ਜਾਣੋ ਆਉਣ ਵਾਲੇ ਦਿਨਾਂ ਵਿਚ ਕਿੰਨੀ ਪਵੇਗੀ ਠੰਡ

ਆਮ ਤੌਰ ਤੇ ਦੇਖਣ ਨੂੰ ਮਿਲਿਆ ਹੈ ਕੇ ਲੋਹੜੀ ਤੋਂ ਬਾਅਦ ਠੰਡ ਚਲੀ ਜਾਂਦੀ ਹੈ ਤੇ ਗਰਮੀ ਰੁੱਤ ਆਉਣ ਦੀ ਸ਼ੁਰੂਆਤ ਹੋਣ ਲੱਗਦੀ ਹੈ ਪਰ ਲੱਗਦਾ ਹੈ ਇਸ ਸਾਲ ਮੌਸਮ ਹੋਰ ਹੀ ਰੰਗ ਦਿਖਾਵੇਗਾ ।

ਆਗਾਮੀ 24 ਤੋਂ 48 ਘੰਟਿਆਂ ਦੌਰਾਨ ਪੰਜਾਬ ਦੇ ਉੱਤਰ-ਪੂਰਬੀ ਹਿੱਸਿਆਂ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ ਪੂਰਬੀ, ਰੂਪਨਗਰ, ਮੋਹਾਲੀ, ਚੰਡੀਗੜ੍ਹ, ਪੰਚਕੂਲਾ, ਅੰਬਾਲਾ ਚ ਹਲਕੀ ਕਿਣਮਿਣ ਦੀ ਉਮੀਦ ਹੈ।ਹੁਸ਼ਿਆਰਪੁਰ, ਚੰਡੀਗੜ੍ਹ, ਰੂਪਨਗਰ, ਪੰਚਕੂਲਾ ਦੇ ਹਿੱਸਿਆਂ ਚ ਦਰਮਿਆਨੇ ਛਰਾਟੇ ਪੈਣਗੇ।

ਤਾਜ਼ਾ ਵੈਸਟਰਨ ਡਿਸਟ੍ਬੇਂਸ, ਜੰਮੂ-ਕਸ਼ਮੀਰ ਤੇ ਹਿਮਾਚਲ ਚ ਬਣਿਆ ਹੋਇਆ ਹੈ। ਜਿਸਦਾ ਵਧੇਰੇ ਅਸਰ ਪਹਾੜੀ ਸੂਬਿਆਂ ਚ ਹੀ ਰਹੇਗਾ।ਬਾਕੀ ਸੂਬੇ ਚ ਕਿਸੇ ਬਰਸਾਤੀ ਕਾਰਵਾਈ ਦੀ ਕੋਈ ਉਮੀਦ ਨਹੀਂ ਹੈ, ਪਰ ਸ਼ਨੀਵਾਰ ਤੱਕ ਧੁੰਦ ਤੇ ਨੀਵੇਂ ਬੱਦਲਾਂ ਦਾ ਜ਼ੋਰ ਰਹੇਗਾ।ਜਿਕਰਯੋਗ ਹੈ ਕਿ ਲੋਹੜੀ ਨੂੰ ਪਏ ਮੀਂਹ ਤੋਂ ਬਾਅਦ, ਮਾਘੀ ਤੋਂ ਧੁੰਦ ਤੇ ਨੀਵੇਂ ਬੱਦਲਾਂ ਦੀ ਸੂਬੇ ਚ ਵਾਪਸੀ ਹੋਈ ਹੈ।

ਇਸ ਮੀਂਹ ਕਾਰਨ ਦਿਨ ਦੇ ਪਾਰੇ ਚ ਇੱਕ ਵਾਰ ਫਿਰ ਵੱਡੀ ਗਿਰਾਵਟ ਨਾਲ ਚੰਗੀ ਠੰਢ ਮਹਿਸੂਸ ਹੋਵੇਗੀ।ਇਸ ਸਿਸਟਮ ਦੇ ਅੱਗੇ ਲੰਘ ਜਾਂ ਦੇ ਤੁਰੰਤ ਬਾਅਦ ਸੂਬੇ ਚ ਸ਼ੀਤ ਹਵਾਂਵਾਂ ਦੇ ਵਗਣ ਨਾਲ, ਧੁੰਦ ਤੇ ਨੀਵੇਂ ਬੱਦਲਾਂ ਦੀ ਵਾਪਸੀ ਹੋਣ ਦੀ ਉਮੀਦ ਹੈ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨਾਂ ਵਿੱਚ ਪਹਾੜਾਂ ਚ ਪੁੱਜ ਰਹੇ ਸਿਸਟਮ ਦੀ ਸ਼ੀਤ ਹਵਾਂਵਾਂ ਨੂੰ ਲਾਈ ਰੋਕ ਨਾਲ਼ ਪੰਜਾਬ ਦੇ ਮੌਸਮ ਚ ਜਾਦੂਮਈ ਬਦਲਾਅ ਆਇਆ ਤੇ ਧੁੱਪ ਨਿਕਲਣ ਨਾਲ ਦਿਨ ਦਾ ਪਾਰਾ ਔਸਤ ਤੋਂ ਕਾਫੀ ਉੱਪਰ ਦਰਜ ਹੋਇਆ ਪਰ ਹੁਣ ਇੱਕ ਵਾਰ ਫਿਰ ਦਿਨ ਸਮੇਂ ਕੜਾਕੇ ਦੀ ਠੰਡ ਨਾਲ ਕੋਲਡ-ਡੇਅ ਕੰਡੀਸ਼ਨ ਦੀ ਵਾਪਸੀ ਹੋਵੇਗੀ।

[ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ]

Leave a Reply

Your email address will not be published. Required fields are marked *