ ਮੁੜ ਬਾਰਿਸ਼ ਦਾ ਆਗਮਨ ਹੋਣ ਦੀ ਸੰਭਾਵਨਾ ਹੈ। ਨਾਲ ਹੀ ਤੇਜ਼ ਹਨ੍ਹੇਰੀ ਵੀ ਜਾਰੀ ਰਹਿ ਸਕਦੀ ਹੈ। ਉਥੇ ਹੀ ਜੇਕਰ ਮਾਨਸੂਨ ਦੀ ਗੱਲ ਕਰੀਏ ਤਾਂ ਇਸ ਵਾਰ ਮਾਨਸੂਨ ਕਾਫੀ ਪਹਿਲਾਂ ਆਉਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਇੱਕ ਜੂਨ ਤੋਂ ਹੀ ਪਹਿਲਾਂ ਮਾਨਸੂਨ ਦੇ ਕੇਰਲਾ ਵਿੱਚ ਪਹੁੰਚਣ ਦਾ ਅਨੁਮਾਨ ਹੈ। ਪੰਜਾਬ ਵਿੱਚ ਵੀ ਮਾਨਸੂਨ ਪਹਿਲਾਂ ਦਸਤਕ ਦਿੰਦਾ ਹੈ ਤਾਂ ਕਿਸਾਨਾਂ ਨੂੰ ਕਾਫੀ ਫਾਇਦਾ ਮਿਲ ਸਕਦਾ ਹੈ।