ਜਾਣੋ ਕਣਕ ਦਾ ਝਾੜ ਵਧਾਉਣ ਲਈ ਸਭਤੋਂ ਆਸਾਨ ਅਤੇ ਅਸਰਦਾਰ ਤਰੀਕਾ, ਦੇਖੋ ਪੂਰੀ ਵੀਡੀਓ

ਕਿਸਾਨ ਵੀਰ ਇਨ੍ਹਾਂ ਦਿਨਾਂ ਵਿੱਚ ਸੋਚਣ ਲਗਦੇ ਹਨ ਕਿ ਕਣਕ ਵਿੱਚ ਅਜਿਹੀਆਂ ਕਿਹੜੀਆਂ ਚੀਜਾਂ ਦਾ ਇਸਤੇਮਾਲ ਕੀਤਾ ਜਾਵੇ ਜਿਨ੍ਹਾਂ ਨਾਲ ਕਣਕ ਦਾ ਝਾੜ ਵੀ ਵੱਧ ਮਿਲੇ ਅਤੇ ਨਾਲ ਹੀ ਸਾਰੀਆਂ ਬਿਮਾਰੀਆਂ ਅਤੇ ਨਦੀਨਾਂ ਤੋਂ ਵੀ ਕਣਕ ਨੂੰ ਬਚਾਇਆ ਜਾ ਸਕੇ। ਇਸੇ ਲਈ ਅੱਜ ਅਸੀਂ ਤੁਹਾਨੂੰ ਕਣਕ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ੍ਹ ਦੱਸਣ ਜਾ ਰਹੇ ਹਾਂ ਤੇ ਨਾਲ ਹੀ ਕਣਕ ਦਾ ਝਾੜ ਵਧਾਉਣ ਦਾ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ ਜੋ ਕਿ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋ ਸਕਦਾ ਹੈ ਤੇ ਤੁਸੀਂ ਉਸਨੂੰ ਆਜਮਾ ਕੇ ਆਪਣੀ ਫਸਲ ਤੋਂ ਚੰਗਾ ਉਤਪਾਦਨ ਲੈ ਸਕਦੇ ਹੋ।

ਇਨ੍ਹਾਂ ਦਿਨਾਂ ਵਿੱਚ ਕਣਕ ਵਿੱਚ ਆਉਣ ਵਾਲਿਆਂ ਸਮੱਸਿਆਂਵਾਂ ਵਿਚੋਂ ਕੁਝ ਹਨ, ਕਣਕ ਬੂਟਾ ਨਹੀਂ ਬਣਾ ਰਹੀ, ਕਣਕ ਨੇ ਹਲੇ ਤੱਕ ਖੇਤ ਨਹੀਂ ਲੁਕੋਇਆ ਜਾਂ ਫਿਰ ਕਣਕ ਪੀਲੀ ਪਈ ਹੋਈ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਅੱਜ ਅਸੀਂ ਤੁਹਾਨੂੰ ਦੱਸਾਂਗੇ। ਕਿਸਾਨ ਵੀਰੋਂ ਤੁਹਾਨੂੰ ਦੱਸ ਦੇਈਏ ਕਿ ਕਣਕ ਲਈ ਅਜਿਹਾ ਕੋਈ ਫਾਰਮੂਲਾ ਨਹੀਂ ਹੁੰਦਾ ਜਿਹੜਾ ਕਣਕ ਦਾ ਝਾੜ ਵਧ ਸਕੇ।

ਝਾੜ ਦਾ ਵਧਣਾ ਮੌਸਮ ਤੇ ਨਿਰਭਰ ਹੁੰਦਾ ਹੈ, ਹਾਲਾਂਕਿ ਤੁਸੀਂ ਕੁਝ ਚੀਜਾਂ ਦਾ ਧਿਆਨ ਰੱਖ ਕੇ ਦੋ ਚਾਰ ਮਣ ਝਾੜ ਵਧਾ ਵੀ ਸਕਦੇ ਹੋ। ਜਿਵੇਂ ਕਿ ਮੰਨ ਲਓ ਖੇਤ ਵਿੱਚ ਜਿਹੜੇ ਪੋਸ਼ਕ ਤੱਤ ਦੀ ਘਾਟ ਹੈ, ਤੁਸੀਂ ਉਹ ਪੋਸ਼ਕ ਤੱਤ ਦੇ ਦਵੋ ਤਾਂ ਫਸਲ ਬੂਟਾ ਵੀ ਬਣਾਉਣ ਲੱਗੇਗੀ, ਖੇਤ ਵੀ ਢਕ ਲਵੇਗੀ ਅਤੇ ਨਾਲ ਹੀ ਝਾੜ ਵੀ ਵਧੇਗਾ।

