ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਇਨ੍ਹਾਂ ਇਲਾਕਿਆਂ ਵਿੱਚ ਭਾਰੀ ਮੀਂਹ ਦੇ ਨਾਲ ਗੜ੍ਹੇਮਾਰੀ ਦੀ ਸੰਭਾਵਨਾ

ਆਉਣ ਵਾਲੇ ਦਿਨਾਂ ਵਿਚ ਇੱਕ ਵਾਰ ਫਿਰ ਉੱਤਰ-ਭਾਰਤ ਵਿਚ ਭਾਰੀ ਮੀਹਂ ਦੇ ਨਾਲ ਨਾਲ ਗੜ੍ਹੇਮਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਤਾਜਾ ਪੱਛਮੀ ਸਿਸਟਮ NE ਮਾਨਸੂਨ ਦੀਆਂ ਨਮ ਹਵਾਵਾਂ ਨਾਲ ਮਿਲ ਕੇ ਓੁੱਤਰੀ-ਭਾਰਤ ਚ ਬੇਮੌਸਮੀ ਬਾਰਿਸ਼ ਤੇ ਗੜ੍ਹੇਮਾਰੀ ਦਾ ਕਾਰਨ ਬਣੇਗਾ। ਇਸ ਪੱਛਮੀ ਸਿਸਟਮ ਸਦਕਾ ਕੱਲ੍ਹ ਸ਼ਾਮ ਤੋਂ ਹਰਿਆਣੇ ਤੇ ਰਾਜਸਥਾਨ ਦੀਆ ਹੱਦਾਂ ਤੋਂ ਕਾਰਵਾਈ ਸ਼ੁਰੂ ਹੋ ਜਾਵੇਗੀ ਜੋਕਿ 26 ਤੋਂ 28 ਨਵੰਬਰ ਦਰਮਿਆਨ ਖਿੱਤੇ ਪੰਜਾਬ ਨੂੰ ਪ੍ਰਭਾਵਿਤ ਕਰੇਗੀ।

ਇਸ ਦੌਰਾਨ ਪੰਜਾਬ ਦੇ ਜਿਆਦਾਤਰ ਹਿੱਸਿਆਂ ਵਿਚ ਗਰਜ-ਚਮਕ ਦੇ ਨਾਲ ਨਾਲ ਹਲਕੀ ਅਤੇ ਦਰਮਿਆਨੀ ਬਾਰਿਸ਼ ਅਤੇ ਕਿਤੇ-ਕਿਤੇ ਗੜ੍ਹੇਮਾਰੀ ਹੋਣ ਦੀ ਓੁਮੀਦ ਹੈ। ਸਿਸਟਮ ਦਾ ਮੁੱਖ ਅਸਰ ਹਰਿਆਣੇ-ਦਿੱਲੀ ‘ਚ ਹੋਣ ਕਾਰਨ ਓੁੱਥੇ ਭਾਰੀ ਬਾਰਿਸ਼ ਤੇ ਤਕੜੀ ਗੜ੍ਹੇਮਾਰੀ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਇਸ ਕਾਰਵਾਈ ਦਾ ਸਬਤੋਂ ਜਿਆਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ।

ਪੰਜਾਬ ਦੇ ਪਠਾਨਕੋਟ, ਪਾਤੜਾਂ, ਪਟਿਆਲਾ, ਦਸੂਹਾ, ਹੁਸ਼ਿਆਰਪੁਰ, ਫ਼ਤੇਹਾਬਾਦ, ਸਰਦੂਲਗੜ੍ਹ, ਰਾਜਪੁਰਾ,ਅਨੰਦਪੁਰ ਸਾਹਿਬ, ਗੁਰਦਾਸਪੁਰ,ਧਾਰ ਕਲਾਂ,ਦੇਵੀਗੜ੍ਹ, ਸਮਾਣਾ, ਲਹਿਰਾਗਾਗਾ, ਟੋਹਾਣਾ,ਮੁਕੇਰਿਆਂ,ਚੰਡੀਗੜ੍ਹ ਦੇ ਇਲਾਕਿਆਂ ਚ ਦਰਮਿਆਨੀਆਂ ਤੇ ਭਾਰੀ ਫੁਹਾਰਾਂ ਦੀ ਜਿਆਦਾ ਆਸ ਰਹੇਗੀ।

ਇਸੇ ਵਿਚਕਾਰ ਜੰਮੂ-ਕਸ਼ਮੀਰ ਤੇ ਹਿਮਾਚਲ ਦੇ 2000-2500 ਮੀਟਰ ਤੋਂ ਓੁੱਚੇ ਪਹਾੜਾਂ ਤੇ ਡਲਹੌਜੀ,ਸ਼੍ਰੀਨਗਰ,ਮਨਾਲੀ ਚ ਦਰਮਿਆਨੀ ਬਰਫ਼ਵਾਰੀ ਹੋ ਸਕਦੀ ਹੈ,ਕੁਫ਼ਰੀ ਚ ਸੀਜ਼ਨ ਦੀ ਪਹਿਲੀ ਬਰਫ਼ਵਾਰੀ ਦੀ ਵੀ ਓੁਮੀਦ ਰਹੇਗੀ। ਮੀਂਹ ਤੋ ਬਾਅਦ ਪੰਜਾਬ ਚ ਅਸਲ ਠੰਡ ਦਾ ਆਗਾਜ਼ ਹੋਵੇਗਾ ਅਤੇ ਨਵੰਬਰ ਦੇ ਆਖਰੀ 2-3 ਦਿੰਨ ਕਈ ਇਲਾਕਿਆਂ ਵਿਚ ਧੁੰਦ ਵੀ ਪੈ ਸਕਦੀ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ MJO ਵੇਵ ਦੇ ਅਰਬ ਸਾਗਰ ਚ ਪੁੱਜਣ ਕਾਰਨ ਅਗਲੇ ਦੋ ਹਫ਼ਤੇ ਅਰਬ ਤੇ ਹਿੰਦ ਮਹਾਂਸਾਗਰ ਚ NE ਮਾਨਸੂਨ ਪੂਰੀ ਤਰ੍ਹਾ ਐਕਟਿਵ ਰਹੇਗੀ, ਜਿਸ ਕਾਰਨ ਦੱਖਣੀ ਭਾਰਤ ਚ ਭਾਰੀ ਮੀਹਂ ਦੀ ਸੰਭਾਵਨਾ ਹੈ, ਨਾਲ ਹੀ ਡਿਪਰੈਸ਼ਨ ਜਾਂ ਚੱਕਰਵਾਤ ਵੀ ਬਣ ਸਕਦਾ ਹੈ। ਇਸਲਈ ਕਿਸਾਨਾਂ ਨੂੰ ਮੌਸਮ ਵਿਭਾਗ ਨੇ ਸਲਾਹ ਦਿੱਤੀ ਹੈ ਕਿ ਹੋ ਸਕੇ ਤਾਂ ਕਿਸਾਨ ਬਿਜਾਈ ਅਤੇ ਰਮਾਈ ਦਾ ਕੰਮ ਫਿਲਹਾਲ ਕੁਝ ਦਿਨ ਲਈ ਟਾਲ ਦੇਣ, ਨਹੀਂ ਤਾਂ ਨੁਕਸਾਨ ਹੋ ਸਕਦਾ ਹੈ।

Leave a Reply

Your email address will not be published. Required fields are marked *