ਜਾਣੋ ਹੁਣ ਕਦੋਂ ਪਵੇਗਾ ਪੰਜਾਬ ਵਿੱਚ ਭਾਰੀ ਮੀਂਹ

ਪੰਜਾਬ ਦੇ ਕਈ ਹਿੱਸਿਆਂ ਵਿੱਚ ਪਿਛਲੇ ਹਫਤੇ ਪਏ ਚੰਗੇ ਮੀਂਹ ਅਤੇ ਠੰਡੀਆਂ ਹਵਾਵਾਂ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਪਰ ਉਸਤੋਂ ਬਾਅਦ ਫਿਰ ਲਗਾਤਾਰ ਅੱਤ ਦੀ ਗਰਮੀ ਨੇ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ ਅਤੇ ਇਸ ਝੁਲਸਾਉਣ ਵਾਲੀ ਗਰਮੀ ਤੋਂ ਰਾਹਤ ਲਈ ਹੁਣ ਲੋਕ ਮਾਨਸੂਨ ਦੇ ਚੰਗੀ ਤਰਾਂ ਪਹੁੰਚਣ ਦਾ ਇੰਤਜ਼ਾਰ ਕਰ ਰਹੇ ਹਨ।

ਕੁਝ ਦਿਨ ਪਹਿਲਾਂ ਆਰਜੀ ਤੋਰ ਤੇ ਮਾਨਸੂਨ ਨੇ ਪੂਰੇ ਦੇਸ ‘ਚ ਦਸਤਕ ਦੇ ਦਿੱਤੀ ਹੈ ਜਿਸ ਨਾਲ ਕੁਝ ਥਾਈਂ ਚੰਗਾ ਮੀਂਹ ਜਰੂਰ ਪਿਆ ਹੈ , ਪਰ ਉੱਤਰ ਭਾਰਤ ਚ ਮਾਨਸੂਨ ਦੇ ਸੁਰੂਆਤ ਵਾਲੀ ਗੱਲ ਵੇਖਣ ਨੂੰ ਨਹੀ ਮਿਲੀ। ਉੱਤਰ ਭਾਰਤ ਵਿੱਚ ਹਾਲੇ ਵੀ ਲੂ ਦਾ ਦੋਰ ਲਗਾਤਾਰ ਜਾਰੀ ਹੈ ਚਿਪਚਿਪੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ। ਖਾਸਕਰ ਰਾਜਸਥਾਨ ਵਿੱਚ ਲੂ ਦਾ ਕਹਿਰ ਬਹੁਤ ਜਿਆਦਾ ਹੈ|

ਪਰ ਹੁਣ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉੱਤਰ ਭਾਰਤ ਵਿੱਚ ਮਾਨਸੂਨ ਜਲਦ ਹੀ ਚੰਗੀ ਤਰਾਂ ਪਹੁੰਚ ਵਾਲਾ ਹੈ ਜਿਸ ਤੋਂ ਬਾਅਦ ਪੰਜਾਬ ਸਮੇਤ ਉੱਤਰੀ ਭਾਰਤ ਦੇ ਜਿਆਦਾਤਰ ਹਿੱਸਿਆਂ ਵਿਚ ਚੰਗੀ ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਇਸ ਹਫਤੇ ਅਸਲ ਮਾਨਸੂਨੀ ਬਰਸਾਤਾ ਦੀ ਸੁਰੂਆਤ ਹੋਵੇਗੀ। 5 ਜੁਲਾਈ ਤੋਂ ਹਰ ਰੋਜ ਵਾਂਗ ਕਿਤੇ ਨਾ ਕਿਤੇ ਪੰਜਾਬ ਹਰਿਆਣੇ ‘ਚ ਲਗਾਤਾਰ ਮੀਂਹ ਜਾਰੀ ਰਹਿ ਸਕਦਾ ਹੈ।

ਜਾਣਕਾਰੀ ਦੇ ਅਨੁਸਾਰ 5 ਤੋਂ 7 ਜੁਲਾਈ ਦੇ ਵਿਚਕਾਰ ਸਿਰਫ ਕੁਝ ਕੁ ਹਿੱਸਿਆਂ ਵਿੱਚ ਹੀ ਬਾਰਿਸ਼ ਦੀ ਉਮੀਦ ਹੈ ਜਿਸ ਦੌਰਾਨ 50-70% ਹਿੱਸਿਆ ਚ ਭਾਰੀ ਬਾਰਿਸ਼ ਦੇਖ ਨੂੰ ਮਿਲੇਗੀ। ਪਰ ਜਿਉ ਜਿਉ ਅਸੀ ਅਗਲੇ ਹਫਤੇ ਚ ਪਰਵੇਸ ਕਰਾਗੇ ਤਾਂ ਬਾਰਸ ਦਾ ਪਰਸਾਰ ਵਧੇਗਾ ਅਤੇ ਪੂਰੇ ਸੂਬੇ ਵਿੱਚ ਚੰਗੀ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਲੂ ਖ਼ਤਮ ਹੋ ਜਾਵੇਗੀ।