ਸਬਤੋਂ ਪਹਿਲੇ ਪੋਸ਼ਕ ਤੱਤ ਨਾਈਟ੍ਰੋਜਨ ਯਾਨੀ ਕਿ ਯੂਰੀਆ ਦੀ ਗੱਲ ਕਰੀਏ ਤਾਂ, ਇਸਦੀ ਘਾਟ ਕਾਰਨ ਪੂਰਾ ਬੂਟਾ ਪੀਲਾ ਪੈ ਜਾਂਦਾ ਹੈ। ਸਬਤੋਂ ਪਹਿਲਾਂ ਹੇਠਾਂ ਵਾਲੇ ਪੱਤੇ ਪੀਲੇ ਪੈਣੇ ਸ਼ੁਰੂ ਹੁੰਦੇ ਹਨ ਅਤੇ ਹੌਲੀ ਹੌਲੀ ਸਾਰਾ ਬੂਟਾ ਪੀਲਾ ਪੈ ਜਾਂਦਾ ਹੈ। ਇਸ ਘਾਟ ਨੂੰ ਦੂਰ ਕਰਨ ਲਈ ਸਾਨੂੰ 55 ਦਿਨਾਂ ਦੇ ਵਿੱਚ ਵਿੱਚ ਖੇਤ ਵਿੱਚ ਯੂਰੀਆ ਪੂਰੀ ਕਰ ਦੇਣੀ ਚਾਹੀਦੀ ਹੈ। ਕਿਉਂਕਿ 55 ਦਿਨ ਤੋਂ ਬਾਅਦ ਪਾਈ ਗਈ ਯੂਰੀਆ ਝਾੜ ਨਹੀਂ ਵਧਾਉਂਦੀ ਸਗੋਂ ਓਹਦੇ ਨਾਲ ਫਸਲ ਤੇ ਕੀੜੇ ਮਕੌੜਿਆਂ ਦਾ ਹਮਲਾ ਹੋ ਸਕਦਾ ਹੈ ਜਾਂ ਫਸਲ ਡਿੱਗ ਵੀ ਸਕਦੀ ਹੈ।

ਇਸੇ ਤਰਾਂ ਜੇਕਰ ਪੱਤੇ ਲਾਲੀ ਮਾਰ ਰਹੇ ਹੋਣ ਤਾਂ ਇਹ ਫਾਸਫੋਰਸ ਦੀ ਘਾਟ ਦੇ ਕਾਰਨ ਹੁੰਦਾ ਹੈ। ਕਿਉਂਕਿ ਇਨ੍ਹਾਂ ਦਿਨਾਂ ਵਿੱਚ ਜਿਆਦਾ ਠੰਡ ਕਰਕੇ ਬੂਟੇ ਨੂੰ ਫਾਸਫੋਰਸ ਨਹੀਂ ਮਿਲਦਾ। ਇਸ ਦੇ ਹੱਲ ਲਈ ਤੁਸੀਂ ਕਿਸੇ ਵੀ NPK ਜਿਸ ਵਿੱਚ ਫਾਸਫੋਰਸ ਹੋਵੇ, ਖੇਤ ਵਿੱਚ ਉਸਨੂੰ ਸਪਰੇਅ ਕਰ ਸਕਦੇ ਹੋ। ਅਜਿਹਾ ਕਰਨ ਨਾਲ ਬੂਟਾ ਵੀ ਤੰਦਰੁਸਤ ਅਤੇ ਮਜਬੂਤ ਹੋਵੇਗਾ ਅਤੇ ਨਾਲ ਹੀ ਕਣਕ ਦਾ ਝਾੜ ਵਧਾਉਣ ਵਿੱਚ ਵੀ ਮਦਦ ਮਿਲੇਗੀ। ਇਸੇ ਤਰਾਂ ਦੂਸਰਿਆਂ ਸਮੱਸਿਆਵਾਂ ਦੇ ਹੱਲ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com

Leave a Reply

Your email address will not be published. Required fields are marked *