ਪੰਜਾਬ ਦੀਆਂ ਮੰਡੀਆਂ ਵਿੱਚ ਇਸ ਤਰੀਕ ਤੋਂ ਸ਼ੁਰੂ ਹੋਵੇਗੀ ਕਣਕ ਦੀ ਖਰੀਦ

ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਖ਼ਰਾਬ ਰਹੇ ਮੌਸਮ ਅਤੇ ਮਹਾਂਮਾਰੀ ਦੇ ਰੂਪ ਵਿਚ ਫੇਲ ਰਹੇ ਕਰੋਨਾ ਵਾਇਰਸ ਕਾਰਨ ਸ਼ਹਿਰੀ ਲੋਕ ਤੇ ਕਿਸਾਨ ਬਹੁਤ ਡਰੇ ਹੋਏ ਹਨ।ਨਾਲ ਹੀ ਹੁਣ ਪੰਜਾਬ ਦੀ ਕਾਂਗਰਸ ਸਰਕਾਰ ਵਿਸ਼ੇਸ਼ ਤੌਰ ‘ਤੇ ਅਨਾਜ ਸਪਲਾਈ ਵਿਭਾਗ ਲਈ ਆਉਣ ਵਾਲੇ ਦੋ ਹਫਤਿਆਂ ਬਾਅਦ 135 ਲੱਖ ਟਨ ਕਣਕ ਦੀ ਖ਼ਰੀਦ ਅਤੇ ਉਸ ਦੇ ਭੰਡਾਰਨ ਦਾ ਡੂੰਘਾ ਸੰਕਟ ਖੜਾ ਹੋਣ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਅਤੇ ਮੰਡੀ ਬੋਰਡ ਦੇ ਫ਼ੀਲਡ ਕਰਮਚਾਰੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਤੈਅ ਕੀਤੇ ਗਏ ਘਟੋ-ਘਟ ਸਮਰਥਨ ਮੁੱਲ 1925 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪੰਜਾਬ ਸਰਕਾਰ ਨੇ 33475 ਕਰੋੜ ਦੇ ਕਰੀਬ ਕੈਸ਼ ਕ੍ਰੈਡਿਟ ਲਿਮਟ ਦੀ ਮਨਜ਼ੂਰੀ ਲਈ ਲਿਖ ਦਿਤਾ ਹੈ।

