ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਖੁਸ਼ਖਬਰੀ! ਇਨ੍ਹਾਂ ਕਿਸਾਨਾਂ ਨੂੰ ਹੋਵੇਗਾ ਵੱਡਾ ਫਾਇਦਾ

ਔਖੇ ਸਮੇਂ ਵਿੱਚ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ ਜਿਸ ਕਾਰਨ ਬਹੁਤ ਸਾਰੇ ਕਿਸਾਨਾਂ ਨੂੰ ਫਾਇਦਾ ਹੋਣ ਵਾਲਾ ਹੈ। ਪੂਰੇ ਸੂਬੇ ਵਿਚ ਕਣਕ ਦੀ ਖਰੀਦ ਲਗਪਗ 94 ਫੀਸਦ ਹੋ ਚੁੱਕੀ ਹੈ ਸਿਰਫ 6 ਫੀਸਦ ਕਣਕ ਦੀ ਖਰੀਦ ਹੋਣੀ ਬਾਕੀ ਹੈ। ਅਨੁਮਾਨ ਹੈ ਕਿ ਬਾਕੀ ਖਰੀਦ ਵੀ 31 ਮਈ ਤੱਕ ਮੁਕੰਮਲ ਹੋ ਜਾਵੇਗੀ। ਇਸੇ ਦੌਰਾਨ ਕੇਂਦਰ ਸਰਕਾਰ ਵੱਲੋਂ ਸਾਰੇ ਸੂਬਿਆਂ ਨੂੰ 31 ਮਈ ਤੱਕ ਕਣਕ ਦੀ ਖਰੀਦ ਜਾਰੀ ਰੱਖਣ ਲਈ ਪੱਤਰ ਜਾਰੀ ਕਰ ਦਾਤੇ ਗਏ ਹਨ।

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਵਾਰ ਕੋਰੋਨਾ ਵਾਇਰਸ ਦੇ ਕਾਰਨ ਕਣਕ ਦੀ ਵਾਢੀ ਅਤੇ ਮੰਡੀਕਰਨ ਦਾ ਕੰਮ ਕਾਫ਼ੀ ਚੁਣੌਤੀ ਭਰਿਆ ਰਿਹਾ। ਇਸ ਸੀਜ਼ਨ ਦੀ ਹੁਣ ਤੱਕ 125 ਲੱਖ ਟੰਨ ਕਣਕ ਖਰੀਦੀ ਜਾ ਚੁੱਕੀ ਹੈ। ਇਸ ਦੌਰਾਨ ਖੇਤੀ ਤੇ ਖੁਰਾਕ ਸਪਲਾਈ ਵਿਭਾਗ ਦੇ ਕਮਰਚਾਰੀਆਂ ਨੇ ਇੰਨੀ ਸਾਵਧਾਨੀ ਨਾਲ ਕੰਮ ਕੀਤਾ ਕਿ ਇੱਕ ਵੀ ਕਿਸਾਨ ਜਾਂ ਹੋਰ ਕੋਈ ਵਿਅਕਤੀ ਕੋਰੋਨਾ ਦਾ ਸ਼ਿਕਾਰ ਨਹੀਂ ਹੋਇਆ।

ਕਣਕ ਵਾਢੀ ਤੋਂ ਬਾਅਦ ਕਰੀਬ 25 ਲੱਖ ਕਿਸਾਨ ਆਪਣੀ ਕਣਕ ਪੰਜਾਬ ਦੀਆਂ ਚਾਰ ਹਜ਼ਾਰ ਮੰਡੀਆਂ ‘ਚ ਵੇਚਣ ਲਈ ਪਹੁੰਚੇ ਸਨ। ਇਸ ਵਾਰ ਸਭਤੋਂ ਵੱਡੀ ਚੁਣੌਤੀ ਅਤੇ ਡਰ ਇਹ ਸੀ ਕਿ ਖਰੀਦ ਦੌਰਾਨ ਜੇਕਰ ਇੱਕ ਕਰਮਚਾਰੀ ਕੋਰੋਨਾ ਤੋਂ ਪ੍ਰਭਾਵਿਤ ਹੋ ਗਿਆ ਤਾਂ ਖਰੀਦ ਦਾ ਸਾਰਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਵੇਗਾ।

ਪਰ ਸਰਕਾਰ ਵੱਲੋਂ ਮਹਾਮਾਰੀ ਤੇ ਲੌਕਡਾਊਨ ਦੀਆਂ ਚੁਣੌਤੀਆਂ ਨੂੰ ਵੇਖਦਿਆਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਇਸ ਵਾਰ ਕਣਕ ਖਰੀਦ ਦਾ ਸੀਜ਼ਨ ਲੰਬਾ ਚੱਲੇਗਾ। ਹਾਲਾਂਕਿ ਫਿਰ ਵੀ ਖਰੀਦ ਨਿਰਧਾਰਿਤ ਸਮੇਂ ਅੰਦਰ ਹੀ ਪੂਰੀ ਹੋ ਗਈ ਹੈ। ਹੁਣ ਬਚੇ ਛੇ ਫੀਸਦ ਦੀ ਖਰੀਦ ਲਈ 31 ਮਈ ਤੱਕ ਯਾਨੀ ਦੱਸ ਹੋਰ ਦਿਨਾਂ ਦਾ ਸਮਾਂ ਕਣਕ ਦੀ ਖਰੀਦ ਲਈ ਬਾਕੀ ਹੈ।