ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਇਨ੍ਹਾਂ ਇਲਾਕਿਆਂ ਵਿੱਚ ਤੇਜ਼ ਤੂਫ਼ਾਨ ਨਾਲ ਭਾਰੀ ਮੀਂਹ ਦੀ ਸੰਭਾਵਨਾ

ਦੋਸਤੋ ਜਿਵੇਂ ਕਿ ਤੁਸੀ ਜਾਣਦੇ ਹੋ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਅੰਫਾਨ ਨਾਮ ਦੇ ਤੂਫ਼ਾਨ ਨੇ ਬੰਗਾਲ ਵਿੱਚ ਬਹੁਤ ਤਬਾਹੀ ਮਚਾਈ ਹੋਈ ਸੀ। ਹਲਾਕਿ ਇੱਕ ਦੋ ਦਿਨ ਤੋਂ ਇਹ ਤੂਫਾਨ ਥੰਮਿਆ ਹੋਇਆ ਹੈ ਅਤੇ ਜਿੰਦਗੀ ਫਿਰ ਤੋਂ ਚੱਲਣ ਲੱਗੀ ਹੈ। ਪਰ ਹੁਣ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਫਿਰ ਤੋਂ ਮੌਸਮ ਖ਼ਰਾਬ ਹੋਣ ਬਾਰੇ ਚੇਤਾਵਨੀ ਜਾਰੀ ਕਰ ਦਿੱਤੀ ਹੈ।

ਅੱਜ ਅਸੀ ਤੁਹਾਨੂੰ ਦੱਸਾਂਗੇ ਕਿ 27 ਮਈ ਤੋਂ ਇੱਕ ਜੂਨ ਤੱਕ ਦਾ ਮੌਸਮ ਕਿਵੇਂ ਰਹੇਗਾ। ਮੌਸਮ ਵਿਭਾਗ ਦੇ ਅਨੁਸਾਰ ਦੇਸ਼ ਦੇ ਬਹੁਤ ਸਾਰੇ ਇਲਾਕਿਆਂ ਵਿੱਚ 27 ਮਈ ਤੋਂ 1 ਜੂਨ ਦੇ ਦੌਰਾਨ ਖਾਸ ਤੌਰ ਉੱਤੇ 29 30 ਅਤੇ 31 ਮਈ ਨੂੰ ਤੇਜ਼ ਤੂਫ਼ਾਨ ਦੇ ਨਾਲ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਸਮੇਂ ਦੇ ਦੌਰਾਨ ਸਾਰੇ ਪੰਜਾਬ, ਰਾਜਸਥਾਨ, ਹਰਿਆਣਾ, ਦਿੱਲੀ, ਚੰਡੀਗੜ ਅਤੇ ਹਿਮਾਚਲ ਪ੍ਰਦੇਸ਼ ਦੇ ਜਿਆਦਾਤਰ ਇਲਾਕੀਆਂ ਵਿੱਚ ਤੂਫ਼ਾਨ ਦੇ ਨਾਲ ਮੀਂਹ ਅਤੇ ਕੁੱਝ ਥਾਵਾਂ ਉੱਤੇ ਗੜ੍ਹੇਮਾਰੀ ਦੀ ਸੰਭਾਵਨਾ ਹੈ।

ਚਿੰਤਾ ਦੀ ਗੱਲ ਇਹ ਹੈ ਕਿ ਮੌਸਮ ਵਿਭਾਗ ਦੇ ਅਨੁਸਾਰ ਇਸ ਤੂਫ਼ਾਨ ਦੀ ਰਫਤਾਰ ਬਹੁਤ ਤੇਜ ਹੋ ਸਕਦੀ ਹੈ ਅਤੇ ਵੱਡਾ ਨੁਕਸਾਨ ਕਰ ਸਕਦੀ ਹੈ । ਹਲਾਕਿ ਇਨ੍ਹਾਂ ਸਾਰੇ ਸੂਬਿਆਂ ਦੇ ਕੁਝ ਹਿੱਸਿਆਂ ਵਿਚ ਹੱਲਕੀ ਬਾਰਿਸ਼ ਜਾਂ ਹੱਲਕੀ ਹਵਾ ਚਲਣ ਦੇ ਨਾਲ ਮੌਸਮ ਠੰਡਾ ਹੋ ਸਕਦਾ ਹੈ ਜਿਸ ਨਾਲ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਥੋੜੀ ਰਾਹਤ ਮਿਲ ਸਕਦੀ ਹੈ।

ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਸਪੂਰ, ਪਠਾਨਕੋਟ, ਜਲੰਧਰ, ਤਰਨਤਾਰਨ, ਪਟਿਆਲਾ, ਲੁਧਿਆਣਾ ਸੰਗਰੂਰ, ਬਰਨਾਲਾ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ ਅਤੇ ਮੋਗਾ ਵਿਚ ਮੀਹ ਦੀ ਸਭਤੋਂ ਜਿਆਦਾ ਸੰਭਾਵਨਾ ਹੈ ਅਤੇ ਇਨ੍ਹਾਂ ਜਿਲ੍ਹਿਆਂ ਦੇ ਕੁਝ ਹਿੱਸਿਆਂ ਵਿਚ ਤੇਜ਼ ਤੂਫ਼ਾਨ ਦੇ ਨਾਲ ਗੜ੍ਹੇਮਾਰੀ ਵੀ ਸੰਭਵ ਹੈ। ਬਾਕੀ ਰਹਿੰਦੇ ਇਲਾਕਿਆਂ ਵਿਚੋਂ ਕੁਝ ਥਾਈਂ ਹਲਕੀ ਬੂੰਦਬੰਦੀ ਦੇਖਣ ਨੂੰ ਮਿਲ ਸਕਦੀ ਹੈ।

ਇਸੇ ਤਰਾਂ ਹਰਿਆਣਾ ਦੇ ਅੰਬਾਲਾ, ਕਰਨਾਲ, ਸਿਰਸਾ ਅਤੇ ਦਿੱਲੀ ਦੇ ਵੀ ਜਿਆਦਾਤਰ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਸਭਤੋਂ ਜ਼ਿਆਦਾ ਹੈ ਅਤੇ ਚੰਡੀਗੜ ਵਿੱਚ ਵੀ ਇਸ ਸਮੇਂ ਦੇ ਦੌਰਾਨ ਤੇਜ਼ ਤੂਫ਼ਾਨ ਚਲਣ ਦੇ ਨਾਲ ਨਾਲ ਭਾਰੀ ਮੀਂਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ ਕਾਫ਼ੀ ਜ਼ਿਆਦਾ ਹੈ। ਅਜਿਹੇ ਵਿੱਚ ਕੁੱਝ ਇਲਾਕਿਆਂ ਵਿੱਚ ਮੌਸਮ ਦੀ ਇਸ ਤਬਦੀਲੀ ਦੇ ਕਾਰਨ ਗਰਮੀ ਤੋਂ ਰਾਹਤ ਮਿਲੇਗੀ ਅਤੇ ਕੁੱਝ ਇਲਾਕਿਆਂ ਵਿੱਚ ਤੇਜ਼ ਤੂਫ਼ਾਨ ਨਾਲ ਨੁਕਸਾਨ ਹੋਣ ਦੀ ਸੰਭਾਵਨਾ ਵੀ ਹੈ।