ਪਰ ਸਭਤੋਂ ਵੱਡਾ ਸੰਕਟ ਇਹ ਖੜਾ ਹੋਵੇਗਾ ਕਿ ਕਣਕ ਸਟੋਰ ਕਰਨ ਲਈ ਮੰਡੀਆਂ ਵਿਚ ਜਗ੍ਹਾ ਨਹੀਂ ਹੈ। ਪੰਜਾਬ ਕੋਲ 260 ਲੱਖ ਟਨ ਅਨਾਜ ਸਟੋਰ ਕਰਨ ਦੇ ਗੋਦਾਮ ਹਨ ਜੋ ਕਿ ਪਹਿਲਾਂ ਹੀ ਨੱਕੋ ਨਕ ਭਰੇ ਹੋਏ ਹਨ। ਇੱਕ ਵੱਡੀ ਮੁਸੀਬਤ ਇਹ ਵੀ ਹੈ ਕਿ ਫ਼ੂਡ ਕਾਰਪੋਰੇਸ਼ਨ ਵੱਲੋਂ ਵੀ ਸਿਰਫ 10 ਲੱਖ ਟਨ ਅਨਾਜ ਹੀ ਦੂਜੇ ਰਾਜਾਂ ਨੂੰ ਸ਼ਿਫ਼ਟ ਕੀਤਾ ਜਾ ਸਕਿਆ ਹੈ। ਕਿਉਂਕਿ ਹੁਣ ਜ਼ਰੂਰਤ ਵਾਲੇ ਸੂਬੇ ਖੁਦ ਕਣਕ ਤੇ ਝੋਨਾ ਪੈਦਾ ਕਰਨ ਲੱਗ ਪਏ ਹਨ। ਇਸ ਸਬੰਧੀ ਕਿਸਾਨ ਆਗੂਆਂ ਦਾ ਕਹਿਣਾ ਹੈ ਇਹ ਸਭ ਕੇਂਦਰ ਸਰਕਾਰ ਦੀ ਡੂੰਘੀ ਸਾਜ਼ਿਸ਼ ਤਹਿਤ ਹੋ ਰਿਹਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਐਫ਼.ਸੀ.ਆਈ ਨੇ ਪਹਿਲਾਂ ਪੰਜਾਬ ਹਰਿਆਣਾ ਵਿਚੋਂ ਝੋਨਾ ਕਣਕ ਖ਼ਰੀਦ ਦਾ ਹਿਸਾ 30 ਫ਼ੀਸਦੀ ਤੋਂ ਘਟਾ ਕੇ 9 ਫ਼ੀਸਦੀ ਕਰ ਦਿੱਤਾ ਅਤੇ ਫਿਰ 3 ਫ਼ੀਸਦੀ ‘ਤੇ ਆ ਗਏ। ਪਰ ਪਿਛਲੇ ਸਾਲ ਤੋਂ ਕਿਸੇ ਵੀ ਦੂਜੇ ਸੂਬੇ ਨੂੰ ਇਥੋਂ ਅਨਾਜ ਨਹੀਂ ਭੇਜਿਆ ਗਿਆ ਅਤੇ ਸਟੋਰ ਖ਼ਾਲੀ ਨਹੀਂ ਕੀਤੇ। ਕਿਸਾਨ ਆਗੂਆਂ ਨੇ ਸਰਕਾਰ ਤੇ ਇਲਜਾਮ ਲਾਉਂਦਿਆਂ ਕਿਹਾ ਕਿ ਹੁਣ ਸਰਕਾਰ ਦਾ ਅਗਲਾ ਕਦਮ ਉਨ੍ਹਾਂ ਦਾ ਐਮ.ਐਸ.ਪੀ. ਬੰਦ ਕਰਨਾ ਹੋਵੇਗਾ ਅਤੇ ਮੰਡੀਕਰਨ ਦਾ ਸਰਕਾਰੀ ਸਿਸਟਮ ਬੰਦ ਕਰ ਕੇ ਪ੍ਰਾਈਵੇਟ ਅਦਾਰਿਆਂ ਜਾਂ ਕੰਪਨੀਆਂ ਹਥੋਂ ਖ਼ਰੀਦ ਕਰਵਾਈ ਜਾਏਗੀ।

ਹਾਲਾਂਕਿ ਅਨਾਜ ਸਪਲਾਈ ਮਹਿਕਮੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਖ਼ਰਾਬ ਮੌਸਮ ਕਾਰਨ ਕੁਲ 185 ਲੱਖ ਟਨ ਕਣਕ ਦੀ ਪੈਦਾਵਾਰ ਵਿਚੋਂ ਮੰਡੀਆਂ ਵਿਚ 135 ਲੱਖ ਟਨ ਦੀ ਸੰਭਾਵੀ ਖ਼ਰੀਦ ਵਾਸਤੇ ਬਾਰਦਾਨੇ ਦਾ ਪੂਰਾ ਇੰਤਜਾਮ 4 ਸਰਕਾਰੀ ਏਜੰਸੀਆਂ ਪਨਗ੍ਰੇਨ, ਮਾਰਕਫੈਡ, ਪਨਸਪ ਤੇ ਵੇਅਰਿੰਗ ਹਾਊਸ ਕਾਰਪੋਰੇਸ਼ਨ ਵੱਲੋਂ ਕਰ ਲਿਆ ਗਿਆ ਹੈ। ਇਹ ਕੁਲ ਖ਼ਰੀਦ ਦਾ ਕੰਮ, ਜੰਗੀ ਪੱਧਰ ‘ਤੇ 10 ਮਈ ਤਕ ਮਸਾਂ 25 ਕੁ ਦਿਨ ਹੀ ਚਲਦਾ ਹੈ। ਯਾਨੀ ਕਿ ਕਣਕ ਦੀ ਖਰੀਦ 15 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ।

Leave a Reply

Your email address will not be published. Required fields are marked *